Ram Mandir: ਰਾਮ ਮੰਦਿਰ 'ਚ ਨਹੀਂ ਲਿਜਾ ਸਕੋਗੇ ਮੋਬਾਈਲ ਫੋਨ, ਜਾਣੋ ਕਿਉਂ ਲਿਆ ਗਿਆ ਆਹ ਫੈਸਲਾ
Mobile Ban In Ram Mandir: ਰਾਮ ਮੰਦਰ ਟਰੱਸਟ ਨੇ ਮੰਦਰ 'ਚ ਮੋਬਾਇਲ ਫੋਨ 'ਤੇ ਪੂਰਨ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਮੰਦਰ ਦੇ ਟਰੱਸਟੀ ਨੇ ਦੱਸਿਆ ਕਿ ਇਹ ਫੈਸਲਾ ਸੁਰੱਖਿਆ ਅਤੇ ਸਹੂਲਤਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਲਿਆ ਗਿਆ ਹੈ।
Mobile Ban In Ram Mandir: ਜੇਕਰ ਤੁਸੀਂ ਅਯੁੱਧਿਆ 'ਚ ਰਾਮਲਲਾ ਦੇ ਦਰਸ਼ਨ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਰਾਮ ਮੰਦਰ ਟਰੱਸਟ ਨੇ ਮੰਦਰ 'ਚ ਮੋਬਾਇਲ ਫੋਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਦਿੰਦਿਆਂ ਹੋਇਆਂ ਮੰਦਰ ਦੇ ਟਰੱਸਟੀ ਅਨਿਲ ਮਿਸ਼ਰਾ ਨੇ ਦੱਸਿਆ ਕਿ ਇਹ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤਾਂ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਗਿਆ ਹੈ।
ਇਸ ਫੈਸਲੇ ਨੂੰ ਲੈ ਕੇ ਟਰੱਸਟ ਨੇ ਸਮੂਹ ਰਾਮ ਭਗਤਾਂ ਨੂੰ ਇਸ ਫੈਸਲੇ ਦਾ ਸਨਮਾਨ ਕਰਨ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਰਾਮ ਮੰਦਿਰ ਕੰਪਲੈਕਸ ਵਿੱਚ ਕਲੋਜ਼ ਰੂਮ ਦੀ ਸਹੂਲਤ ਦੀ ਵਰਤੋਂ ਕਰਨ ਅਤੇ ਵਿਵਸਥਾ ਬਣਾਈ ਰੱਖਣ ਵਿੱਚ ਸਹਿਯੋਗ ਕਰਨ।
ਇਹ ਵੀ ਪੜ੍ਹੋ: Punjab Weather: ਮਾਰੂਥਲ ਵਾਂਗ ਤੱਪ ਰਿਹਾ ਪੰਜਾਬ, ਤਾਪਮਾਨ 46 ਡਿਗਰੀ ਤੋਂ ਪਾਰ, ਜਾਣੋ ਕੇਰਲ ਪੰਜਾਬੀਆਂ ਨੂੰ ਕਿਵੇਂ ਦੇਵੇਗਾ ਰਾਹਤ
ਜਾਣਕਾਰੀ ਦਿੰਦਿਆਂ ਹੋਇਆਂ ਮੰਦਰ ਦੇ ਟਰੱਸਟੀ ਅਨਿਲ ਮਿਸ਼ਰਾ ਨੇ ਦੱਸਿਆ ਕਿ ਟਰੱਸਟ ਵੱਲੋਂ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ, ਅਹਾਤੇ ਵਿੱਚ ਮੋਬਾਈਲ ਰੱਖਣ ਦੀ ਪੂਰੀ ਸਹੂਲਤ ਹੈ, ਸਾਡੇ ਕੋਲ ਕਿਸੇ ਵੀ ਕੀਮਤੀ ਵਸਤੂ ਨੂੰ ਸੁਰੱਖਿਅਤ ਰੱਖਣ ਲਈ ਪੂਰੇ ਪ੍ਰਬੰਧ ਹਨ। ਸਮੂਹ ਸੰਗਤਾਂ ਨੂੰ ਇਨ੍ਹਾਂ ਸਹੂਲਤਾਂ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਵਿਵਸਥਾ ਨੂੰ ਕਾਇਮ ਰੱਖਣ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।
ਅਯੁੱਧਿਆ ਵਿੱਚ ਰਾਮ ਜਨਮ ਭੂਮੀ ਰਵਾਇਤੀ ਨਗਰ ਸ਼ੈਲੀ ਵਿੱਚ ਬਣੀ ਹੋਈ ਹੈ। ਪ੍ਰਸਿੱਧ ਮੂਰਤੀਕਾਰ ਅਰੁਣ ਯੋਗੀਰਾਜ ਦੁਆਰਾ ਤਿਆਰ ਕੀਤੀ ਰਾਮਲਲਾ ਦੀ 51 ਇੰਚ ਉੱਚੀ ਮੂਰਤੀ ਨੂੰ 22 ਜਨਵਰੀ ਨੂੰ ਪਵਿੱਤਰ ਕੀਤਾ ਗਿਆ ਸੀ। ਪੀਐਮ ਮੋਦੀ ਨੇ ਰਸਮਾਂ ਦੀ ਪ੍ਰਧਾਨਗੀ ਕੀਤੀ।
25 ਹਜ਼ਾਰ ਸ਼ਰਧਾਲੂ ਕਰ ਸਕਣਗੇ ਦਰਸ਼ਨ
ਰਾਮ ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ ਮੰਦਰ ਦੇ ਆਲੇ-ਦੁਆਲੇ 14 ਫੁੱਟ ਚੌੜੀ ਕੰਧ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਪਾਰਕੋਟਾ ਇਕ ਤਰ੍ਹਾਂ ਦੀ ਸੁਰੱਖਿਆ ਦੀਵਾਰ ਹੈ, ਜਿਸ ਨੂੰ ਜਲਦੀ ਹੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਗਵਾਨ ਭੋਲੇਨਾਥ ਤੋਂ ਲੈ ਕੇ ਹਨੂੰਮਾਨ ਜੀ ਤੱਕ 6 ਹੋਰ ਮੰਦਰ ਬਣਾਏ ਜਾਣਗੇ। ਮੰਦਰ ਦੇ ਸੰਪੂਰਨ ਹੋਣ ਤੋਂ ਬਾਅਦ, 25,000 ਸ਼ਰਧਾਲੂ ਇੱਕੋ ਸਮੇਂ ਇਸ ਦੇ ਦਰਸ਼ਨ ਕਰਨ ਲਈ ਆ ਸਕਦੇ ਹਨ।
ਇਹ ਵੀ ਪੜ੍ਹੋ: Cyclone Remals: ਤਬਾਹੀ ਮਚਾਉਂਦਾ ਆ ਰਿਹਾ ਹੈ ਚੱਕਰਵਾਤੀ ਤੂਫਾਨ, ਇਨ੍ਹਾਂ ਸੂਬਿਆਂ ਤੱਕ ਕਰੇਗਾ ਮਾਰ...