ਪੜਚੋਲ ਕਰੋ
ਰਾਜੀਵ ਗਾਂਧੀ ਤੋਂ ਸਨਮਾਨ ਵਾਪਸ ਲੈਣ 'ਤੇ 'ਆਪ' ਦੋਫਾੜ

ਨਵੀਂ ਦਿੱਲੀ: 1984 ਦੇ ਦੰਗਿਆਂ 'ਤੇ ਰਾਜਨੀਤੀ ਜਾਰੀ ਹੈ। ਇਸ ਲੜੀ ‘ਚ, ਸੱਤਾਧਾਰੀ ਪਾਰਟੀ ਆਮ ਆਦਮੀ (ਆਪ) ਨੇ ਦਿੱਲੀ ਵਿਧਾਨ ਸਭਾ ‘ਚ ਅਜਿਹਾ ਕਦਮ ਚੁੱਕਿਆ, ਜਿਸ ਕਾਰਨ ਉਹ ਖੁਦ ਹੀ ਘਿਰ ਗਈ ਹੈ। ਦਰਅਸਲ, ਦਿੱਲੀ ਵਿਧਾਨ ਸਭਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਾਰਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿੱਤਾ 'ਭਾਰਤ ਰਤਨ' ਵਾਪਸ ਲੈਣ ਦੀ ਮੰਗ ਲਈ ਇੱਕ ਮਤਾ ਪਾਸ ਕੀਤਾ। ਮਤਾ ਪਾਰਟੀ ਦੇ ਵਿਧਾਨ ਸਭਾ ਮੈਂਬਰ ਜਰਨੈਲ ਸਿੰਘ ਨੇ ਰੱਖਿਆ ਜਿਸ ਨੂੰ ਪਾਸ ਕਰ ਦਿੱਤਾ ਗਿਆ। ਮਤੇ ਵਿੱਚ ਇਹ ਵੀ ਸੀ ਕਿ ਕਤਲੇਆਮ ਵਿੱਚ ਕਥਿਤ ਭੂਮਿਕਾ ਕਾਰਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲਿਆ ਜਾਵੇ। ਰਾਜੀਵ ਗਾਂਧੀ ਤੋਂ ਐਵਾਰਡ ਵਾਪਸ ਲੈਣ ਵਾਲੀ ਗੱਲ 'ਤੇ ਪਾਰਟੀ ਦੀ ਹੀ ਵਿਧਾਨ ਸਭਾ ਮੈਂਬਰ ਅਲਕਾ ਲਾਂਬਾ ਨੇ ਇਸ ਮਤੇ ਦਾ ਵਿਰੋਧ ਕੀਤਾ। ਵਿਧਾਨ ਸਭਾ ਮੈਂਬਰ ਅਲਕਾ ਲਾਂਬਾ ਨੇ ਕਿਹਾ ਕਿ ਰਾਜੀਵ ਗਾਂਧੀ ਦੀ ਦੇਸ਼ ਨੂੰ ਬਹੁਤ ਵੱਡੀ ਦੇਣ ਹੈ ਜਿਸ ਕਾਰਨ ਇਹ ਪੁਰਸਕਾਰ ਉਨ੍ਹਾਂ ਤੋਂ ਵਾਪਸ ਨਹੀਂ ਲਿਆ ਜਾਣਾ ਚਾਹੀਦਾ। ਇਸ ਮਗਰੋਂ ਉਨ੍ਹਾਂ ਨੇ ਸਦਨ ਵਿੱਚੋਂ ਵਾਕ ਆਊਟ ਕਰ ਦਿੱਤਾ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਉਨ੍ਹਾਂ ਕਿਹਾ ਕਿ ਉਹ ਸਾਰੇ ਨਤੀਜੇ ਭੁਗਤਣ ਲਈ ਤਿਆਰ ਹਨ। ਖ਼ਬਰ ਮੁਤਾਬਕ ਅਲਕਾ ਜਦੋਂ ਮਾਮਲਾ ਪਾਰਟੀ ਮੁੱਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਲੈ ਕੇ ਗਏ ਤਾਂ ਉਨ੍ਹਾਂ ਨੇ ਅਲਕਾ ਨੂੰ ਵਿਧਾਨ ਸਭਾ ਦੀ ਮੈਂਬਰੀ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਅਸਤੀਫ਼ਾ ਦੇਣ ਨੂੰ ਕਿਹਾ। ਅਲਕਾ ਲਾਂਬਾ ਨੇ ਆਪਣਾ ਪੱਖ ਸਾਫ਼ ਕਰਦਿਆਂ ਟਵੀਟ ਵੀ ਕੀਤਾ।आज @DelhiAssembly में प्रस्ताव लाया गया की पूर्व प्रधानमंत्री स्वर्गीय श्री राजीव गांधी जी को दिया गया भारत रत्न वापस लिया जाना चाहिये, मुझे मेरे भाषण में इसका समर्थन करने को कहा गया,जो मुझे मंजूर नही था,मैंने सदन से वॉक आउट किया। अब इसकी जो सज़ा मिलेगी,मैं उसके लिये तैयार हूँ। pic.twitter.com/ykZ54XJSAv
— Alka Lamba (@LambaAlka) December 21, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















