ਪੜਚੋਲ ਕਰੋ
(Source: ECI/ABP News)
ਸੰਘਣੀ ਧੁੰਦ ਕਾਰਨ Eastern Peripheral Expressway ਬਣਿਆ ਹਾਦਸਿਆਂ ਦਾ ਗੜ, ਇੱਕ-ਇੱਕ ਕਰ ਟੱਕਰਾਏ 25 ਵਾਹਨ
ਗਾਜ਼ੀਆਬਾਦ ਦੇ ਈਸਟਰਨ ਪੈਰੀਫੇਰਲ ਐਕਸਪ੍ਰੈਸ-ਵੇਅ 'ਤੇ ਸੰਘਣੀ ਧੁੰਦ ਕਾਰਨ ਇਹ ਹਾਦਸਾ ਵਾਪਰਿਆ। ਐਕਸਪ੍ਰੈਸ ਵੇਅ 'ਤੇ ਹਾਦਸੇ ਕਾਰਨ ਲੰਮਾ ਜਾਮ ਲੱਗ ਗਿਆ।
![ਸੰਘਣੀ ਧੁੰਦ ਕਾਰਨ Eastern Peripheral Expressway ਬਣਿਆ ਹਾਦਸਿਆਂ ਦਾ ਗੜ, ਇੱਕ-ਇੱਕ ਕਰ ਟੱਕਰਾਏ 25 ਵਾਹਨ Multiple car collisions due to dense fog on Eastern Peripheral Expressway ਸੰਘਣੀ ਧੁੰਦ ਕਾਰਨ Eastern Peripheral Expressway ਬਣਿਆ ਹਾਦਸਿਆਂ ਦਾ ਗੜ, ਇੱਕ-ਇੱਕ ਕਰ ਟੱਕਰਾਏ 25 ਵਾਹਨ](https://static.abplive.com/wp-content/uploads/sites/5/2020/12/22133055/ROAD-ACCIDENT.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਗਾਜ਼ੀਆਬਾਦ: ਸੰਘਣੀ ਧੁੰਦ ਕਾਰਨ ਸ਼ਨੀਵਾਰ ਸਵੇਰੇ ਦਿੱਲੀ ਅਤੇ ਐਨਸੀਆਰ ਵਿੱਚ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋ ਗਿਆ। ਰਾਜਧਾਨੀ ਦੇ ਨਾਲ ਲੱਗਦੇ ਗਾਜ਼ੀਆਬਾਦ ਵਿਚ ਈਸਟਰਨ ਪੈਰੀਫੇਰਲ ਐਕਸਪ੍ਰੈਸ-ਵੇਅ 'ਤੇ ਸੰਘਣੀ ਧੁੰਦ ਕਾਰਨ ਵੱਡਾ ਹਾਦਸਾ ਵਾਪਰਿਆ। ਐਕਸਪ੍ਰੈਸਵੇਅ 'ਤੇ ਵੀਜ਼ੀਬਿਲਟੀ ਘੱਟ ਹੋਣ ਕਾਰਨ ਅੱਜ ਸਵੇਰੇ ਤਕਰੀਬਨ 25 ਵਾਹਨ ਆਪਸ ਵਿਚ ਟਕਰਾ ਗਏ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਆਈ ਹੈ।
ਈਸਟਰਨ ਪੈਰੀਫੇਰਲ ਐਕਸਪ੍ਰੈਸ-ਵੇਅ 'ਤੇ ਕਈ ਵਾਹਨ ਟਕਰਾਉਣ ਕਾਰਨ, ਇਸ ਰਸਤੇ 'ਤੇ ਲੰਮਾ ਜਾਮ ਲੱਗ ਗਿਆ। ਧੁੰਦ ਕਾਰਨ ਦਰਿਸ਼ਗੋਚਰਤਾ ਘੱਟ ਗਈ, ਜਿਸ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਉਧਰ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀ ਲੰਬੀ ਕਤਾਰਾਂ ਲੱਗ ਗਈਆਂ। ਸੰਘਣੀ ਧੁੰਦ ਵਿਚ ਕਈ ਵਾਹਨ ਆਪਸ ਵਿਚ ਟਕਰਾਉਣ ਤੋਂ ਬਾਅਦ ਪੁਲਿਸ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਕ੍ਰੇਨਾਂ ਦੀ ਮਦਦ ਨਾਲ ਵਾਹਨਾਂ ਨੂੰ ਵੱਖ ਕੀਤਾ ਗਿਆ।
ਇਹ ਵੀ ਪੜ੍ਹੋ: ਬਾਇਡਨ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਦੀ ਬਣਾਈ ਯੋਜਨਾ, ਜਲਦੀ ਹੀ 10 ਕਰੋੜ ਟੀਕੇ ਲਾਉਣ ਦੀ ਤਿਆਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)