(Source: ECI/ABP News/ABP Majha)
ਰਿਸ਼ਤਿਆਂ 'ਤੇ ਭਾਰੀ ਪਈ ਹਵਸ, ਪਿਓ-ਭਰਾ ਨੇ ਕੀਤਾ 5 ਸਾਲ ਤੱਕ ਬਲਾਤਕਾਰ, ਦਾਦੇ ਤੇ ਰਿਸ਼ਤੇਦਾਰ ਨੇ ਵੀ ਕੀਤਾ ਸ਼ਰਮਨਾਕ ਕਾਰਾ
ਮਹਾਰਾਸ਼ਟਰ (Maharashtra) 'ਚ ਪੁਣੇ ਪੁਲਿਸ (Pune Police) ਨੇ ਸ਼ਨੀਵਾਰ ਨੂੰ ਕਿਹਾ ਕਿ ਇੱਕ ਨਾਬਾਲਗ ਲੜਕੀ ਨਾਲ ਉਸ ਦੇ ਕਿਸ਼ੋਰ ਭਰਾ ਤੇ ਪਿਤਾ ਨੇ ਵੱਖ-ਵੱਖ ਸਮੇਂ 'ਤੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਸੀ,
Rape in Pune: ਮਹਾਰਾਸ਼ਟਰ (Maharashtra) 'ਚ ਪੁਣੇ ਪੁਲਿਸ (Pune Police) ਨੇ ਸ਼ਨੀਵਾਰ ਨੂੰ ਕਿਹਾ ਕਿ ਇੱਕ ਨਾਬਾਲਗ ਲੜਕੀ ਨਾਲ ਉਸ ਦੇ ਕਿਸ਼ੋਰ ਭਰਾ ਤੇ ਪਿਤਾ ਨੇ ਵੱਖ-ਵੱਖ ਸਮੇਂ 'ਤੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਸੀ, ਜਦਕਿ ਉਸ ਦੇ ਦਾਦਾ ਤੇ ਦੂਰ ਦੇ ਰਿਸ਼ਤੇਦਾਰਾਂ ਨੇ ਉਸ ਨਾਲ ਛੇੜਛਾੜ ਕੀਤੀ ਸੀ। ਪੁਲਿਸ ਅਨੁਸਾਰ ਇਹ ਅਪਰਾਧ ਕਥਿਤ ਤੌਰ ’ਤੇ ਪਿਛਲੇ ਪੰਜ ਸਾਲਾਂ ਦੌਰਾਨ ਹੋਏ ਹਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਲਾਤਕਾਰ ਤੇ ਛੇੜਛਾੜ ਲਈ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਹਾਲਾਂਕਿ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪੁਣੇ ਸ਼ਹਿਰ ਦੇ ਬੰਦ ਗਾਰਡਨ ਥਾਣੇ ਵਿੱਚ ਇੱਕ 11 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਉਸ ਦੇ ਭਰਾ ਤੇ ਪਿਤਾ ਵਿਰੁੱਧ ਆਈਪੀਸੀ ਦੀ ਧਾਰਾ 376 ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਦੋਂਕਿ ਪੀੜਤਾ ਦੇ ਰਿਸ਼ਤੇਦਾਰ ਤੇ ਉਸਦੇ ਦਾਦੇ ਵਿਰੁੱਧ ਧਾਰਾ 354 ਛੇੜਛਾੜ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਕਿਵੇਂ ਹੋਇਆ ਖੁਲਾਸਾ?
ਅਧਿਕਾਰੀ ਨੇ ਦੱਸਿਆ ਕਿ ਪੀੜਤਾ ਅਤੇ ਉਸ ਦਾ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ। ਫਿਲਹਾਲ ਉਹ ਪੁਣੇ 'ਚ ਰਹਿ ਰਹੇ ਹਨ। ਪੁਲਿਸ ਇੰਸਪੈਕਟਰ (ਅਪਰਾਧ) ਅਸ਼ਵਨੀ ਸਤਪੁਤੇ ਨੇ ਕਿਹਾ ਕਿ ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਲੜਕੀ ਨੇ ਆਪਣੇ ਸਕੂਲ ਵਿੱਚ 'ਗੁੱਡ ਟੱਚ ਤੇ ਬੈਡ ਟਚ' ਸੈਸ਼ਨ ਦੌਰਾਨ ਆਪਣੀ ਔਖ ਸਾਂਝੀ ਕੀਤੀ। ਉਹ ਪਿਛਲੇ ਪੰਜ ਸਾਲਾਂ ਤੋਂ ਇਸ ਸਭ ਦਾ ਸਾਹਮਣਾ ਕਰ ਰਹੀ ਸੀ।
ਸ਼ਿਕਾਇਤ ਦਾ ਹਵਾਲਾ ਦਿੰਦਿਆਂ ਸਤਪੁਤੇ ਨੇ ਕਿਹਾ ਕਿ ਪਿਤਾ ਨੇ 2017 ਵਿੱਚ ਆਪਣੀ ਧੀ ਦਾ ਜਿਨਸੀ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਸੀ, ਉਸ ਵੇਲੇ ਉਹ ਬਿਹਾਰ ਵਿੱਚ ਰਹਿ ਰਹੇ ਸਨ। ਉਨ੍ਹਾਂ ਕਿਹਾ ਕਿ ਲੜਕੀ ਦੇ ਵੱਡੇ ਭਰਾ ਨੇ ਨਵੰਬਰ 2020 ਕੋਲ ਉਸ ਦਾ ਜਿਨਸੀ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਉਸ ਦਾ ਦਾਦਾ ਅਤੇ ਦੂਰ ਦਾ ਰਿਸ਼ਤੇਦਾਰ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ਕਰਦੇ ਸਨ।
ਸਤਪੁਤੇ ਨੇ ਕਿਹਾ ਕਿ ਕਿਉਂਕਿ ਸਾਰੀਆਂ ਘਟਨਾਵਾਂ ਵੱਖ-ਵੱਖ ਸਮੇਂ 'ਤੇ ਹੋਈਆਂ ਹਨ ਤੇ ਦੋਸ਼ੀ ਇਕ-ਦੂਜੇ ਦੀਆਂ ਹਰਕਤਾਂ ਤੋਂ ਜਾਣੂ ਨਹੀਂ ਸਨ, ਇਸ ਲਈ ਇਹ ਸਮੂਹਿਕ ਬਲਾਤਕਾਰ ਦਾ ਮਾਮਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ (ਪੋਕਸੋ) ਐਕਟ ਦੀਆਂ ਧਾਰਾਵਾਂ ਵੀ ਜੋੜੀਆਂ ਜਾਣਗੀਆਂ।
ਇਹ ਵੀ ਪੜ੍ਹੋ : ਇੱਥੇ ਪੈਟਰੋਲ ਸਿਰਫ 1.89 ਰੁਪਏ ਪ੍ਰਤੀ ਲੀਟਰ, ਜਾਣੋ ਕਿਸ ਦੇਸ਼ 'ਚ ਵਿਕ ਰਿਹਾ ਸਭ ਤੋਂ ਮਹਿੰਗਾ ਪੈਟਰੋਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490