ਪੰਜਾਬ 'ਚ ਹੜ੍ਹ ਕਾਰਨ 38 ਟ੍ਰੇਨ ਰੱਦ; ਜਲੰਧਰ-ਪਠਾਨਕੋਟ ਰਾਹੀਂ ਜੰਮੂ ਜਾਣ ਵਾਲੀਆਂ ਟ੍ਰੇਨਾਂ 'ਚ ਵੰਦੇ ਭਾਰਤ ਐਕਸਪ੍ਰੈਸ ਵੀ ਸ਼ਾਮਲ
ਜੰਮੂ ਅਤੇ ਪੰਜਾਬ ਵਿੱਚ ਹੜ੍ਹ ਕਾਰਨ ਜੰਮੂ ਰੂਟ ਦੀਆਂ 38 ਟ੍ਰੇਨਾਂ ਸ਼ੁੱਕਰਵਾਰ ਲਈ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਵਿੱਚ ਵੰਦੇ ਭਾਰਤ ਐਕਸਪ੍ਰੈਸ (26406-05), ਸ੍ਰੀ ਸ਼ਕਤੀ ਸੁਪਰਫਾਸਟ ਐਕਸਪ੍ਰੈਸ (22462) ਸਮੇਤ ਹੋਰ ਟ੍ਰੇਨ ਸ਼ਾਮਲ ਹਨ।

ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਦੇ ਵਿੱਚ ਹੜ੍ਹਾਂ ਨੇ ਕਹਿਰ ਮਚਾ ਰੱਖਿਆ ਹੈ। ਪੰਜਾਬ ਦੇ ਕਈ ਜ਼ਿਲੇ ਹੜ੍ਹਾਂ ਦੀ ਮਾਰ ਹੇਠ ਹਨ। ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਰਣਜੀਤ ਸਾਗਰ ਅਤੇ ਪੌਂਗ ਡੈਮ ਤੋਂ ਛੱਡਿਆ ਜਾ ਰਿਹਾ ਪਾਣੀ ਬਾਰਡਰ ਵਾਲੇ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਦੇ 150 ਪਿੰਡਾਂ ਵਿੱਚ ਘਰਾਂ ਤੱਕ ਦਾਖਲ ਹੋ ਗਿਆ ਹੈ, ਜਿਸ ਕਾਰਨ ਲੋਕ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ। ਹੜ੍ਹ ਪੀੜਤਾਂ ਲਈ ਸੂਬਾ ਸਰਕਾਰ ਅਤੇ ਆਰਮੀ ਵੱਲੋਂ ਰਾਹਤ ਕਾਰਜ ਚਲਾਏ ਜਾ ਰਹੇ ਹਨ। ਹਲਾਤ ਖਰਾਬ ਦੇ ਚੱਲਦੇ ਹੁਣ 38 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਟ੍ਰੇਨਾਂ ਰੱਦ
ਜੰਮੂ ਅਤੇ ਪੰਜਾਬ ਵਿੱਚ ਹੜ੍ਹ ਕਾਰਨ ਜੰਮੂ ਰੂਟ ਦੀਆਂ 38 ਟ੍ਰੇਨਾਂ ਸ਼ੁੱਕਰਵਾਰ ਲਈ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਵਿੱਚ ਵੰਦੇ ਭਾਰਤ ਐਕਸਪ੍ਰੈਸ (26406-05), ਸ੍ਰੀ ਸ਼ਕਤੀ ਸੁਪਰਫਾਸਟ ਐਕਸਪ੍ਰੈਸ (22462) ਸਮੇਤ ਹੋਰ ਟ੍ਰੇਨ ਸ਼ਾਮਲ ਹਨ। ਇਸਦੇ ਨਾਲ ਕੁਝ ਟ੍ਰੇਨਾਂ ਨੂੰ ਰਸਤੇ ਵਿੱਚ ਹੀ ਵਾਪਸ ਭੇਜਿਆ ਜਾ ਰਿਹਾ ਹੈ, ਜਿਸ ਨਾਲ ਯਾਤਰੀਆਂ ਦੀ ਮੁਸ਼ਕਿਲ ਵਧ ਰਹੀ ਹੈ।
ਯਾਤਰੀ ਦੇਣ ਧਿਆਨ, ਇਹ ਵਾਲੀਆਂ ਸਾਰੀਆਂ ਟ੍ਰੇਨਾਂ ਰੱਦ
ਮਿਲੀ ਜਾਣਕਾਰੀ ਮੁਤਾਬਕ ਰੱਦ ਕੀਤੀਆਂ ਟ੍ਰੇਨਾਂ ਵਿੱਚ ਸ਼ਾਲੀਮਾਰ ਐਕਸਪ੍ਰੈਸ, ਭਗਤ ਦੀ ਕੋਠੀ-ਜੰਮੂਤਵੀ ਐਕਸਪ੍ਰੈਸ, ਅਜਮੇਰ ਜੰਕਸ਼ਨ-ਜੰਮੂ ਤਵੀ ਪੁਜਾ ਐਕਸਪ੍ਰੈਸ, ਕਾਨਪੁਰ ਸੈਂਟਰਲ-ਜੰਮੂ ਤਵੀ ਐਕਸਪ੍ਰੈਸ, ਨਦੀਮ-ਜੰਮੂ ਤਵੀ, ਕੋਲਕਾਤਾ ਟਰਮੀਨਲ-ਜੰਮੂ ਤਵੀ, ਹਾਵੜਾ ਜੰਕਸ਼ਨ-ਜੰਮੂ ਤਵੀ, ਨਵੀਂ ਦਿੱਲੀ-ਸ੍ਰੀ ਮਾਤਾ ਵੈਸ਼ਣੋ ਦੇਵੀ ਕਟਰਾ, ਅੰਮ੍ਰਿਤਸਰ-ਸ੍ਰੀ ਮਾਤਾ ਵੈਸ਼ਣੋ ਦੇਵੀ ਕਟਰਾ, ਨਵੀਂ ਦਿੱਲੀ-ਸ੍ਰੀ ਮਾਤਾ ਵੈਸ਼ਣੋ ਦੇਵੀ ਕਟਰਾ ਸ਼ਾਮਲ ਹਨ।
ਇਸ ਦੇ ਨਾਲ ਹੀ, ਕਾਲਕਾ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਰਿਸ਼ੀਕੇਸ਼-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਸੂਬੇਦਾਰਗੰਜ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਗਾਜ਼ੀਪੁਰ ਸਿਟੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਗਾਜ਼ੀਪੁਰ ਸਿਟੀ 1-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਡਾ. ਅੰਬੇਡਕਰ ਨਗਰ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਕਨਿਆਕੁਮਾਰੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਅਤੇ ਜੰਮੂ ਤਵੀ-ਬਰੌਨੀ ਜੰਕਸ਼ਨ ਰੱਦ ਕਰ ਦਿੱਤੀਆਂ ਗਈਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















