ਪੜਚੋਲ ਕਰੋ
Advertisement
Himachal news: ਬੱਦੀ ‘ਚ Aroma ਫੈਕਟਰੀ ‘ਚ ਲੱਗੀ ਅੱਗ, ਕੰਪਨੀ ਦੀ ਛੱਤ ‘ਤੇ ਫਸੇ ਕਈ ਮੁਲਾਜ਼ਮ, ਬਚਾਅ ਕਾਰਜ ਜਾਰੀ
Fire broke out in factory: ਬੱਦੀ ਵਿੱਚ ਕੈਮੀਕਲ ਤਿਆਰ ਕਰਨ ਵਾਲੀ ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਲੱਗਣ ਕਰਕੇ ਕਈ ਮੁਲਾਜ਼ਮ ਆਪਣੀ ਜਾਨ ਬਚਾਉਣ ਲਈ ਛੱਤ 'ਤੇ ਫਸੇ ਹੋਏ ਹਨ।
Himachal news: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਬੱਦੀ ਵਿੱਚ ਅਰੋਮਾ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਕੰਪਨੀ ਦੇ ਕਈ ਮੁਲਾਜ਼ਮ ਆਪਣੀ ਜਾਨ ਬਚਾਉਣ ਲਈ ਕੰਪਨੀ ਦੀ ਛੱਤ 'ਤੇ ਚਲੇ ਗਏ।
ਭਿਆਨਕ ਅੱਗ ਦੀਆਂ ਲਪਟਾਂ ਕਰਕੇ ਕਈ ਕਰਮਚਾਰੀ ਹਾਲੇ ਵੀ ਛੱਤ 'ਤੇ ਫਸੇ ਹੋਏ ਹਨ। ਜਾਣਕਾਰੀ ਮੁਤਾਬਕ ਇਸ ਕੰਪਨੀ ਵਿੱਚ ਕੈਮੀਕਲ ਤਿਆਰ ਹੁੰਦਾ ਹੈ। ਕੈਮੀਕਲ ਨੂੰ ਅੱਗ ਲੱਗਣ ਕਰਕੇ ਅੱਗ ਕਾਫੀ ਫੈਲ ਗਈ ਹੈ।
ਉੱਥੇ ਹੀ 50 ਮੈਂਬਰਾਂ ਦੀ ਐਨਡੀਆਰਐਫ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਫਾਇਰ ਬ੍ਰਿਗੇਡ ਦੀਆਂ ਕਰੀਬ 1 ਦਰਜਨ ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇਹ ਵੀ ਪੜ੍ਹੋ: Farmer protest: 13 ਫਰਵਰੀ ਨੂੰ ਦਿੱਲੀ 'ਚ ਹੱਲਾ ਬੋਲਣਗੇ ਕਿਸਾਨ, ਟਰੈਕਟਰ ਮਾਰਚ ਕੱਢ ਕੇ ਕਿਸਾਨਾਂ ਨੂੰ ਕਰ ਰਹੇ ਜਾਗਰੂਕ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement