ਪੜਚੋਲ ਕਰੋ
ਮਾਇਆਵਤੀ ਨੇ ਦਿੱਤੀ ਹਿੰਦੂ ਧਰਮ ਛੱਡਣ ਦੀ ਧਮਕੀ

ਨਵੀਂ ਦਿੱਲੀ: ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਹਿੰਦੂ ਧਰਮ ਛੱਡਣ ਦੀ ਧਮਕੀ ਦਿੱਤੀ ਹੈ। ਅੰਗ੍ਰੇਜ਼ੀ ਅਖਬਾਰ 'ਦੀ ਹਿੰਦੂ' ਨੇ ਇਹ ਖਬਰ ਦਿੱਤੀ ਹੈ। ਅਖਬਾਰ ਮੁਤਾਬਕ ਮਾਇਆਵਤੀ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਆਰਐਸਐਸ ਤੇ ਭਾਰਤੀ ਜਨਤਾ ਪਾਰਟੀ ਦਲਿਤ ਤੇ ਪਛੜੇ ਵਰਗ 'ਤੇ ਜ਼ੁਲਮ ਬੰਦ ਨਹੀਂ ਕਰਦੇ ਤਾਂ ਉਹ ਆਪਣੇ ਸਮਰਥਕਾਂ ਨਾਲ ਮਿਲ ਕੇ ਬੁੱਧ ਧਰਮ ਅਪਣਾ ਲਵੇਗੀ। ਨਾਗਪੁਰ 'ਚ ਬਸਪਾ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਲ 1935 'ਚ ਡਾਕਟਰ ਅੰਬੇਡਕਰ ਨੇ ਕਿਹਾ ਸੀ ਕਿ ਉਨ੍ਹਾਂ ਦਾ ਜਨਮ ਹਿੰਦੂ ਪਰਿਵਾਰ 'ਚ ਹੋਇਆ ਪਰ ਉਹ ਹਿੰਦੂ ਦੇ ਰੂਪ 'ਚ ਇਸ ਦੁਨੀਆ 'ਚੋਂ ਜਾਣਗੇ ਨਹੀਂ। ਉਨ੍ਹਾਂ ਨੇ ਹਿੰਦੂ ਨੇਤਾਵਾਂ ਨੂੰ ਸੁਧਾਰ ਲਈ 21 ਸਾਲ ਦਾ ਸਮਾਂ ਦਿੱਤਾ ਸੀ। ਮਾਇਆਵਤੀ ਨੇ ਕਿਹਾ, "ਮੈਂ ਕਹਿੰਦੀ ਹਾਂ ਕਿ ਜੇਕਰ ਭਾਜਪਾ ਤੇ ਆਰਐਸਐਸ ਨਹੀਂ ਸੁਧਰੇ ਤਾਂ ਮੈਂ ਵੀ ਆਪਣੇ ਕਰੋੜਾਂ ਸਮਰਥਕਾਂ ਨਾਲ ਬੁੱਧ ਧਰਮ ਅਪਣਾ ਲਵਾਂਗੀ।"
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















