ਕਿਸ ਨੇ ਫੈਲਾਈ ਡਾ. ਮਨਮੋਹਨ ਸਿੰਘ ਬਾਰੇ ਫ਼ਿਲਮ 'ਤੇ ਬੈਨ ਦੀ ਅਫ਼ਵਾਹ..!
ਫ਼ਿਲਮ ਦੇ ਟ੍ਰੇਲਰ ਲਾਂਚ ਹੋਣ ਤੋਂ ਬਾਅਦ ਕਾਂਗਰਸ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਇਹ ਫ਼ਿਲਮ ਨਹੀਂ ਬਲਕਿ ਪ੍ਰਾਪੇਗੰਡਾ ਹੈ। ਕਾਂਗਰਸ ਦੇ ਸੀਨੀਅਰ ਨੇਤਾ ਪੀਐਲ ਪੂਨੀਆ ਨੇ ਕਿਹਾ ਹੈ ਕਿ ਇਹ ਬੀਜੇਪੀ ਦੀ ਹੀ ਖੇਡ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਵਾਲੇ ਹਨ ਤੇ ਹੁਣ ਉਨ੍ਹਾਂ ਕੋਲ ਕੁਝ ਨਹੀਂ ਹੈ, ਇਸ ਲਈ ਧਿਆਨ ਭਟਕਾਉਣ ਲਈ ਪਾਰਟੀ ਫ਼ਿਲਮ ਵਾਲਾ ਹੱਥਕੰਡਾ ਵਰਤ ਰਹੀ ਹੈ। ਹਾਲਾਂਕਿ, ਕਾਂਗਰਸ ਨੇ ਆਪਣੇ ਨੇਤਾਵਾਂ ਨੂੰ ਫ਼ਿਲਮ ਬਾਰੇ ਬਿਆਨਬਾਜ਼ੀ ਨਾ ਕਰਨ ਲਈ ਕਿਹਾ ਹੈ।The news of Ban on the movie 'The Accidental Prime Minister' by Madhya Pradesh Government is wrong and misleading. pic.twitter.com/FvYYXjhjRz
— Jansampark MP (@JansamparkMP) December 28, 2018
ਹਾਲਾਂਕਿ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਇਸ ਫ਼ਿਲਮ ਬਾਰੇ ਸਵਾਲ ਕੀਤਾ ਗਿਆ ਸੀ, ਪਰ ਉਨ੍ਹਾਂ ਕੁਝ ਨਾ ਬੋਲਣ ਵਿੱਚ ਹੀ ਆਪਣੀ ਭਲਾਈ ਸਮਝੀ। ਕਾਂਗਰਸ ਦੇ ਹਮਲੇ 'ਤੇ ਕੇਂਦਰੀ ਖੇਡ ਮੰਤਰੀ ਤੇ ਬੀਜੇਪੀ ਨੇਤਾ ਰਾਜਿਆਵਰਧਨ ਸਿੰਘ ਰਾਠੌੜ ਨੇ ਵੀ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਆਜ਼ਾਦੀ ਦੀ ਗੱਲ ਕਰਦੀ ਹੈ, ਪਰ ਹੁਣ ਆਜ਼ਾਦੀ 'ਤੇ ਸਵਾਲ ਕਿਉਂ ਖੜ੍ਹੇ ਕਰ ਰਹੀ ਹੈ।#WATCH Former Prime Minister Dr.Manmohan Singh evades question on the film #TheAccidentalPrimeMinister pic.twitter.com/IkYeNibGSj
— ANI (@ANI) December 28, 2018
ਸਾਬਕਾ ਪ੍ਰਧਾਨ ਮੰਤਰੀ ਦਾ ਕਿਰਦਾਰ ਨਿਭਾਉਣ ਵਾਲੇ ਬਾਲੀਵੁੱਡ ਕਲਾਕਾਰ ਅਨੁਪਮ ਖੇਰ ਨੇ ਵੀ ਕਾਂਗਰਸੀ ਲੀਡਰਾਂ 'ਤੇ ਤੰਜ਼ ਕੱਸਿਆ ਹੈ। ਖੇਰ ਨੇ ਕਿਹਾ ਹੈ ਕਿ ਉਨ੍ਹਾਂ ਹਾਲ ਹੀ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਰਾਹੁਲ ਗਾਂਧੀ ਦਾ ਟਵੀਟ ਪੜ੍ਹਿਆ ਸੀ, ਤਾਂ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਅਜਿਹੇ ਲੋਕਾਂ ਨੂੰ ਝਿੜਕਣਾ ਚਾਹੀਦਾ ਹੈ, ਜੋ ਫ਼ਿਲਮ ਬਾਰੇ ਗ਼ਲਤ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਇਹ ਵੀ ਮਨਮੋਹਨ ਸਿੰਘ ਦੀ ਮਹਾਨਤਾ ਬਾਰੇ ਬੋਲਦਿਆਂ ਕਿਹਾ ਕਿ ਵਿਰੋਧੀਆਂ ਨੂੰ ਸਿੱਖਣਾ ਚਾਹੀਦਾ ਹੈ ਕਿ ਜਿੰਨਾ ਉਹ ਵਿਰੋਧ ਕਰਨਗੇ, ਓਨਾ ਹੀ ਫ਼ਿਲਮ ਦਾ ਪ੍ਰਚਾਰ ਵੀ ਕਰਨਗੇ।Riveting tale of how a family held the country to ransom for 10 long years. Was Dr Singh just a regent who was holding on to the PM’s chair till the time heir was ready? Watch the official trailer of #TheAccidentalPrimeMinister, based on an insider’s account, releasing on 11 Jan! pic.twitter.com/ToliKa8xaH
— BJP (@BJP4India) December 27, 2018
ਅਨੁਪਮ ਖੇਰ ਨੇ ਕਿਹਾ ਹੈ ਕਿ ਜਿਸ ਕਿਤਾਬ ਤੋਂ ਫ਼ਿਲਮ ਬਣਾਈ ਗਈ ਹੈ, ਉਹ ਤਾਂ ਸਾਲ 2014 ਤੋਂ ਹੀ ਬਾਜ਼ਾਰ ਵਿੱਚ ਹੈ, ਜਿਸ ਦਾ ਕਦੇ ਵੀ ਵਿਰੋਧ ਨਹੀਂ ਹੋਇਆ ਤਾਂ ਫ਼ਿਲਮ ਦਾ ਕਿਉਂ। ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਸਾਬਕਾ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਸੰਜੈ ਬਾਰੂ ਦੀ ਕਿਤਾਬ 'ਤੇ ਆਧਾਰਤ ਹੈ, ਜਿਸ ਵਿੱਚ ਉਨ੍ਹਾਂ ਦਾ ਕਿਰਦਾਰ ਅਕਸ਼ੈ ਖੰਨਾ ਨਿਭਾਅ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਰਤਨਾਕਰ ਗੁੱਟੇ ਨੇ ਕੀਤਾ ਹੈ। ਹੰਸਲ ਮਹਿਤਾ ਇਸ ਫ਼ਿਲਮ ਦੇ ਕ੍ਰੀਏਟਿਵ ਨਿਰਮਾਤਾ ਹਨ। ਫ਼ਿਲਮ ਵਿੱਚ ਪਰਦੇ ਉਤੇ ਤੇ ਪਰਦੇ ਦੇ ਪਿੱਛੇ ਕਈ ਬੀਜੇਪੀ ਪੱਖੀ ਚਿਹਰੇ ਹੋਣ ਕਾਰਨ ਕਾਂਗਰਸ ਵਿਰੋਧ ਕਰ ਰਹੀ ਹੈ। ਦੇਖੋ ਫ਼ਿਲਮ ਦਾ ਟ੍ਰੇਲਰ-I am not going to back off. This is my life’s best performance. #DrManmohanSingh will agree after seeing the film that it is a 100% accurate depiction. Will meet the media at 5.30pm at Actor Prepares, Film Industry Welfare Trust, Santacruz. #TheAccidentalPrimeMinister pic.twitter.com/WwKJNcyVO7
— Anupam Kher (@AnupamPKher) December 28, 2018