ਪੜਚੋਲ ਕਰੋ
ਪੀਐਨਬੀ ਸਕੈਮ ‘ਚ ਈਡੀ ਨੂੰ ਕਾਮਯਾਬੀ, ਚੌਕਸੀ ਦਾ ਮੈਨੇਜਰ ਗ੍ਰਿਫਤਾਰ

ਮੁੰਬਈ: ਪੰਜਾਬ ਨੈਸ਼ਨਲ ਬੈਂਕ ਨਾਲ ਕਰੋੜਾਂ ਦਾ ਘਪਲਾ ਕਰਨ ਵਾਲੇ ਹੀਰਾ ਵਪਾਰੀ ਮੇਹੁਲ ਚੌਕਸੀ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਈਡੀ ਨੇ ਚੌਕਸੀ ਦੇ ਮੈਨੇਜਰ ਦੀਪਕ ਕੁਲਕਰਣੀ ਨੂੰ ਕੋਲਕਤਾ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ, ਜਦੋਂ ਉਹ ਹੌਂਗਕੌਂਗ ਤੋਂ ਵਾਪਸ ਆ ਰਿਹਾ ਸੀ। ਚੌਕਸੀ ਦੀ ਹੌਂਗ-ਕੌਂਗ ‘ਚ ਫਰਜ਼ੀ ਕੰਪਨੀ ਦਾ ਦੀਪਕ ਕੁਲਕਰਣੀ ਡਾਇਰੈਕਟਰ ਸੀ। ਉਸ ਖਿਲਾਫ ਸੀਬੀਆਈ ਤੇ ਈਡੀ ਪਹਿਲਾਂ ਹੀ ਲੁੱਕ-ਆਊਟ ਨੋਟਿਸ ਜਾਰੀ ਕਰ ਚੁੱਕੀ ਹੈ।
ਇਸ ਤੋਂ ਪਹਿਲਾ 31 ਅਕਤੂਬਰ ਨੂੰ ਮੇਹੁਲ ਨੇ ਕਿਹਾ ਸੀ ਕਿ ਮੈਂ ਬਿਮਾਰ ਹਾਂ ਤੇ ਇਸ ਲਈ 41 ਘੰਟੇ ਲੰਬਾ ਸਫਰ ਤੈਅ ਨਹੀਂ ਕਰ ਸਕਦਾ। ਫਰਾਰ ਹੀਰਾ ਵਪਾਰੀ ਮੇਹੁਲ ਚੋਕਸੀ ਨੇ ਅਦਾਲਤ ਅੱਗੇ ਈਡੀ ਵੱਲੋਂ ਉਸ ਨੂੰ ਭਗੌੜਾ ਐਲਾਨ ਕਰਨ ਦਾ ਵਿਰੋਧ ਕੀਤਾ ਸੀ। ਇਸ ‘ਤੇ ਅਦਾਲਤ ਨੇ ਈਡੀ ਨੂੰ ਜਵਾਬ ਦੇਣ ਲਈ ਕਿਹਾ ਸੀ। ਮਾਮਲੇ ਦੀ ਸੁਣਵਾਈ 17 ਨਵੰਬਰ ਨੂੰ ਹੋਣੀ ਹੈ।Deepak Kulkarni, an associate of #MehulChoksi has been arrested by the Enforcement Directorate in Kolkata after he landed at the airport from Hong Kong. Kulkarni was the director of Choksi’s dummy firm in Hong Kong. A Look Out Circular was issued against him by ED and CBI earlier pic.twitter.com/AJxfhr695c
— ANI (@ANI) November 6, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















