ਪੜਚੋਲ ਕਰੋ
Advertisement
ਬਿਜਲੀ ਖੇਤਰ ਦੀ ਨਵੀਂ ਟੈਰਿਫ ਨੀਤੀ: ਦਿਨ ‘ਚ ਬਿਜਲੀ ਸਸਤੀ ਤੇ ਰਾਤ ਨੂੰ ਬਿਜਲੀ ਥੋੜੀ ਮਹਿੰਗੀ ਹੋਏਗੀ, ਜਾਣੋ ਕਿਵੇਂ
ਨਵੀਂ ਨੀਤੀ ਗਾਹਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਬਿਜਲੀ ਵੰਡ ਕੰਪਨੀਆਂ ਦੁਆਰਾ ਗਾਹਕਾਂ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਦੀ ਯੋਜਨਾ ਬਣਾਉਂਦੀ ਹੈ।
ਨਵੀਂ ਦਿੱਲੀ: ਬਿਜਲੀ ਖੇਤਰ ਲਈ ਮੋਦੀ ਸਰਕਾਰ ਨੇ ਨਵੀਂ ਟੈਰਿਫ ਨੀਤੀ ਤਿਆਰ ਕੀਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਜਲਦ ਹੀ ਮੰਤਰੀ ਮੰਡਲ ਦੀ ਮਨਜ਼ੂਰੀ ਮਿਲ ਜਾਵੇਗੀ। 24 ਘੰਟੇ ਨਿਰਵਿਘਨ ਬਿਜਲੀ ਪ੍ਰਦਾਨ ਕਰਨ ਤੋਂ ਇਲਾਵਾ, ਇਸ ਨੀਤੀ ਦਾ ਇੱਕ ਅਹਿਮ ਪਹਿਲੂ ਇਹ ਹੈ ਕਿ ਹੁਣ ਖਪਤਕਾਰਾਂ ‘ਚ ਅੰਤਰ ਬਿਜਲੀ ਦੀ ਖਪਤ ਦੇ ਅਧਾਰ ਤੇ ਨਹੀਂ ਬਲਕਿ ਵਰਗੀਕਰਣ ਦੇ ਅਧਾਰ ‘ਤੇ ਹੋਵੇਗਾ।
ਨਵੀਂ ਨੀਤੀ ਵਿਚ ਇਹ ਪ੍ਰਬੰਧ ਕੀਤਾ ਗਿਆ ਹੈ ਕਿ ਜੇ ਕੁਦਰਤੀ ਕਾਰਨਾਂ ਕਰਕੇ ਜਾਂ ਕਿਸੇ ਤਕਨੀਕੀ ਕਾਰਨਾਂ ਕਰਕੇ ਲੋਡ ਸ਼ੈਡਿੰਗ ਹੁੰਦੀ ਹੈ ਅਤੇ ਬਿਜਲੀ ਬੰਦ ਹੁੰਦੀ ਹੈ ਤਾਂ ਬਿਜਲੀ ਵੰਡ ਕੰਪਨੀਆਂ ਨੂੰ ਹਰਜਾਨੇ ਦੇਣੇ ਪੈਣਗੇ। ਸਿਰਫ ਇਹ ਹੀ ਨਹੀਂ, ਕੰਪਨੀਆਂ ਨੂੰ ਹਰਜਾਨਾ ਸਿੱਧੇ ਗਾਹਕਾਂ ਦੇ ਖਾਤਿਆਂ ਵਿੱਚ ਭੇਜਣਾ ਪਏਗਾ। ਤਿੰਨ ਸਾਲਾਂ ਦੇ ਅੰਦਰ, ਦੇਸ਼ ਭਰ ਵਿੱਚ ਗਾਹਕਾਂ ਲਈ ਸਮਾਰਟ ਪ੍ਰੀਪੇਡ ਮੀਟਰ ਲਗਾਏ ਜਾਣਗੇ।
ਇਸ ਤੋਂ ਇਲਾਵਾ ਇਹੋ ਜਿਹਾ ਸਿਸਟਮ ਵੀ ਹੋਵੇਗਾ ਕਿ ਜੇਕਰ ਕੋਈ ਟ੍ਰਾਂਸਫਾਰਮਰ ਜਾਂ ਮੀਟਰ ਖਰਾਬ ਹੈ ਤਾਂ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਨੂੰ ਨਿਰਧਾਰਤ ਸਮੇਂ ਦੇ ਅੰਦਰ ਤੈਅ ਕੀਤਾ ਜਾਵੇ ਜਾਂ ਫਿਰ ਜੁਰਮਾਨਾ ਲਗਾਇਆ ਜਾਵੇਗਾ। ਹਾਲਾਂਕਿ, ਇਸ ਵਿਚ ਇਕ ਤਬਦੀਲੀ ਕੀਤੀ ਗਈ ਹੈ, ਜਿਸ ਨਾਲ ਖਪਤਕਾਰਾਂ ਦੀਆਂ ਜੇਬਾਂ ਥੋੜੀਆਂ ਹਲਕੀਆਂ ਹੋ ਸਕਦੀਆਂ ਹਨ। ਇਸ ਦਾ ਕਾਰਨ ਪ੍ਰਸਤਾਵ ਹੈ ਜਿਸ ‘ਚ ਦਿਨ ਰਾਤ ਬਿਜਲੀ ਦੇ ਰੇਟ ਵਿਚ ਫਰਕ ਹੋਵੇਗਾ। ਜਿਸ ਦਿਨ ਗਾਹਕਾਂ ਨੂੰ ਬਹੁਤ ਸਸਤੀ ਬਿਜਲੀ ਮਿਲੇਗੀ, ਉਥੇ ਹੀ ਰਾਤ ਨੂੰ ਥੋੜੀ ਜਿਹੀ ਮਹਿੰਗੀ ਬਿਜਲੀ ਮਿਲੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
2003 ਤੋਂ ਬਾਅਦ ਸਰਕਾਰ ਇੱਕ ਵਾਰ ਫਿਰ ਦੇਸ਼ ਦੇ ਬਿਜਲੀ ਖੇਤਰ ‘ਚ ਆਰਥਿਕ ਸੁਧਾਰ ਦੇ ਰਾਹ ‘ਤੇ ਚੱਲ ਰਹੀ ਹੈ। ਸਰਕਾਰ ਨੇ ਬਿਜਲੀ ਖੇਤਰ ਲਈ ਇੱਕ ਨਵੀਂ ਟੈਰਿਫ ਨੀਤੀ ਤਿਆਰ ਕੀਤੀ ਹੈ, ਇਸ ‘ਚ ਦੂਰ-ਦੁਰਾਡੇ ਪ੍ਰਭਾਵ ਵਾਲੀਆਂ ਕਈ ਤਜਵੀਜ਼ਾਂ ਸ਼ਾਮਲ ਕੀਤੀਆਂ ਗਈਆਂ ਹਨ।
ਸਰਕਾਰ ਦਿਨ ਵੇਲੇ ਸਾਰੇ ਰਾਜਾਂ ਦੀਆਂ ਡਿਸਟ੍ਰੀਬਿਊਸ਼ਨ ਕੰਪਨੀਆਂ ਨੂੰ ਸੌਰ ਊਰਜਾ ਤੋਂ ਤਿਆਰ ਬਿਜਲੀ ਮੁਹੱਈਆ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ, ਜੋ ਕਿ ਬਹੁਤ ਸਸਤੀਆਂ ਹਨ। ਨੀਤੀ ਅਨੁਸਾਰ ਸੂਬੇ ਦੀਆਂ ਬਿਜਲੀ ਵੰਡ ਕੰਪਨੀਆਂ ਨੂੰ ਸੌਰ ਊਰਜਾ ਤੋਂ ਪੈਦਾ ਹੋਈ ਬਿਜਲੀ ਖਰੀਦਣੀ ਲਾਜ਼ਮੀ ਹੋਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਦੇਸ਼
Advertisement