Lok Sabha Election: ‘ਮੋਦੀ ਦੇ ਜਿੱਤਦਿਆਂ ਹੀ ਭਾਜਪਾ ‘ਚ ਹੋਵੇਗਾ ਵੱਡਾ ਉਲਟਫੇਰ ! ਸਭ ਤੋਂ ਪਹਿਲਾਂ ਕੱਢਿਆ ਜਾਵੇਗਾ ‘ਯੋਗੀ ਦਾ ਕੰਡਾ’ ?
ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਦੋ-ਤਿੰਨ ਮਹੀਨਿਆਂ ਵਿੱਚ ਹਟਾ ਦਿੱਤਾ ਜਾਵੇਗਾ। ਹੁਣ ਅਮਿਤ ਸ਼ਾਹ ਦੇ ਪ੍ਰਧਾਨ ਮੰਤਰੀ ਬਣਨ ਦੇ ਰਾਹ ਵਿੱਚ ਯੋਗੀ ਹੀ ਇੱਕ ਕੰਡਾ ਬਚਿਆ ਹੈ।
Election 2024: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ(Arvind Kejriwal) ਨੇ ਇੱਕ ਵਾਰ ਫਿਰ ਦੁਹਰਾਇਆ ਕਿ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ(Amit Shah) ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਹੀ ਚੋਣਾਂ ਵਿੱਚ ਵੋਟਾਂ ਮੰਗ ਰਹੇ ਹਨ। ਅਗਲੇ ਸਾਲ 17 ਸਤੰਬਰ ਨੂੰ ਜਿਵੇਂ ਹੀ ਮੋਦੀ 75 ਸਾਲ ਦੇ ਹੋ ਜਾਣਗੇ, ਉਹ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾ ਦੇਣਗੇ। ਚੋਣਾਂ ਜਿੱਤਣ ਤੋਂ ਬਾਅਦ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਦੋ-ਤਿੰਨ ਮਹੀਨਿਆਂ ਵਿੱਚ ਹਟਾ ਦਿੱਤਾ ਜਾਵੇਗਾ। ਹੁਣ ਅਮਿਤ ਸ਼ਾਹ ਦੇ ਪ੍ਰਧਾਨ ਮੰਤਰੀ ਬਣਨ ਦੇ ਰਾਹ ਵਿੱਚ ਯੋਗੀ ਹੀ ਇੱਕ ਕੰਡਾ ਬਚਿਆ ਹੈ।
ਪੁਰਾਣੇ ਖੂੰਝੇ ਲਾਏ ਤੇ ਹੁਣ ਯੋਗੀ ਦੀ ਵਾਰੀ
ਕੇਜਰੀਵਾਲ ਨੇ ਵੀਰਵਾਰ ਨੂੰ ਸਮਾਜਵਾਦੀ ਪਾਰਟੀ ਦੇ ਸੂਬਾ ਹੈੱਡਕੁਆਰਟਰ 'ਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨਾਲ ਪ੍ਰੈੱਸ ਕਾਨਫਰੰਸ 'ਚ ਇਹ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਮੋਦੀ ਪਿਛਲੇ ਡੇਢ ਦੋ ਸਾਲਾਂ ਤੋਂ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੋਦੀ ਪਹਿਲਾਂ ਹੀ ਸ਼ਿਵਰਾਜ ਸਿੰਘ ਚੌਹਾਨ, ਰਮਨ ਸਿੰਘ ਵਸੁੰਧਰਾ ਰਾਜੇ ਸਿੰਧੀਆ, ਦੇਵੇਂਦਰ ਫੜਨਵੀਸ ਅਤੇ ਮਨੋਹਰ ਲਾਲ ਖੱਟਰ ਨੂੰ ਹਟਾ ਚੁੱਕੇ ਹਨ, ਹੁਣ ਯੋਗੀ ਉਨ੍ਹਾਂ ਦੇ ਰਾਹ ਦਾ ਆਖਰੀ ਕੰਡਾ ਹੈ।
ਸੱਤਾ ਵਿੱਚ ਆਉਂਦਿਆ ਹੀ ਰਾਖਵਾਂਕਰਨ ਖ਼ਤਮ ਕਰ ਦੇਵੇਗੀ ਭਾਜਪਾ
ਕੇਜਰੀਵਾਲ ਨੇ ਇਹ ਵੀ ਕਿਹਾ ਕਿ ਅਸੀਂ ਪਹਿਲਾਂ ਵੀ ਯੋਗੀ ਨੂੰ ਹਟਾਉਣ ਦੀ ਗੱਲ ਕੀਤੀ ਸੀ ਪਰ ਪਿਛਲੇ ਚਾਰ ਦਿਨਾਂ ਵਿੱਚ ਕਿਸੇ ਵੀ ਭਾਜਪਾ ਆਗੂ ਨੇ ਇਸ ਮਾਮਲੇ ਵਿੱਚ ਕੋਈ ਜਵਾਬ ਨਹੀਂ ਦਿੱਤਾ ਹੈ। ਇਸ ਤੋਂ ਸਾਫ਼ ਹੈ ਕਿ ਚੋਣਾਂ ਤੋਂ ਬਾਅਦ ਭਾਜਪਾ ਯੋਗੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਇਹ ਸੰਵਿਧਾਨ ਨੂੰ ਖ਼ਤਮ ਕਰ ਦੇਵੇਗੀ ਅਤੇ ਐਸਸੀ, ਐਸਟੀ ਅਤੇ ਓਬੀਸੀ ਲਈ ਰਾਖਵਾਂਕਰਨ ਖ਼ਤਮ ਕਰ ਦੇਵੇਗੀ। ਉਨ੍ਹਾਂ ਵਿਰੋਧੀ ਧਿਰ INDIA ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਸਵਾਤੀ ਮਾਲੀਵਾਲ ਬਾਰੇ ਧਾਰੀ ਚੁੱਪੀ
ਵੀਰਵਾਰ ਨੂੰ ਸਪਾ ਹੈੱਡਕੁਆਰਟਰ 'ਚ ਜਦੋਂ ਕੇਜਰੀਵਾਲ ਤੋਂ ਸਵਾਤੀ ਮਾਲੀਵਾਲ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਚੁੱਪ ਧਾਰੀ ਰੱਖੀ। ਇਸ 'ਤੇ ਆਮ ਆਦਮੀ ਪਾਰਟੀ ਦੇ ਯੂਪੀ ਦੇ ਕੋਆਰਡੀਨੇਟਰ ਸੰਜੇ ਸਿੰਘ ਨੇ ਕਿਹਾ ਕਿ ਮਨੀਪੁਰ 'ਚ ਕਾਰਗਿਲ ਦੇ ਫੌਜੀ ਦੀ ਪਤਨੀ ਨੂੰ ਨਿਰਵਸਤਰ ਕਰ ਦਿੱਤਾ ਗਿਆ। ਪੀਐਮ ਚੁੱਪ ਰਹੇ। ਜਦੋਂ ਪਹਿਲਵਾਨ ਧੀਆਂ ਹੜਤਾਲ 'ਤੇ ਸਨ ਤਾਂ ਸਵਾਤੀ ਵੀ ਹੜਤਾਲ 'ਤੇ ਸੀ। ਉਸ ਸਮੇਂ ਪੁਲਿਸ ਨੇ ਸਵਾਤੀ ਮਾਲੀਵਾਲ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਘਸੀਟ ਕੇ ਲੈ ਗਈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੇ ਪ੍ਰਜਵਲ ਰੇਵੰਨਾ ਲਈ ਵੋਟਾਂ ਮੰਗੀਆਂ।