ਪੜਚੋਲ ਕਰੋ
ਮੋਦੀ ਦਾ ਭਾਰਤ ਕੌਮਾਂਤਰੀ ਪੱਧਰ 'ਤੇ ਫਾਡੀ...

ਨਿਊਯਾਰਕ: ਵਰਲਡ ਇਕਨਾਮਿਕ ਫੋਰਮ ਦੇ ਗਲੋਬਲ ਹਿਊਮਨ ਕੈਪੀਟਲ ਇੰਡੈਕਸ (ਕੌਮਾਂਤਰੀ ਮਨੁੱਖੀ ਪੂੰਜੀ ਸੂਚਕ ਅੰਕ) 'ਚ 130 ਦੇਸ਼ਾਂ ਦੀ ਸੂਚੀ 'ਚ ਭਾਰਤ 103ਵੇਂ ਸਥਾਨ 'ਤੇ ਹੈ। ਨਾਰਵੇਂ ਇਸ ਸੂਚੀ 'ਚ ਸਿਖਰ 'ਤੇ ਹੈ। ਦੱਖਣੀ ਏਸ਼ੀਆ ਦੇ ਦੇਸ਼ਾਂ 'ਚ ਭਾਰਤ, ਸ੍ਰੀਲੰਕਾ ਅਤੇ ਨੇਪਾਲ ਤੋਂ ਪਿੱਛੇ ਹੈ ਪਰ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਅੱਗੇ ਹਨ। ਇੰਡੈਕਸ 'ਚ ਭਾਰਤ ਦੇ ਪੱਛੜਨ ਦੇ ਕਾਰਨ ਦੱਸੇ ਗਏ ਹਨ। ਇਹ ਇੰਡੈਕਸ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਕਿਹੜਾ ਦੇਸ਼ ਆਪਣੇ ਲੋਕਾਂ ਦੇ ਡਿਵੈੱਲਪਮੈਂਟ, ਉਨ੍ਹਾਂ ਦੀ ਟੀਚਿੰਗ-ਟ੍ਰੇਨਿੰਗ ਅਤੇ ਟੇਲੈਂਟ ਦੀ ਵਰਤੋਂ 'ਚ ਕਿੰਨਾ ਅੱਗੇ ਹੈ। ਨਿਊ ਏਜੰਸੀ ਮੁਤਾਬਕ ਜੈਨੇਵਾ ਦੇ ਡਬਲਿਊਈਐੱਫ (ਵਰਲਡ ਇਕਨਾਮਿਕ ਫੋਰਮ) ਦੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਇੰਪਲਾਈਮੈਂਟ 'ਚ ਜੈਂਜਰ ਗੈਪ ਦੇ ਮਾਮਲੇ 'ਚ ਵੀ ਭਾਰਤ ਦੁਨੀਆ 'ਚ ਸਭ ਤੋਂ ਪਿੱਛੇ ਹਨ। ਹਾਲਾਂਕਿ ਫਿਊਚਰ ਲਈ ਜ਼ਰੂਰੀ ਸਕਿੱਲਜ਼ ਦੇ ਡਿਵੈੱਲਪਮੈਂਟ ਦੇ ਮਾਮਲੇ 'ਚ ਭਾਰਤ ਦੀ ਸਥਿਤੀ ਬਿਹਤਰ ਹੈ ਅਤੇ ਇਸ ਮਾਮਲੇ 'ਚ 130 ਦੇਸ਼ਾਂ ਵਿਚਾਲੇ ਇਸ ਦਾ ਰੈਂਕ 65ਵਾਂ ਹੈ। ਫੋਰਮ ਨੇ ਪਿਛਲੇ ਸਾਲ ਦੀ ਆਪਣੀ ਰਿਪੋਰਟ 'ਚ ਭਾਰਤ ਨੂੰ 105ਵਾਂ ਰੈਂਕ ਦਿੱਤਾ ਸੀ ਅਤੇ ਕਿਹਾ ਕਿ ਇਹ ਦੇਸ਼ ਆਪਣੀ ਹਿਊਮਨ ਕੈਪੀਟਲ ਦੀਆਂ ਸੰਭਾਵਨਾਵਾਂ ਦੀ ਸਿਰਫ 57 ਫ਼ੀਸਦੀ ਦੀ ਵਰਤੋਂ ਕਰ ਸਕਿਆ ਹੈ। ਇਸ ਸੂਚੀ 'ਚ ਫਿਨਲੈਂਡ ਸਿਖਰ 'ਤੇ ਸੀ। ਸੂਚੀ ਕਿਸੇ ਦੇਸ਼ ਦੀ ਲੋਕਾਂ ਦੀ ਨਾਲੇਜ ਅਤੇ ਸਕਿੱਲ ਦੇ ਆਧਾਰ 'ਤੇ ਤਿਆਰ ਹੁੰਦੀ ਹੈ। ਇਹ ਕੌਮਾਂਤਰੀ ਇਕਨਾਮਿਕ ਸਿਸਟਮ 'ਚ ਉਸ ਦੇਸ਼ ਦੀ ਵੈਲਿਊ ਨੂੰ ਦੱਸਦੀ ਹੈ ਅਤੇ ਉਸ ਦਾ ਹਿਊਮਨ ਕੈਪੀਟਲ ਰੈਂਕ ਤੈਅ ਕਰਦਾ ਹੈ। ਇਸ ਵਾਰ ਦੀ ਸੂਚੀ 'ਚ ਨਾਰਵੇਂ ਨੇ ਟਾਪ 'ਤੇ ਜਗ੍ਹਾ ਬਣਾਈ ਅਤੇ ਇਸ ਦੇਸ਼ ਨੇ ਪਿਛਲੇ ਵਾਰ ਦੇ ਟਾਪ 'ਤੇ ਬਰਕਰਾਰ ਫਿਨਲੈਂਡ ਨੂੰ ਇਸ ਵਾਰ ਦੂਜੇ ਸਥਾਨ 'ਤੇ ਲੈ ਆਂਦਾ ਹੈ। ਸੂਚੀ 'ਚ ਬ੍ਰਿਕਸ ਦੇਸ਼ਾਂ 'ਚ ਰੂਸ ਸਭ ਤੋਂ ਅੱਗੇ ਹਨ। ਉਸ ਨੂੰ ੧੬ਵਾਂ ਰੈਂਕ ਮਿਲਿਆ ਹੈ। ਚੀਨ ਨੂੰ 34ਵਾਂ, ਬ੍ਰਾਜ਼ੀਲ ਨੂੰ 77ਵਾਂ ਅਤੇ ਸਾਊਥ ਅਫਰੀਕਾ ਨੂੰ 87ਵਾਂ ਰੈਂਕ ਮਿਲਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















