MOTN Poll: ਰਾਹੁਲ ਗਾਂਧੀ, ਅਖਿਲੇਸ਼ ਯਾਦਵ ਜਾਂ ਮਮਤਾ? ਇੰਡੀਆ ਗਠਜੋੜ ਦਾ ਸਭ ਤੋਂ ਵੱਡਾ ਚਿਹਰਾ ਕੌਣ, ਸਰਵੇਖਣ 'ਚ ਹੈਰਾਨ ਕਰਨ ਵਾਲਾ ਖੁਲਾਸਾ
ਇੰਡੀਆ ਟੂਡੇ ਗਰੁੱਪ ਅਤੇ ਸੀ-ਵੋਟਰ ਨੇ ਭਾਰਤ ਦੀ ਮੌਜੂਦਾ ਸਿਆਸੀ ਸਥਿਤੀ ਬਾਰੇ ਮੂਡ ਆਫ ਦ ਨੇਸ਼ਨ ਸਰਵੇ (ਐਮਓਟੀਐਨ ਪੋਲ) ਕਰਵਾਇਆ। ਇਸ ਸਰਵੇ ਵਿੱਚ ਕੁੱਲ 2 ਲੱਖ 6 ਹਜ਼ਾਰ 826 ਲੋਕਾਂ ਦੀ ਰਾਏ ਲਈ ਗਈ।

ਇੰਡੀਆ ਟੂਡੇ ਗਰੁੱਪ ਅਤੇ ਸੀ-ਵੋਟਰ ਨੇ ਭਾਰਤ ਦੀ ਮੌਜੂਦਾ ਸਿਆਸੀ ਸਥਿਤੀ ਬਾਰੇ ਮੂਡ ਆਫ ਦ ਨੇਸ਼ਨ ਸਰਵੇ (ਐਮਓਟੀਐਨ ਪੋਲ) ਕਰਵਾਇਆ। ਇਸ ਸਰਵੇ ਵਿੱਚ ਕੁੱਲ 2 ਲੱਖ 6 ਹਜ਼ਾਰ 826 ਲੋਕਾਂ ਦੀ ਰਾਏ ਲਈ ਗਈ। ਇਸ ਵਿੱਚ ਵੱਖ-ਵੱਖ ਉਮਰ, ਆਮਦਨ ਵਰਗ, ਸਿੱਖਿਆ ਪੱਧਰ, ਜਾਤੀ ਅਤੇ ਪਿਛੋਕੜ ਨਾਲ ਜੁੜੇ ਲੋਕ ਸ਼ਾਮਲ ਕੀਤੇ ਗਏ। ਇਨ੍ਹਾਂ ਅੰਕੜਿਆਂ ਦੇ ਜ਼ਰੀਏ ਇਹ ਸਾਹਮਣੇ ਆਇਆ ਕਿ ਜੇ ਅੱਜ ਚੋਣਾਂ ਹੁੰਦੀਆਂ ਹਨ ਤਾਂ ਭਾਜਪਾ (BJP) ਨੂੰ ਸਭ ਤੋਂ ਵੱਧ ਸੀਟਾਂ ਮਿਲਣਗੀਆਂ।
ਸਰਵੇ ਅਨੁਸਾਰ, ਜੇ ਅੱਜ ਚੋਣਾਂ ਹੁੰਦੀਆਂ ਤਾਂ BJP ਨੂੰ 260 ਸੀਟਾਂ ਮਿਲ ਸਕਦੀਆਂ ਹਨ, ਜਦਕਿ ਕਾਂਗਰਸ ਨੂੰ 97 ਸੀਟਾਂ ਮਿਲ ਸਕਦੀਆਂ ਹਨ। ਫਰਵਰੀ 2025 ਵਿੱਚ ਹੋਏ ਸਰਵੇ ਵਿੱਚ BJP ਨੂੰ 281 ਸੀਟਾਂ ਮਿਲਦੀਆਂ ਦਿਖ ਰਹੀਆਂ ਸਨ ਅਤੇ ਉਸ ਵੇਲੇ ਕਾਂਗਰਸ ਨੂੰ ਸਿਰਫ਼ 78 ਸੀਟਾਂ ਮਿਲਣ ਦੀ ਸੰਭਾਵਨਾ ਸੀ।
ਇਸ ਸਰਵੇ ਮੁਤਾਬਕ ਜੇ ਅੱਜ ਚੋਣਾਂ ਹੋਣ ਤਾਂ ਐਨ.ਡੀ.ਏ. ਨੂੰ 324 ਸੀਟਾਂ ਮਿਲਣ ਦੀ ਸੰਭਾਵਨਾ ਹੈ, ਜਦਕਿ ਇੰਡੀਆ ਗਠਜੋੜ ਨੂੰ 208 ਸੀਟਾਂ ਮਿਲ ਸਕਦੀਆਂ ਹਨ। ਇਸੇ ਸਰਵੇ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਕਿ ਮਹਾਗਠਜੋੜ ਦਾ ਸਭ ਤੋਂ ਵੱਡਾ ਚਿਹਰਾ ਉਹ ਕਿਹੜੇ ਨੇਤਾ ਨੂੰ ਮੰਨਦੇ ਹਨ, ਤਾਂ 28 ਫੀਸਦੀ ਨੇ ਰਾਹੁਲ ਗਾਂਧੀ, 8 ਫੀਸਦੀ ਨੇ ਮਮਤਾ ਬੈਨਰਜੀ ਅਤੇ 7 ਫੀਸਦੀ ਨੇ ਅਖਿਲੇਸ਼ ਯਾਦਵ ਨੂੰ ਸਭ ਤੋਂ ਵਧੀਆ ਚਿਹਰਾ ਦੱਸਿਆ।
ਲੋਕਾਂ ਨੇ ਇੰਡੀਆ ਗਠਜੋੜ ਜਾਰੀ ਰੱਖਣ ਬਾਰੇ ਕੀ ਕਿਹਾ?
ਮੂਡ ਆਫ ਦ ਨੇਸ਼ਨ ਸਰਵੇ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਕਿ ਕੀ ਇੰਡੀਆ ਗਠਜੋੜ ਜਾਰੀ ਰਹਿਣਾ ਚਾਹੀਦਾ ਹੈ? ਫਰਵਰੀ 2025 ਵਿੱਚ 65 ਫੀਸਦੀ ਲੋਕਾਂ ਦਾ ਮੰਨਣਾ ਸੀ ਕਿ ਇਹ ਜਾਰੀ ਰਹਿਣਾ ਚਾਹੀਦਾ ਹੈ, ਜਦਕਿ 26 ਫੀਸਦੀ ਲੋਕਾਂ ਨੇ ਕਿਹਾ ਸੀ ਕਿ ਇਹ ਨਹੀਂ ਰਹਿਣਾ ਚਾਹੀਦਾ। ਪਰ ਅਗਸਤ 2025 ਵਿੱਚ ਇਹ ਅੰਕੜੇ ਕੁਝ ਘਟੇ ਹਨ। ਹੁਣ 63 ਫੀਸਦੀ ਲੋਕ ਮੰਨਦੇ ਹਨ ਕਿ ਇੰਡੀਆ ਬਲਾਕ ਜਾਰੀ ਰਹਿਣਾ ਚਾਹੀਦਾ ਹੈ, ਜਦਕਿ 25 ਫੀਸਦੀ ਲੋਕ ਇਸ ਦੇ ਹੱਕ ‘ਚ ਨਹੀਂ ਹਨ।
ਕਾਂਗਰਸ ਲਈ ਸਭ ਤੋਂ ਵਧੀਆ ਕੌਣ?
ਜਦੋਂ ਲੋਕਾਂ ਤੋਂ ਗਾਂਧੀ ਪਰਿਵਾਰ ਤੋਂ ਬਾਹਰ ਕਾਂਗਰਸ ਦੇ ਲਿਡਰਸ਼ਿਪ ਬਾਰੇ ਪੁੱਛਿਆ ਗਿਆ ਤਾਂ 16 ਫੀਸਦੀ ਨੇ ਸਚਿਨ ਪਾਇਲਟ ਨੂੰ, 12 ਫੀਸਦੀ ਨੇ ਮੱਲਿਕਾਰਜੁਨ ਖੜਗੇ ਨੂੰ, 8 ਫੀਸਦੀ ਨੇ ਸ਼ਸ਼ੀ ਥਰੂਰ ਨੂੰ ਅਤੇ 7 ਫੀਸਦੀ ਨੇ ਪੀ. ਚਿਦੰਬਰਮ ਨੂੰ ਵਧੀਆ ਨੇਤਾ ਦੱਸਿਆ।






















