ਮੋਦੀ ਸਰਕਾਰ ਦੇ ਆਰੋਗਿਆ ਸੇਤੂ ਐਪ ਰਾਹੀਂ ਸਾਈਬਰ ਠੱਗੀਆਂ
ਸਾਇਬਰ ਠੱਗ ਵਿਸ਼ਵ ਸਿਹਤ ਸੰਗਠਨ ਨਾਲ ਜੁੜੇ ਲਿੰਕ 'ਤੇ ਜ਼ੂਮ ਜਿਹੀਆਂ ਸਾਈਟਾਂ ਦੇ ਮਿਲਦੇ-ਜੁਲਦੇ ਲਿੰਕ ਬਣਾ ਕੇ ਵੀ ਲੋਕਾਂ ਦਾ ਨਿੱਜੀ ਡਾਟਾ ਚੋਰੀ ਕਰ ਰਹੇ ਹਨ।
ਨਵੀਂ ਦਿੱਲੀ: ਭਾਰਤ ਦੀਆਂ ਸਾਈਬਰ ਸੁਰੱਖਿਆ ਏਜੰਸੀਆਂ ਮੁਤਾਬਕ ਦੇਸ਼ 'ਚ ਆਰੋਗਿਆ ਸੇਤੂ ਮੋਬਾਈਲ ਐਪ ਦੇ ਨਾਂ 'ਤੇ ਆਨਲਾਈਨ ਧੋਖਾਧੜੀ ਦੇ ਮਾਮਲੇ ਵਧਦੇ ਹਨ। ਏਜੰਸੀ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਇੰਟਰਨੈੱਟ ਯੂਜ਼ਰਸ ਦੀ ਜਿਗਿਆਸਾ ਦਾ ਫਾਇਦਾ ਚੁੱਕਦਿਆਂ ਸਾਈਬਰ ਠੱਗ ਉਨ੍ਹਾਂ ਨਾਲ ਧੋਖਾ ਕਰ ਰਹੇ ਹਨ।
ਸਾਇਬਰ ਠੱਗ ਵਿਸ਼ਵ ਸਿਹਤ ਸੰਗਠਨ ਨਾਲ ਜੁੜੇ ਲਿੰਕ 'ਤੇ ਜ਼ੂਮ ਜਿਹੀਆਂ ਸਾਈਟਾਂ ਦੇ ਮਿਲਦੇ-ਜੁਲਦੇ ਲਿੰਕ ਬਣਾ ਕੇ ਵੀ ਲੋਕਾਂ ਦਾ ਨਿੱਜੀ ਡਾਟਾ ਚੋਰੀ ਕਰ ਰਹੇ ਹਨ।
ਠੱਗ ਐਸਆਰ ਵਿਭਾਗ, ਸੀਈਓ ਜਾਂ ਹੋਰ ਕਿਸੇ ਜਾਣਕਾਰ ਵਿਅਕਤੀ ਦਾ ਨਾਂ ਲੈ ਕੇ ਯੂਜ਼ਰਸ ਨੂੰ ਇਹ ਕਹਿ ਕੇ ਨਿਸ਼ਾਨਾ ਬਣਾਉਂਦੇ ਹਨ ਕਿ ਤੁਹਾਡਾ ਗੁਆਂਢੀ ਕੋਰੋਨਾ ਵਾਇਰਸ ਤੋਂ ਪੀੜਤ ਹੈ, ਦੇਖੋ ਹੋਰ ਕੌਣ-ਕੌਣ ਪ੍ਰਭਾਵਤ ਹੈ, ਕੀ ਤੁਹਾਡੇ ਸੰਪਰਕ 'ਚ ਆਇਆ ਕੋਈ ਵਿਅਕਤੀ ਪ੍ਰਭਾਵਿਤ ਹੋਇਆ, ਆਰੋਗਿਆ ਸੇਤੂ ਐਪ ਦੀ ਵਰਤੋਂ ਕਰਨ ਦੇ ਦਿਸ਼ਾ-ਨਿਰਦੇਸ਼ਾਂ ਜਿਹੇ ਬਹਾਨਿਆਂ ਦੀ ਵਰਤੋਂ ਕਰਦੇ ਹਨ।
ਇਹ ਵੀ ਪੜ੍ਹੋ: ਮੋਦੀ ਸਰਕਾਰ ਨੂੰ ਆਇਆ ਖੇਤੀ ਸੁਧਾਰਾਂ ਦਾ ਖਿਆਲ, ਨਵੇਂ ਕਾਨੂੰਨ ਬਣਾਉਣ ਦੀ ਤਿਆਰੀ
ਸਾਈਬਰ ਠੱਗ ਕੋਰੋਨਾ ਵਾਇਰਸ ਮਹਾਮਾਰੀ ਦਾ ਫਾਇਦਾ ਚੁੱਕਦਿਆਂ ਲੋਕਾਂ ਤੋਂ ਉਨ੍ਹਾਂ ਦਾ ਸੰਵੇਦਨਸ਼ੀਨ ਨਿੱਜੀ ਡਾਟਾ ਚੋਰੀ ਕਰ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ