UCC Issue: 'ਕੀ ਹੇਮਾ ਮਾਲਿਨੀ ਅਤੇ ਧਰਮਿੰਦਰ...', ਸਮਾਨ ਨਾਗਰਿਕ ਸਹਿੰਤਾ ਦੇ ਜ਼ਿਕਰ ‘ਤੇ ਬੋਲੀ ਮਹਿਬੂਬਾ ਮੁਫਤੀ
Mehbooba Mufti News: ਪੀਪਲਸ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਵੀ ਮਹਾਰਾਸ਼ਟਰ ਵਿੱਚ ਐਨਸੀਪੀ ਵਿੱਚ ਪੈਦਾ ਹੋਏ ਸਿਆਸੀ ਸੰਕਟ ਲਈ ਭਾਜਪਾ ਦੀ ਆਲੋਚਨਾ ਕੀਤੀ ਹੈ।
Mehbooba Mufti On Hema Malini: ਦੇਸ਼ ਭਰ ਵਿੱਚ ਯੂਨੀਫਾਰਮ ਸਿਵਲ ਕੋਡ (Uniform civil code) ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਇਸ ਦੌਰਾਨ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਦਿੱਗਜ ਅਦਾਕਾਰ ਧਰਮਿੰਦਰ ਅਤੇ ਉਨ੍ਹਾਂ ਦੀ ਸੰਸਦ ਮੈਂਬਰ ਪਤਨੀ ਹੇਮਾ ਮਾਲਿਨੀ ਦਾ ਜ਼ਿਕਰ ਕਰਦਿਆਂ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਮਹਿਬੂਬਾ ਮੁਫਤੀ ਨੇ ਸੋਮਵਾਰ (3 ਜੁਲਾਈ) ਨੂੰ ਕਿਹਾ ਕਿ ਧਰਮਿੰਦਰ ਨੇ ਭਾਜਪਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨਾਲ ਦੂਜਾ ਵਿਆਹ ਕੀਤਾ ਹੈ। ਕੀ ਉਨ੍ਹਾਂ ਦੇ ਦੂਜੇ ਵਿਆਹ 'ਤੇ ਭਾਜਪਾ ਦਾ ਯੂਨੀਫਾਰਮ ਸਿਵਲ ਕੋਡ ਲਾਗੂ ਹੋਵੇਗਾ?
ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਪ੍ਰਧਾਨ ਨੇ ਅੱਗੇ ਕਿਹਾ ਕਿ ਜੇਕਰ ਯੂਸੀਸੀ ਕਾਨੂੰਨ ਬਣ ਜਾਂਦਾ ਹੈ ਤਾਂ ਕੀ ਭਾਜਪਾ ਹੇਮਾ ਜੀ ਨੂੰ ਦੂਜੇ ਵਿਆਹ ਲਈ ਜੇਲ੍ਹ ਭੇਜ ਦੇਵੇਗੀ। ਮਹਿਬੂਬਾ ਮੁਫਤੀ ਨੇ ਕਿਹਾ ਕਿ ਉਹ (ਕੇਂਦਰ) ਕਿਸ ਕਾਨੂੰਨ ਤਹਿਤ ਯੂਨੀਫਾਰਮ ਸਿਵਲ ਕੋਡ ਰਾਹੀਂ ਇਕਸਾਰਤਾ ਲਿਆਉਣਗੇ? ਸਾਡੇ ਕੋਲ ਇੱਕ ਸਾਂਝਾ ਅਪਰਾਧਿਕ ਕੋਡ ਹੈ, ਪਰ ਬਿਲਕਿਸ ਬਾਨੋ ਦੇ ਬਲਾਤਕਾਰੀਆਂ ਨੂੰ ਛੱਡ ਦਿੱਤਾ ਗਿਆ।
ਇਹ ਵੀ ਪੜ੍ਹੋ: ਅਮੋਲ ਮੁਜ਼ੂਮਦਾਰ ਹੋਣਗੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਮੁੱਖ ਕੋਚ
ਧਰਮਿੰਦਰ ਨੇ ਹੇਮਾ ਮਾਲਿਨੀ ਨਾਲ ਕੀਤਾ ਸੀ ਦੂਜਾ ਵਿਆਹ
ਦੱਸ ਦਈਏ ਕਿ ਧਰਮਿੰਦਰ ਨੇ ਅਦਾਕਾਰਾ ਹੇਮਾ ਮਾਲਿਨੀ ਨਾਲ ਦੂਜਾ ਵਿਆਹ ਕੀਤਾ ਸੀ। ਉਨ੍ਹਾਂ ਦਾ ਪਹਿਲਾ ਵਿਆਹ 1954 ਵਿੱਚ ਪ੍ਰਕਾਸ਼ ਕੌਰ ਨਾਲ ਹੋਇਆ ਸੀ। ਇਸ ਤੋਂ ਬਾਅਦ ਧਰਮਿੰਦਰ ਨੂੰ ਹੇਮਾ ਮਾਲਿਨੀ ਨਾਲ ਪਿਆਰ ਹੋ ਗਿਆ ਅਤੇ ਸਾਲ 1980 ਵਿੱਚ ਉਨ੍ਹਾਂ ਨਾਲ ਵਿਆਹ ਕਰ ਲਿਆ। ਧਰਮਿੰਦਰ ਨੇ ਪ੍ਰਕਾਸ਼ ਕੌਰ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕੀਤਾ ਸੀ। ਖਬਰਾਂ ਮੁਤਾਬਕ ਧਰਮਿੰਦਰ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਹੇਮਾ ਮਾਲਿਨੀ ਨਾਲ ਵਿਆਹ ਕੀਤਾ ਸੀ।
ਮਹਿਬੂਬਾ ਮੁਫਤੀ ਨੇ ਮਹਾਰਾਸ਼ਟਰ 'ਚ ਐੱਨਸੀਪੀ ਦੀ ਬਗਾਵਤ ਨੂੰ ਲੈ ਕੇ ਵੀ ਭਾਜਪਾ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਭ੍ਰਿਸ਼ਟ ਕਿਹਾ ਜਾਂਦਾ ਸੀ, ਉਹ (ਭਾਜਪਾ) ਉਨ੍ਹਾਂ ਹੀ ਲੋਕਾਂ ਨੂੰ ਲੈ ਕੇ ਸਰਕਾਰ ਬਣਾ ਰਹੀ ਹੈ। ਇਹ ਵਿਰੋਧੀ ਧਿਰ ਬਨਾਮ ਭਾਜਪਾ ਨਹੀਂ ਹੈ, ਇਹ ਵਿਰੋਧੀ ਧਿਰ ਬਨਾਮ ਈਡੀ ਹੈ। ਉਨ੍ਹਾਂ ਭਾਜਪਾ 'ਤੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ।
ਪੀਡੀਪੀ ਮੁਖੀ ਨੇ ਇਸ ਤੋਂ ਪਹਿਲਾਂ ਐਤਵਾਰ ਨੂੰ ਟਵੀਟ ਕੀਤਾ ਸੀ ਕਿ ਜਿਸ ਤਰ੍ਹਾਂ ਭਾਜਪਾ ਨੇ ਮਹਾਰਾਸ਼ਟਰ ਵਿੱਚ ਲੋਕਪ੍ਰਿਯ ਫਤਵਾ ਨੂੰ ਵਾਰ-ਵਾਰ ਕਮਜ਼ੋਰ ਕੀਤਾ ਹੈ, ਉਸ ਦੀ ਨਿੰਦਾ ਕਰਨ ਲਈ ਸ਼ਬਦ ਨਹੀਂ ਹਨ। ਲੋਕਤੰਤਰ ਦਾ ਨਾ ਸਿਰਫ ਕਤਲ ਹੋ ਰਿਹਾ ਹੈ, ਸਗੋਂ ਅਜਿਹੇ ਘਿਨਾਉਣੇ ਕੰਮਾਂ ਨੂੰ ਛੁਪਾਉਣ ਲਈ ਰਾਸ਼ਟਰ ਗੀਤ ਦੀ ਵਰਤੋਂ ਕਰ ਰਹੇ ਹਨ।
ਇਹ ਵੀ ਪੜ੍ਹੋ: ਭੱਜੀ ਨੂੰ ਮਾਰਨ ਹੋਟਲ ਦੇ ਕਮਰੇ ਤੱਕ ਪਹੁੰਚ ਗਏ ਸੀ ਸ਼ੋਏਬ ਅਖਤਰ, ਛੋਟੀ ਜਿਹੀ ਗੱਲ ਦਾ ਇੰਜ ਬਣਿਆ ਸੀ ਵਿਵਾਦ