PM Modi on Farmers Protest: ਮੋਦੀ ਦਾ ਕਿਸਾਨ ਅੰਦੋਲਨ ‘ਤੇ ਬਿਆਨ, ਕਿਹਾ ਅੰਦੋਲਨ ‘ਤੇ ਹਾਵੀ ਹੋਈ ਰਾਜਨੀਤੀ
ਸੋਮਵਾਰ ਨੂੰ ਰਾਜ ਸਭਾ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਦਨ ‘ਚ ਕਿਸਾਨ ਅੰਦੋਲਨ ‘ਤੇ ਚਰਚਾ ਕੀਤੀ। ਇਸ ਦੌਰਾਨ ਮੋਦੀ ਨੇ ਜ਼ਿਆਦਾ ਸਮਾਂ ਅੰਦੋਲਨ ਬਾਰੇ ਗੱਲ ਕੀਤੀ ਤੇ ਕਿਹਾ ਕੀ ਕਿਸ ਗੱਲ ਨੂੰ ਲੈ ਕੇ ਅੰਦੋਲਨ ਹੋ ਰਿਹਾ ਹੈ? ਜਿਸ ‘ਤੇ ਹਰ ਪਾਸੇ ਚੁੱਪੀ ਰਹੀ।
ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਧਰਨਾ ਦਿੱਲੀ ਦੀਆਂ ਸਰਹੱਦਾਂ ‘ਤੇ ਅਜੇ ਵੀ ਜਾਰੀ ਹੈ। ਇਸ ਦਰਮਿਆਨ ਸੋਮਵਾਰ ਨੂੰ ਰਾਜ ਸਭਾ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਦਨ ‘ਚ ਕਿਸਾਨ ਅੰਦੋਲਨ ‘ਤੇ ਚਰਚਾ ਕੀਤੀ। ਇਸ ਦੌਰਾਨ ਮੋਦੀ ਨੇ ਜ਼ਿਆਦਾ ਸਮਾਂ ਅੰਦੋਲਨ ਬਾਰੇ ਗੱਲ ਕੀਤੀ ਤੇ ਕਿਹਾ ਕੀ ਕਿਸ ਗੱਲ ਨੂੰ ਲੈ ਕੇ ਅੰਦੋਲਨ ਹੋ ਰਿਹਾ ਹੈ? ਜਿਸ ‘ਤੇ ਹਰ ਪਾਸੇ ਚੁੱਪੀ ਰਹੀ।
ਆਪਣੇ ਭਾਸ਼ਣ ਦੌਰਾਨ ਮੋਦੀ ਨੇ ਕਿਹਾ ਕਿ ਕਿਸਾਨ ਅੰਦੋਲਨ ‘ਤੇ ਰਾਜਨੀਤੀ ਹਾਵੀ ਹੋ ਰਹੀ ਹੈ। ਵਿਰੋਧੀ ਧਿਰਾਂ ਨੇ ਅਚਾਨਕ ਯੂ-ਟਰਨ ਲੈ ਲਿਆ ਹੈ। ਕਿਸਾਨ ਅੰਦੋਲਨ 'ਤੇ ਪੀਐਮ ਮੋਦੀ ਨੇ ਕਿਹਾ, "ਖੇਤੀ ਦੀ ਬੁਨਿਆਦੀ ਸਮੱਸਿਆ ਕੀ ਹੈ, ਇਸ ਦੀ ਜੜ ਕਿਥੇ ਹੈ।" ਅੱਜ ਮੈਂ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਜੀ ਬਾਰੇ ਦੱਸਣਾ ਚਾਹੁੰਦਾ ਹਾਂ। ਉਹ ਹਮੇਸ਼ਾਂ ਛੋਟੇ ਕਿਸਾਨਾਂ ਦੀ ਤਰਸਯੋਗ ਸਥਿਤੀ ਬਾਰੇ ਚਿੰਤਤ ਰਹਿੰਦਾ ਸੀ।
ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਕਿਹਾ, “ਚੰਗਾ ਹੁੰਦਾ ਜੇਕਰ ਸਾਰਿਆਂ ਨੇ ਰਾਸ਼ਟਰਪਤੀ ਦਾ ਭਾਸ਼ਣ ਸੁਣਿਆ ਹੁੰਦਾ, ਲੋਕਤੰਤਰ ਦਾ ਮਾਣ ਵਧਿਆ ਹੁੰਦਾ, ਪਰ ਰਾਸ਼ਟਰਪਤੀ ਦੇ ਭਾਸ਼ਣ ਦੀ ਤਾਕਤ ਇੰਨੀ ਸੀ ਕਿ ਸੁਣਨ ਤੋਂ ਬਾਅਦ ਵੀ ਗੱਲ ਪਹੁੰਚ ਗਈ।"
ਇਹ ਵੀ ਪੜ੍ਹੋ: https://punjabi.abplive.com/videos/news/india-pm-modi-live-in-rajya-sabha-can-answer-on-agriculture-laws-613620
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin