ਪੜਚੋਲ ਕਰੋ
Advertisement
ਅੱਤਵਾਦੀ ਟਿਕਾਣਿਆਂ 'ਤੇ ਭਾਰਤੀ ਫੌਜ ਦਾਗੇਗੀ ਮਿਸਾਇਲਾਂ!
ਨਵੀਂ ਦਿੱਲੀ: ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਭਾਰਤ ਨੇ ਨਵਾਂ ਪਲਾਨ ਬਣਾਇਆ ਹੈ। ਇਸ ਤਹਿਤ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਸਾਇਲ ਨੂੰ ਸੁਖੋਈ ਫਾਈਟਰ ਜੈੱਟ ਤੋਂ ਫਾਇਰ ਕਰਕੇ ਵੇਖਿਆ ਜਾਵੇਗਾ। ਇਸੇ ਹਫਤੇ ਹੋਣ ਵਾਲੇ ਇਸ ਟ੍ਰਾਇਲ ਨੂੰ 'ਖਤਰਨਾਕ ਜੋੜਾ' ਦੱਸਿਆ ਜਾ ਰਿਹਾ ਹੈ।
ਫਾਇਰ ਹੋਣ ਤੋਂ ਬਾਅਦ ਬ੍ਰਹਮੋਸ ਦੀ ਸਪੀਡ ਆਵਾਜ਼ ਤੋਂ ਵੀ ਤਿੰਨ ਗੁਣਾ ਤੇਜ਼ ਹੁੰਦੀ ਹੈ। ਫਿਲਹਾਲ ਇਹ 290 ਕਿਲੋਮੀਟਰ ਦੂਰ ਤੱਕ ਅਸਰ ਕਰ ਸਕਦਾ ਹੈ, ਜਿਸ ਨੂੰ 450 ਕਿਲੋਮੀਟਰ ਕਰਨ ਦੀ ਗੱਲ ਚੱਲ ਰਹੀ ਹੈ। ਸੁਖੋਈ ਤੋਂ ਫਾਇਰ ਕਰਨ ਲਈ ਮਿਸਾਇਲ ਦੇ ਡਿਜ਼ਾਇਨ 'ਚ ਕੁਝ ਬਦਲਾਅ ਕੀਤੇ ਜਾ ਰਹੇ ਹਨ। ਮੀਡੀਆ ਰਿਪੋਰਟਸ ਮੁਤਾਬਕ ਇਹ ਟੈਸਟ ਇਸੇ ਹਫਤੇ ਬੰਗਾਲ ਦੀ ਖਾੜੀ ਨੇੜੇ ਕੀਤਾ ਜਾਵੇਗਾ।
ਜੇਕਰ ਸੁਖੋਈ ਤੋਂ ਬ੍ਰਮਹੋਸ ਨੂੰ ਫਾਇਰ ਕਰਨ ਦਾ ਟੈਸਟ ਕਾਮਯਾਬ ਹੋਇਆ ਤਾਂ ਇਸ ਦੀ ਮਦਦ ਨਾਲ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਸਕੇਗਾ। ਅੰਡਰਗ੍ਰਾਉਂਡ ਪਰਮਾਣੂ ਬੰਕਰਾਂ ਨੂੰ ਨਸ਼ਟ ਕੀਤਾ ਜਾ ਸਕੇਗਾ। ਜੇਕਰ ਟੈਸਟ ਕਾਮਯਾਬ ਹੁੰਦਾ ਹੈ ਤਾਂ ਸ਼ੁਰੂਆਤੀ ਲੈਵਲ 'ਤੇ 42 ਸੁਖੋਈ ਫਾਈਟਰ ਜੈੱਟਸ ਦਾ ਬ੍ਰਹਮਹੋਸ ਮਿਸਾਇਲ ਨੂੰ ਲਾਇਆ ਜਾਣਾ ਤੈਅ ਹੈ। ਜੂਨ 2016 ਤੋਂ ਦੋ ਸੁਖੋਈ ਫਾਈਟਰ ਜੈੱਟ ਨਾਲ ਇਸ ਦਾ ਟ੍ਰਾਇਲ ਰਨ ਚੱਲ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement