Mukhtar Ansari: ਮੁਖ਼ਤਾਰ ਅੰਸਾਰੀ ਦਾ ਕੱਢਿਆ ਜਨਾਜ਼ਾ, ਮਾਫ਼ੀਆਂ ਸ਼ਬਦ ਵਰਤਣ 'ਤੇ ਅੰਸਾਰੀ ਸਮਰਥਕ ਭੜਕੇ, ਪੁਲਿਸ ਨਾਲ ਹੋਈ ਤਕਰਾਰ
Mukhtar Ansari Last rites: ਮੁਖਤਾਰ ਅੰਸਾਰੀ ਨੂੰ ਅੱਜ ਥੋੜੀ ਦੇਰ 'ਚ ਗਾਜ਼ੀਪੁਰ ਦੇ ਕਾਲੀਬਾਗ ਕਬਰਸਤਾਨ 'ਚ ਸਪੁਰਦ-ਏ-ਖਾਕ ਕੀਤਾ ਜਾਵੇਗਾ। ਗਾਜ਼ੀਪੁਰ ਵਿੱਚ ਮੁਖਤਾਰ ਦੇ ਜੱਦੀ ਘਰ ਦੇ ਬਾਹਰ ਵੱਡੀ ਭੀੜ ਇਕੱਠੀ ਹੋ ਗਈ ਹੈ। ਪੁਲਿਸ ਨੇ...

Mukhtar Ansari Last rites: ਮੁਖਤਾਰ ਅੰਸਾਰੀ ਨੂੰ ਅੱਜ ਥੋੜੀ ਦੇਰ 'ਚ ਗਾਜ਼ੀਪੁਰ ਦੇ ਕਾਲੀਬਾਗ ਕਬਰਸਤਾਨ 'ਚ ਸਪੁਰਦ-ਏ-ਖਾਕ ਕੀਤਾ ਜਾਵੇਗਾ। ਗਾਜ਼ੀਪੁਰ ਵਿੱਚ ਮੁਖਤਾਰ ਦੇ ਜੱਦੀ ਘਰ ਦੇ ਬਾਹਰ ਵੱਡੀ ਭੀੜ ਇਕੱਠੀ ਹੋ ਗਈ ਹੈ। ਪੁਲਿਸ ਨੇ ਗਾਜ਼ੀਪੁਰ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਕਈ ਥਾਵਾਂ 'ਤੇ ਬੈਰੀਕੇਡਿੰਗ ਕੀਤੀ ਗਈ ਹੈ।
ਮੁਖਤਾਰ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚ ਬੰਦ ਸੀ। 28 ਮਾਰਚ ਦੀ ਰਾਤ ਨੂੰ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਲਿਆਂਦਾ ਗਿਆ। 9 ਡਾਕਟਰਾਂ ਨੇ ਉਸ ਦਾ ਇਲਾਜ ਕੀਤਾ, ਪਰ ਮੁਖਤਾਰ ਨੂੰ ਬਚਾਇਆ ਨਹੀਂ ਜਾ ਸਕਿਆ।
ਮੁਖਤਾਰ ਨੇ ਕਈ ਵਾਰ ਕਿਹਾ ਸੀ ਕਿ ਜੇਲ੍ਹ ਵਿੱਚ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਸ ਨੂੰ ਜ਼ਹਿਰ ਦਿੱਤਾ ਜਾ ਰਿਹਾ ਹੈ। ਢਾਈ ਘੰਟੇ ਦੇ ਪੋਸਟ ਮਾਰਟਮ ਤੋਂ ਬਾਅਦ ਮੁਖਤਾਰ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ। ਮੁਖਤਾਰ ਦੀ ਦੇਹ ਨੂੰ ਸ਼ੁੱਕਰਵਾਰ ਰਾਤ 1.15 ਵਜੇ ਗਾਜ਼ੀਪੁਰ ਸਥਿਤ ਉਨ੍ਹਾਂ ਦੇ ਜੱਦੀ ਘਰ ਲਿਆਂਦਾ ਗਿਆ।
ਉੱਥੇ ਹੀ ਪੂਰੇ ਸੂਬੇ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਮਊ ਅਤੇ ਗਾਜ਼ੀਪੁਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਬਾਂਦਾ ਵਿੱਚ ਵੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਤਾਇਨਾਤ ਕੀਤੀ ਗਈ ਹੈ। ਡੀਜੀਪੀ ਹੈੱਡਕੁਆਰਟਰ ਨੇ ਵੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਮੁਹੰਮਦਾਬਾਦ 'ਚ ਮੁਖਤਾਰ ਅੰਸਾਰੀ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਉਨ੍ਹਾਂ ਦੇ ਸਮਰਥਕ ਕਾਬੂ ਤੋਂ ਬਾਹਰ ਹੋ ਗਏ। ਪੁਲਿਸ ਨੇ ਭੀੜ ਨੂੰ ਮੁਖਤਾਰ ਦੇ ਘਰ ਵੱਲ ਜਾਣ ਤੋਂ ਰੋਕਣ ਲਈ ਬੈਰੀਕੇਡ ਲਗਾ ਦਿੱਤੇ ਹਨ। ਇਸ ਦੌਰਾਨ ਸਮਰਥਕਾਂ ਦੀ ਭੀੜ ਨਾਅਰੇਬਾਜ਼ੀ ਕਰਦੀ ਹੋਈ ਬੈਰੀਕੇਡ 'ਤੇ ਪਹੁੰਚ ਗਈ। ਲੋਕਾਂ ਅਤੇ ਪੁਲਿਸ ਵਿਚਾਲੇ ਹੱਥੋਪਾਈ ਵੀ ਹੋਈ।
ਮੁਖਤਾਰ ਅੰਸਾਰੀ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦੇ ਆਈਡੀ ਚੈੱਕ ਕਰਨ ਦੇ ਸਵਾਲ 'ਤੇ ਗਾਜ਼ੀਪੁਰ ਦੇ ਏਐਸਪੀ ਗਿਆਨੇਂਦਰ ਕੁਮਾਰ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਮੁਖਤਾਰ ਨੂੰ ਦਫ਼ਨਾਉਣ ਦਾ ਸਮਾਂ ਸਵੇਰੇ 10 ਵਜੇ ਹੈ, ਅਸੀਂ ਪੂਰੇ ਪ੍ਰਬੰਧ ਕਰ ਲਏ ਹਨ। ਕੰਮ ਸਮੇਂ ਸਿਰ ਪੂਰਾ ਹੋਵੇਗਾ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
