ਪੜਚੋਲ ਕਰੋ

ਅੰਬਾਨੀ ਦੇ ਬੰਗਲੇ ਨੂੰ ਉਡਾਉਣ ਦੀ ਕਿਸ ਨੇ ਰਚੀ ਸਾਜਿਸ਼? ਮੁੱਢਲੀ ਜਾਂਚ 'ਚ ਵੱਡੇ ਖੁਲਾਸੇ

ਪੁਲਿਸ ਅਨੁਸਾਰ ਪਿਛਲੇ 12 ਘੰਟਿਆਂ ਤੋਂ ਖੜ੍ਹੀ ਉਸ ਗੱਡੀ ਵਿੱਚ ਵਿਸਫੋਟਕ ਪਦਾਰਥ ਜਿਲੇਟਿਨ ਦੀਆਂ 21 ਛੜਾਂ ਬਰਾਮਦ ਹੋਈਆਂ ਹਨ। ਇਨ੍ਹਾਂ ਛੜਾਂ ਨਾਲ ਵੱਡਾ ਧਮਾਕਾ ਹੋ ਸਕਦਾ ਸੀ।

ਮੁੰਬਈ: ਦੇਸ਼ ਦੇ ਸਭ ਤੋਂ ਵੱਡੇ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੇ ਬੰਗਲੇ ‘ਐਂਟੀਲੀਆ’ ਤੋਂ ਮਸਾਂ 500 ਕੁ ਮੀਟਰ ਦੀ ਦੂਰੀ ’ਤੇ ਸਕੌਰਪੀਓ ਗੱਡੀ ਵਿੱਚੋਂ ਧਮਾਕਾਖ਼ੇਜ਼ ਸਮੱਗਰੀ ਬਰਾਮਦ ਹੋਣ ਮਗਰੋਂ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਅਹਿਮ ਗੱਲ ਹੈ ਕਿ ਕਾਰ ਵਿੱਚੋਂ ਇੱਕ ਚਿੱਠੀ ਮਿਲੀ ਹੈ ਜਿਸ ਵਿੱਚ ਅੰਬਾਨੀ ਪਰਿਵਾਰ ਨੂੰ ਵਿਸਫੋਟ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ।

ਪੁਲਿਸ ਅਨੁਸਾਰ ਪਿਛਲੇ 12 ਘੰਟਿਆਂ ਤੋਂ ਖੜ੍ਹੀ ਉਸ ਗੱਡੀ ਵਿੱਚ ਵਿਸਫੋਟਕ ਪਦਾਰਥ ਜਿਲੇਟਿਨ ਦੀਆਂ 21 ਛੜਾਂ ਬਰਾਮਦ ਹੋਈਆਂ ਹਨ। ਇਨ੍ਹਾਂ ਛੜਾਂ ਨਾਲ ਵੱਡਾ ਧਮਾਕਾ ਹੋ ਸਕਦਾ ਸੀ। ਇਸ ਮਗਰੋਂ ਸਮੁੱਚੇ ਮਹਾਂਨਗਰ ਮੁੰਬਈ ’ਚ ‘ਹਾਈ ਅਲਰਟ’ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਤਫ਼ਤੀਸ਼ ਜਾਰੀ ਹੈ। ਪੁਲਿਸ ਸੂਹੀਆ ਕੁੱਤਿਆਂ ਦੀ ਮਦਦ ਨਾਲ ਹੁਣ ਸ਼ੱਕੀ ਵਿਅਕਤੀ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੀ ਹੈ।

ਅਹਿਮ ਗੱਲ ਹੈ ਕਿ ਉਸ ਕਾਰ ਉੱਤੇ ਜਿਹੜੀ ਨੰਬਰ ਪਲੇਟ ਲੱਗੀ ਹੋਈ ਹੈ, ਉਹ ਮੁਕੇਸ਼ ਅੰਬਾਨੀ ਦੀ ਆਪਣੇ ਸੁਰੱਖਿਆ ਅਮਲੇ ਦੀ ਇੱਕ ਕਾਰ ਦਾ ਹੀ ਨੰਬਰ ਹੈ ਤੇ ਉਹ ਗੱਡੀ ‘ਰਿਲਾਇੰਸ ਇੰਡਸਟ੍ਰੀਜ਼’ ਦੇ ਨਾਂ ਉੱਤੇ ਰਜਿਸਟਰਡ ਹੈ। ਪੁਲਿਸ ਨੂੰ ਜਾਂਚ ਦੌਰਾਨ ਉਸ ਕਾਰ ਵਿੱਚੋਂ ਹੋਰ ਵੀ ਕਈ ਨੰਬਰ ਪਲੇਟਾਂ ਮਿਲੀਆਂ ਹਨ ਤੇ ਉਹ ਸਾਰੀਆਂ ਹੀ ਮੁਕੇਸ਼ ਅੰਬਾਨੀ ਦੀਆਂ ਕਾਰਾਂ ਦੇ ਹੀ ਨਬੰਰ ਹਨ।

ਹੁਣ ਪੁਲਿਸ ਕੋਲ ਇਹ ਵੀ ਵੱਡਾ ਸੁਆਲ ਹੈ ਕਿ ਆਖ਼ਰ ਉਹ ਕੌਣ ਵਿਅਕਤੀ ਹਨ, ਜਿਨ੍ਹਾਂ ਨੇ ਮੁਕੇਸ਼ ਅੰਬਾਨੀ ਦੀਆਂ ਗੱਡੀਆਂ ਦੀਆਂ ਡੁਪਲੀਕੇਟ ਨੰਬਰ ਪਲੇਟਾਂ ਬਣਵਾਈਆਂ ਹਨ? ਇਸ ਕਾਰ ’ਚੋਂ ਧਮਾਕਾਖ਼ੇਜ਼ ਸਮੱਗਰੀ ਤੇ ਜਾਅਲੀ ਨੰਬਰ ਪਲੇਟਾਂ ਦੇ ਮਿਲਣ ਤੋਂ ਸ਼ਰਾਰਤੀ ਅਨਸਰਾਂ ਦੇ ਮਨਸੂਬਿਆਂ ਦੀ ਸਹਿਜੇ ਹੀ ਸਮਝ ਆਉਂਦੀ ਹੈ।

‘ਏਬੀਪੀ ਨਿਊਜ਼’ ਨੂੰ ਮਿਲੀ ਸੀਸੀਟੀਵੀ ਫ਼ੁਟੇਜ ਮੁਤਾਬਕ ਮੁਲਜ਼ਮ ਨੇ ਸਕੌਰਪੀਓ ਗੱਡੀ 24 ਤੇ 25 ਫ਼ਰਵਰੀ ਦੀ ਰਾਤ ਨੂੰ 1:00 ਵਜੇ ਖੜ੍ਹੀ ਕੀਤੀ ਸੀ ਤੇ ਉਹ 3-4 ਘੰਟੇ ਉਸ ਕਾਰ ’ਚੋਂ ਉੱਤਰਿਆ ਵੀ ਨਹੀਂ ਸੀ। ਬੁੱਧਵਾਰ ਦੁਪਹਿਰ 3:00 ਵਜੇ ਤੋਂ ਬਾਅਦ ਇਸ ਕਾਰ ਦੀ ਜਾਂਚ ਸ਼ੁਰੂ ਹੋਈ।

ਇਸ ਕਾਰ ਵਿੱਚੋਂ ਟੁੱਟੀ-ਫੁੱਟੀ ਅੰਗਰੇਜ਼ੀ ਵਿੱਚ ਲਿਖੀ ਇੱਕ ਚਿੱਠੀ ਵੀ ਲਿਖੀ ਹੈ, ਜਿਸ ਦਾ ਧਮਕੀਨੁਮਾ ਜਿਹਾ ਮਤਲਬ ਨਿੱਕਲਦਾ ਹੈ ਕਿ ‘ਦੇਖ ਲਵਾਂਗੇ।’ ਮਾਹਿਰਾਂ ਮੁਤਾਬਕ ਜੇ ਕਿਤੇ ਉਸ ਵਿਸਫ਼ੋਟਕ ਸਮੱਗਰੀ ਵਿੱਚ ਧਮਾਕਾ ਹੋ ਜਾਂਦਾ, ਤਾਂ ਸਕੌਰਪੀਓ ਗੱਡੀ ਦੇ ਪਰਖੱਚੇ ਉੱਡ ਜਾਣੇ ਸਨ। ਪੁਲਿਸ ਦੀਆਂ 10 ਟੀਮਾਂ ਇਸ ਸੰਗੀਨ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

ਟਾਪ ਹੈਡਲਾਈਨ

Mamata Banerjee ਨੂੰ ਵੱਡਾ ਝਟਕਾ, TMC ਦੇ 20 ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ, NDA ਨੂੰ ਸਮਰਥਨ ਦੇਣ ਦਾ ਕੀਤਾ ਦਾਅਵਾ
Mamata Banerjee ਨੂੰ ਵੱਡਾ ਝਟਕਾ, TMC ਦੇ 20 ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ, NDA ਨੂੰ ਸਮਰਥਨ ਦੇਣ ਦਾ ਕੀਤਾ ਦਾਅਵਾ
Police Transfers: ਵੱਡਾ ਪ੍ਰਸ਼ਾਸਨਿਕ ਫੇਰਬਦਲ, 37 ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 37 ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
Rajya Sabha Member Resign: ਸਿਆਸੀ ਜਗਤ 'ਚ ਵੱਡਾ ਧਮਾਕਾ, ਇੱਕ ਹੋਰ ਰਾਜ ਸਭਾ ਮੈਂਬਰ ਨੇ ਦਿੱਤਾ ਅਸਤੀਫ਼ਾ! ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਉੱਚ ਸਦਨ ਦੋਵਾਂ ਨੂੰ ਛੱਡਿਆ...
ਸਿਆਸੀ ਜਗਤ 'ਚ ਵੱਡਾ ਧਮਾਕਾ, ਇੱਕ ਹੋਰ ਰਾਜ ਸਭਾ ਮੈਂਬਰ ਨੇ ਦਿੱਤਾ ਅਸਤੀਫ਼ਾ! ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਉੱਚ ਸਦਨ ਦੋਵਾਂ ਨੂੰ ਛੱਡਿਆ...
ਮਮਤਾ ਬੈਨਰਜੀ ਨੂੰ ਬੰਗਾਲ ਤੋਂ ਬਾਅਦ ਦਿੱਲੀ 'ਚ ਲੱਗਿਆ ਵੱਡਾ ਝਟਕਾ, ਰਾਜਸਭਾ ਦੇ ਆਹ ਦੋ ਸਾਂਸਦਾਂ ਨੇ ਦਿੱਤਾ ਅਸਤੀਫਾ; ਪਾਰਟੀ ਵੀ ਛੱਡੀ
ਮਮਤਾ ਬੈਨਰਜੀ ਨੂੰ ਬੰਗਾਲ ਤੋਂ ਬਾਅਦ ਦਿੱਲੀ 'ਚ ਲੱਗਿਆ ਵੱਡਾ ਝਟਕਾ, ਰਾਜਸਭਾ ਦੇ ਆਹ ਦੋ ਸਾਂਸਦਾਂ ਨੇ ਦਿੱਤਾ ਅਸਤੀਫਾ; ਪਾਰਟੀ ਵੀ ਛੱਡੀ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Home Loan Interest Rates : ਸਭ ਤੋਂ ਸਸਤਾ ਹੋਮ ਲੋਨ ਦੇ ਰਹੇ ਹਨ ਇਹ ਬੈਂਕ, ਨਵੇਂ ਘਰ ਲਈ ਤੁਰੰਤ ਚੈੱਕ ਕਰੋ ਵਿਆਜ ਦਰਾਂ
Home Loan Interest Rates : ਸਭ ਤੋਂ ਸਸਤਾ ਹੋਮ ਲੋਨ ਦੇ ਰਹੇ ਹਨ ਇਹ ਬੈਂਕ, ਨਵੇਂ ਘਰ ਲਈ ਤੁਰੰਤ ਚੈੱਕ ਕਰੋ ਵਿਆਜ ਦਰਾਂ
Electricity Safety : ਕੀ AC, ਗੀਜ਼ਰ ਅਤੇ ਇੰਡਕਸ਼ਨ ਇਕੱਠੇ ਚਲਾਉਣ ਨਾਲ ਬਿਜਲੀ ਦਾ ਮੀਟਰ ਫਟ ਸਕਦਾ ਹੈ ? ਜਾਣੋ ਕੀ ਕਹਿੰਦਾ ਹੈ ਸਿਸਟਮ
Electricity Safety : ਕੀ AC, ਗੀਜ਼ਰ ਅਤੇ ਇੰਡਕਸ਼ਨ ਇਕੱਠੇ ਚਲਾਉਣ ਨਾਲ ਬਿਜਲੀ ਦਾ ਮੀਟਰ ਫਟ ਸਕਦਾ ਹੈ ? ਜਾਣੋ ਕੀ ਕਹਿੰਦਾ ਹੈ ਸਿਸਟਮ
Shukra Gochar 2026 : ਮਹਿਲਾਵਾਂ ਲਈ ਖੁਸ਼ਖਬਰੀ! ਸ਼ੁੱਕਰ ਗੋਚਰ ਦੇਵੇਗਾ ਇਹ ਵੱਡੇ ਸ਼ੁਭ ਸੰਕੇਤ
Shukra Gochar 2026 : ਮਹਿਲਾਵਾਂ ਲਈ ਖੁਸ਼ਖਬਰੀ! ਸ਼ੁੱਕਰ ਗੋਚਰ ਦੇਵੇਗਾ ਇਹ ਵੱਡੇ ਸ਼ੁਭ ਸੰਕੇਤ
 Punjabi University ਵੱਲੋਂ ਫੀਸਾਂ 'ਚ ਕੀਤੇ ਵਾਧੇ ਅਤੇ ਉੱਚ ਸਿੱਖਿਆ ਪ੍ਰਤੀ ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ ਏਡਿਡ ਕਾਲਜਾਂ ਵੱਲੋਂ ਮੋਰਚਾ ਖੋਲ੍ਹਣ ਦੀ ਤਿਆਰੀ : ਰਜਿੰਦਰ ਮੋਹਨ ਸਿੰਘ ਛੀਨਾ
 Punjabi University ਵੱਲੋਂ ਫੀਸਾਂ 'ਚ ਕੀਤੇ ਵਾਧੇ ਅਤੇ ਉੱਚ ਸਿੱਖਿਆ ਪ੍ਰਤੀ ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ ਏਡਿਡ ਕਾਲਜਾਂ ਵੱਲੋਂ ਮੋਰਚਾ ਖੋਲ੍ਹਣ ਦੀ ਤਿਆਰੀ : ਰਜਿੰਦਰ ਮੋਹਨ ਸਿੰਘ ਛੀਨਾ
Police Transfers: ਵੱਡਾ ਪ੍ਰਸ਼ਾਸਨਿਕ ਫੇਰਬਦਲ, 37 ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 37 ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
T20 Series: ਟੀ20 ਸੀਰੀਜ਼ ਤੋਂ ਵਿਚਾਲੇ ਟੀਮ ਇੰਡੀਆ ਨੂੰ ਵੱਡਾ ਝਟਕਾ, ਸਟਾਰ ਬੱਲੇਬਾਜ਼ ਨੇ ਸੰਨਿਆਸ ਦਾ ਕੀਤਾ ਐਲਾਨ? ਵਾਇਰਲ ਪੋਸਟ ਨੇ ਵਧਾਈ ਫੈਨਜ਼ ਦੀ ਚਿੰਤਾ...
ਟੀ20 ਸੀਰੀਜ਼ ਤੋਂ ਵਿਚਾਲੇ ਟੀਮ ਇੰਡੀਆ ਨੂੰ ਵੱਡਾ ਝਟਕਾ, ਸਟਾਰ ਬੱਲੇਬਾਜ਼ ਨੇ ਸੰਨਿਆਸ ਦਾ ਕੀਤਾ ਐਲਾਨ? ਵਾਇਰਲ ਪੋਸਟ ਨੇ ਵਧਾਈ ਫੈਨਜ਼ ਦੀ ਚਿੰਤਾ...
Stock Market Updates : ਸ਼ੇਅਰ ਬਾਜ਼ਾਰ 'ਚ ਹਾਹਾਕਾਰ ! ਸੈਂਸੈਕਸ 800 ਅੰਕ ਡਿੱਗਿਆ, ਨਿਵੇਸ਼ਕਾਂ ਦੇ 5 ਲੱਖ ਕਰੋੜ ਰੁਪਏ ਡੁੱਬੇ 
Stock Market Updates : ਸ਼ੇਅਰ ਬਾਜ਼ਾਰ 'ਚ ਹਾਹਾਕਾਰ ! ਸੈਂਸੈਕਸ 800 ਅੰਕ ਡਿੱਗਿਆ, ਨਿਵੇਸ਼ਕਾਂ ਦੇ 5 ਲੱਖ ਕਰੋੜ ਰੁਪਏ ਡੁੱਬੇ 
SIM Card Active Tips : ਹੁਣ ਹਰ ਮਹੀਨੇ 299 ਰੁਪਏ ਦੇ ਰੀਚਾਰਜ ਦੀ ਲੋੜ ਨਹੀਂ! ਜਾਣੋ SIM ਐਕਟਿਵ ਰੱਖਣ ਦਾ ਆਸਾਨ ਤਰੀਕਾ
SIM Card Active Tips : ਹੁਣ ਹਰ ਮਹੀਨੇ 299 ਰੁਪਏ ਦੇ ਰੀਚਾਰਜ ਦੀ ਲੋੜ ਨਹੀਂ! ਜਾਣੋ SIM ਐਕਟਿਵ ਰੱਖਣ ਦਾ ਆਸਾਨ ਤਰੀਕਾ
Embed widget