ਮੁੰਬਈ ਦੇ ਤਾੜਦੇਵ ਇਲਾਕੇ ਦੀ ਬਿਲਡਿੰਗ ਵਿੱਚ ਲੱਗੀ ਭਿਆਨਕ ਅੱਗ, 7 ਲੋਕਾਂ ਦੀ ਮੌਤ, 15 ਤੋਂਂ ਵੱਧ ਜ਼ਖਮੀ
Mumbai Fire: ਮੁੰਬਈ ਦੇ ਤਾੜਦੇਵ (tardeo) ਇਲਾਕੇ ਦੀ ਇੱਕ 20 ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਨਾਲ ਅਫਰਾ-ਤਫਰੀ ਮਚ ਗਈ। ਹਾਦਸੇ 'ਚ ਹੁਣ ਤੱਕ 7 ਲੋਕਾਂ ਦੇ ਝੁਲਸਣ ਦੀ ਖਬਰ ਹੈ। 7 ਲੋਕਾਂ ਦੇ ਝੁਲਸਣ ਦੀ ਖਬਰ ਹੈ
Mumbai Fire: ਮੁੰਬਈ ਦੇ ਤਾੜਦੇਵ (tardeo) ਇਲਾਕੇ ਦੀ ਇੱਕ 20 ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਨਾਲ ਅਫਰਾ-ਤਫਰੀ ਮਚ ਗਈ। ਹਾਦਸੇ 'ਚ ਹੁਣ ਤੱਕ 7 ਲੋਕਾਂ ਦੇ ਝੁਲਸਣ ਦੀ ਖਬਰ ਹੈ। 7 ਲੋਕਾਂ ਦੇ ਝੁਲਸਣ ਦੀ ਖਬਰ ਹੈ। ਸੱਤਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉੱਥੇ ਹੀ 28 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ 'ਚੋਂ 5 ਦੀ ਮੌਤ ਨਾਇਰ ਹਸਪਤਾਲ 'ਚ, 1 ਦੀ ਕਸਤੂਰਬਾ ਹਸਪਤਾਲ 'ਚ ਅਤੇ 1 ਦੀ ਭਾਟੀਆ ਹਸਪਤਾਲ 'ਚ ਮੌਤ ਹੋ ਗਈ।
ਇਹ ਬਿਲਡਿੰਗ ਤਾੜਦੇਵ ਇਲਾਕੇ ਦੇ ਭਾਟੀਆ ਹਸਪਤਾਲ ਦੇ ਸਾਹਮਣੇ ਹੈ। ਉੱਥੇ ਹੀ ਅੱਗ ਬੁਝਾਉਣ ਲਈ ਮੌਕੇ 'ਤੇ 12 ਦਮਕਲ ਦੀਆਂ ਗੱਡੀਆਂ ਪਹੁੰਚ ਗਈਆਂ। ਮਿਲੀ ਜਾਣਕਾਰੀ ਮੁਤਾਬਕ ਸਵੇਰੇ ਸਾਢੇ ਸੱਤ ਵਜੇ ਅੱਗ ਲੱਗੀ , ਜਿਸ ਇਮਾਰਤ ਵਿੱਚ ਅੱਗ ਲੱਗੀ ਹੈ, ਉਹ 20 ਮੰਜ਼ੀਲਾ ਹੈ। ਉੱਥੇ ਹੀ ਘਟਨਾ ਬਾਰੇ ਪਤਾ ਲਗਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਅਤੇ ਰਾਹਤ ਦਾ ਕੰਮ ਤੇਜ਼ੀ ਨਾਲ ਜਾਰੀ ਹੈ।
ਮੁੰਬਈ ਦੀ ਮੇਅਰ-ਕਿਸ਼ੋਰੀ ਪੇਡਨੇਕਰ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ, 'ਅੱਜ ਸਵੇਰੇ ਅੱਗ ਲੱਗ ਗਈ। ਸਭ ਤੋਂ ਪਹਿਲਾਂ ਉਸ ਦੀ ਇਮਾਰਤ ਤੋਂ ਧੂੰਆ ਨਿਕਲਦਾ ਦਿਸਿਆ। ਉਸ ਤੋਂ ਬਾਅਦ ਲੋਕ ਵੱਲੋਂ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ।' ਇਸ ਘਟਨਾ 'ਚ ਜਿੰਨੇ ਵੀ ਜ਼ਖਮੀ ਹੋਏ ਨੇ ਉਹ ਧੂੰਏ ਕਾਰਨ ਹੋਏ ਹਨ।
ਇਹ ਵੀ ਪੜ੍ਹੋ: Delhi 'ਚ Weekend Curfew ਹਟਾਉਣ 'ਤੇ ਬਜ਼ਾਰਾਂ ਨੂੰ ਪੂਰੀ ਤਰ੍ਹਾਂ ਖੋਲਣ ਦੇ ਫੈਸਲੇ 'ਤੇ LG ਨੇ ਲਾਈ ਪੂਰੀ ਰੋਕ
ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ 13 ਫਾਇਰ ਬ੍ਰਿਗੇਡ ਅਤੇ 7 ਪਾਣੀ ਦੇ ਟੈਂਕਰ ਅੱਗ 'ਤੇ ਕਾਬੂ ਪਾਉਣ ਲਈ ਮੌਕੇ 'ਤੇ ਪਹੁੰਚ ਗਏ। ਇਸ ਅੱਗ ਨੂੰ ਤੀਜੇ ਪੱਧਰ ਦੀ ਭਿਆਨਕ ਅੱਗ ਦੱਸਿਆ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਫਿਲਹਾਲ ਫਾਇਰ ਫਾਈਟਰਜ਼ ਨੇ ਹਰ ਪਾਸਿਓਂ ਅੱਗ 'ਤੇ ਕਾਬੂ ਪਾ ਲਿਆ ਹੈ।
ਇਕ ਹੋਰ ਅਧਿਕਾਰੀ ਨੇ ਦੱਸਿਆ ਕਿ, '18ਵੀਂ ਮੰਜ਼ਿਲ 'ਤੇ ਅੱਗ ਲੱਗਣ ਤੋਂ ਤੁਰੰਤ ਬਾਅਦ, ਨਿਵਾਸੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਬਾਹਰ ਭੱਜਣ ਲੱਗੇ। ਹਰ ਮੰਜ਼ਿਲ 'ਤੇ ਘੱਟੋ-ਘੱਟ ਛੇ ਫਲੈਟ ਹਨ। ਅੱਗ ਨੇ 18ਵੀਂ ਅਤੇ 19ਵੀਂ ਮੰਜ਼ਿਲ ਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਕੁਝ ਲੋਕ ਉਥੇ ਫਸ ਗਏ। ਉਨ੍ਹਾਂ ਦੱਸਿਆ ਕਿ ਕੁਝ ਵਸਨੀਕਾਂ ਮੁਤਾਬਕ ਅੱਗ ਲੱਗਣ ਤੋਂ ਬਾਅਦ ਬਿਲਡਿੰਗ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ ਸੀ। ਜਿਸ ਸਮੇਂ ਅੱਗ ਲੱਗੀ ਉਸ ਸਮੇਂ ਬਿਲਡਿੰਗ ਦੇ ਕਈ ਲੋਕ ਸੌਂ ਰਹੇ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904