ਪੜਚੋਲ ਕਰੋ
(Source: ECI/ABP News)
ਫੇਰ ਵਧੀ ਦੁੱਧ ਦੀ ਕੀਮਤ, ਅੱਜ ਤੋਂਂ ਕੀਮਤਾਂ ਲਾਗੂ
ਰਾਜਧਾਨੀ ਦਿੱਲੀ ਦੀ ਮੁੱਖ ਦੁੱਧ ਕੰਪਨੀ ਮਦਰ ਡੇਅਰੀ ਨੇ ਦਿੱਲੀ-ਐਨਸੀਆਰ ‘ਚ ਗਾਂ ਦੇ ਦੁੱਧ ਦੀ ਕੀਮਤ ਵਿੱਚ ਦੋ ਰੁਪਏ ਦੀ ਇਜ਼ਾਫ਼ਾ ਕੀਤਾ ਹੈ। ਹੁਣ ਗਾਂ ਦਾ ਦੁੱਧ 44 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
![ਫੇਰ ਵਧੀ ਦੁੱਧ ਦੀ ਕੀਮਤ, ਅੱਜ ਤੋਂਂ ਕੀਮਤਾਂ ਲਾਗੂ Mother Dairy hikes cow milk price by Rs 2 to Rs 44 per litre ਫੇਰ ਵਧੀ ਦੁੱਧ ਦੀ ਕੀਮਤ, ਅੱਜ ਤੋਂਂ ਕੀਮਤਾਂ ਲਾਗੂ](https://static.abplive.com/wp-content/uploads/sites/5/2019/09/06132935/mother-dairy.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੀ ਮੁੱਖ ਦੁੱਧ ਕੰਪਨੀ ਮਦਰ ਡੇਅਰੀ ਨੇ ਦਿੱਲੀ-ਐਨਸੀਆਰ ‘ਚ ਗਾਂ ਦੇ ਦੁੱਧ ਦੀ ਕੀਮਤ ਵਿੱਚ ਦੋ ਰੁਪਏ ਦੀ ਇਜ਼ਾਫ਼ਾ ਕੀਤਾ ਹੈ। ਹੁਣ ਗਾਂ ਦਾ ਦੁੱਧ 44 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਹ ਵਾਧਾ ਸ਼ੁੱਕਰਵਾਰ ਨੂੰ ਲਾਗੂ ਹੋਇਆ। ਕੰਪਨੀ ਨੇ ਕਿਹਾ ਕਿ ਉਹ ਕਿਸਾਨਾਂ ਤੋਂ ਕੱਚਾ ਦੁੱਧ ਖਰੀਦਣਲਈ ਜ਼ਿਆਦਾ ਭੁਗਤਾਨ ਕਰ ਰਹੀ ਹੈ। ਇਸ ਕਰਕੇ ਉਨ੍ਹਾਂ ਨੂੰ ਗਾਂ ਦੇ ਦੁੱਧ ਦੀ ਕੀਮਤ ‘ਚ ਵਾਧਾ ਕਰਨਾ ਪੈ ਰਿਹਾ ਹੈ, ਜਦਕਿ ਕੰਪਨੀ ਨੇ ਦੂਜੇ ਕਿਸੇ ਤਰ੍ਹਾਂ ਦੇ ਦੁੱਧ ਦੀ ਕੀਮਤਾਂ ਨਹੀ ਵਧਾਈਆਂ।
ਮਦਰ ਡੇਅਰੀ ਦੇ ਬੁਲਾਰੇ ਨੇ ਕਿਹਾ ਕਿ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਗਾਂ ਦੇ ਕੱਚੇ ਦੁੱਧ ਦੀ ਖਰੀਦ ’ਤੇ ਉਸ ਨੂੰ ਢਾਈ ਤੋਂ ਤਿੰਨ ਰੁਪਏ ਪ੍ਰਤੀ ਲੀਟਰ ਦਾ ਜ਼ਿਆਦਾ ਭੁਗਤਾਨ ਕਰਨਾ ਪੈ ਰਿਹਾ ਹੈ। ਇਸ ਕਰਕੇ ਉਨ੍ਹਾਂ ਨੁੰ ਦੁੱਧ ਦੀ ਕੀਮਤ ‘ਚ ਵਾਧਾ ਕਰਨਾ ਪਿਆ। ਬੁਲਾਰੇ ਨੇ ਕਿਹਾ ਕਿ ਛੇ ਸਤੰਬਰ ਤੋਂ ਗਾਂ ਦੇ ਦੁੱਧ ਦੇ ਅੱਧਾ ਲੀਟਰ ਪੈਕ ਦੀ ਕੀਮਤ 23 ਰੁਪਏ ਤੇ ਇੱਕ ਲੀਟਰ ਪੈਕ ਦੀ ਕੀਮਤ 44 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਮੰਨਿਆ ਜਾ ਰਿਹਾ ਹੈ ਕਿ ਮਦਰ ਡੇਅਰੀ ਤੋਂ ਬਾਅਦ ਅਮੂਲ ਤੇ ਪਰਾਗ ਵੀ ਦੁੱਧ ਦੀਆਂ ਕੀਮਤਾਂ ‘ਚ ਵਾਧਾ ਕਰ ਸਕਦੇ ਹਨ। ਦਿੱਲੀ ਐਨਸੀਆਰ ‘ਚ ਮਦਰ ਡੇਅਰੀ 30 ਲੱਖ ਲੀਟਰ ਦੁੱਧ ਦੀ ਪੂਰਤੀ ਕਰਦਾ ਹੈ। ਇਸ ਵਿੱਚੋਂ ਅੱਠ ਲੱਖ ਲੀਟਰ ਗਾਂ ਦਾ ਦੁੱਧ ਹੁੰਦਾ ਹੈ। ਇਸ ਸਾਲ ਮਈ ‘ਚ ਵੀ ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ ‘ਚ ਵਾਧਾ ਕੀਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)