Monkeypox Case: ਦਿੱਲੀ 'ਚ ਮੰਕੀਪੌਕਸ ਦਾ ਪੰਜਵਾਂ ਮਾਮਲਾ ਆਇਆ ਸਾਹਮਣੇ , 22 ਸਾਲਾ ਅਫਰੀਕਨ ਲੜਕੀ LNJP 'ਚ ਦਾਖਲ
Monkeypox Case In India: ਦੇਸ਼ 'ਚ ਮੰਕੀਪਾਕਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਰਾਜਧਾਨੀ ਦਿੱਲੀ ਵਿੱਚ ਮੰਕੀਪਾਕਸ (Monkeypox) ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ।
Monkeypox Case In India: ਦੇਸ਼ 'ਚ ਮੰਕੀਪਾਕਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਰਾਜਧਾਨੀ ਦਿੱਲੀ ਵਿੱਚ ਮੰਕੀਪਾਕਸ (Monkeypox) ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇੱਕ 22 ਸਾਲਾ ਅਫ਼ਰੀਕੀ ਕੁੜੀ ਦਿੱਲੀ ਦੇ ਐਲਐਨਜੇਪੀ ਹਸਪਤਾਲ ਵਿੱਚ ਦਾਖ਼ਲ ਹੈ। ਦਿੱਲੀ ਵਿੱਚ ਮੰਕੀਪੌਕਸ ਦਾ ਇਹ ਪੰਜਵਾਂ ਮਾਮਲਾ ਹੈ। ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾਕਟਰ ਸੁਰੇਸ਼ ਕੁਮਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਦਿੱਲੀ 'ਚ ਮੰਕੀਪਾਕਸ ਦਾ 5ਵਾਂ ਮਾਮਲਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਨੂੰ ਇੱਕ ਔਰਤ ਦੇ ਸੈਂਪਲ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਉਹ ਫਿਲਹਾਲ ਹਸਪਤਾਲ ਵਿੱਚ ਨਿਗਰਾਨੀ ਹੇਠ ਹੈ।
ਡਾਕਟਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਇਸ ਸਮੇਂ ਇੱਥੇ 4 ਮਰੀਜ਼ ਦਾਖਲ ਹਨ ਅਤੇ ਇੱਕ ਨੂੰ ਛੁੱਟੀ ਦੇ ਦਿੱਤੀ ਗਈ ਹੈ। ਦਿੱਲੀ ਵਿੱਚ ਹੁਣ ਤੱਕ ਮੰਕੀਪੌਕਸ ਦੇ ਕੁੱਲ ਪੰਜ ਮਾਮਲੇ ਸਾਹਮਣੇ ਆ ਚੁੱਕੇ ਹਨ। ਡਾਕਟਰਾਂ ਦੀ ਟੀਮ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਮਰੀਜ਼ ਦਾ ਕੋਈ ਹਾਲੀਆ ਟ੍ਰੈਵਲ ਹਿਸਟਰੀ ਨਹੀਂ ਹੈ ਪਰ ਉਹ ਇੱਕ ਮਹੀਨਾ ਪਹਿਲਾਂ ਨਾਈਜੀਰੀਆ ਗਿਆ ਸੀ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਦਿੱਲੀ ਵਿੱਚ ਇਸ ਬਿਮਾਰੀ ਦਾ ਚੌਥਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਇੱਕ ਨਾਈਜੀਰੀਅਨ ਔਰਤ ਵਾਇਰਸ ਨਾਲ ਸੰਕਰਮਿਤ ਪਾਈ ਗਈ ਸੀ।
24 ਜੁਲਾਈ ਨੂੰ ਦਿੱਲੀ ਵਿੱਚ ਪਾਇਆ ਗਿਆ ਸੀ ਪਹਿਲਾ ਮਾਮਲਾ
ਮੰਕੀਪੌਕਸ ਦਾ ਪਹਿਲਾ ਮਾਮਲਾ 24 ਜੁਲਾਈ ਨੂੰ ਦਿੱਲੀ ਵਿੱਚ ਸਾਹਮਣੇ ਆਇਆ ਸੀ। ਇਸ ਤੋਂ ਇਕ ਦਿਨ ਪਹਿਲਾਂ, ਵਿਸ਼ਵ ਸਿਹਤ ਸੰਗਠਨ ਵੱਲੋਂ ਮੰਕੀਪੌਕਸ ਨੂੰ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ ਗਿਆ ਸੀ। ਕੇਂਦਰ ਸਰਕਾਰ ਨੇ ਭਾਰਤ 'ਚ ਫੈਲੇ ਇਸ ਵਾਇਰਸ ਦੀ ਜਾਂਚ ਲਈ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਜਿਸ 'ਚ ਦੇਸ਼ ਦੇ ਐਂਟਰੀ ਪੁਆਇੰਟਾਂ 'ਤੇ ਚੌਕਸ ਰਹਿਣ ਦੀ ਗੱਲ ਵੀ ਕਹੀ ਗਈ ਸੀ। ਇਸ ਦੇ ਨਾਲ ਹੀ, ਅੰਤਰਰਾਸ਼ਟਰੀ ਯਾਤਰੀਆਂ ਨੂੰ ਬਿਮਾਰ ਵਿਅਕਤੀਆਂ, ਮਰੇ ਜਾਂ ਜਿਉਂਦੇ ਜੰਗਲੀ ਜਾਨਵਰਾਂ ਅਤੇ ਹੋਰ ਲੋਕਾਂ ਨਾਲ ਨਜ਼ਦੀਕੀ ਸੰਪਰਕ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਦੇਸ਼ ਵਿੱਚ ਹੁਣ ਤੱਕ 10 ਮਾਮਲੇ ਸਾਹਮਣੇ ਆ ਚੁੱਕੇ ਹਨ
ਭਾਰਤ ਵਿੱਚ ਮੰਕੀਪੌਕਸ ਦਾ ਪਹਿਲਾ ਕੇਸ 14 ਜੁਲਾਈ ਨੂੰ ਕੇਰਲ ਦੇ ਕੋਲਮ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਸੀ। ਭਾਰਤ ਵਿੱਚ ਹੁਣ ਤੱਕ 10 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚ ਇੱਕ ਮੌਤ ਕੇਰਲ ਤੋਂ ਹੋਈ ਹੈ। ਦੁਨੀਆ ਭਰ ਵਿੱਚ ਇਸ ਬਿਮਾਰੀ ਦੇ ਸਭ ਤੋਂ ਵੱਧ ਮਾਮਲੇ ਅਮਰੀਕਾ ਅਤੇ ਯੂਰਪ ਵਿੱਚ ਹਨ। ਵਿਸ਼ਵ ਪੱਧਰ 'ਤੇ ਇਸ ਸਾਲ 80 ਤੋਂ ਵੱਧ ਦੇਸ਼ਾਂ ਵਿੱਚ ਮੰਕੀਪੌਕਸ ਦੇ 31,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਇਕੱਲੇ ਅਮਰੀਕਾ ਵਿਚ 11,000 ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਦੇ ਅਨੁਸਾਰ, ਮੰਕੀਪੌਕਸ ਇੱਕ ਵਾਇਰਲ ਜ਼ੂਨੋਸਿਸ (ਜਾਨਵਰਾਂ ਤੋਂ ਮਨੁੱਖਾਂ ਵਿੱਚ ਪ੍ਰਸਾਰਿਤ ਵਾਇਰਸ) ਹੈ, ਜਿਸਦੇ ਲੱਛਣ ਚੇਚਕ ਵਾਲੇ ਮਰੀਜ਼ਾਂ ਵਿੱਚ ਅਤੀਤ ਵਿੱਚ ਦੇਖੇ ਗਏ ਲੱਛਣਾਂ ਦੇ ਸਮਾਨ ਹਨ, ਹਾਲਾਂਕਿ ਇਹ ਡਾਕਟਰੀ ਤੌਰ 'ਤੇ ਘੱਟ ਗੰਭੀਰ ਹੈ।