ਕੋਰੋਨਾ ਪੀੜਤ ਬਜ਼ੁਰਗ ਨੇ ਕਾਇਮ ਕੀਤੀ ਮਿਸਾਲ, ਹਸਪਤਾਲ 'ਚ ਦੂਜੇ ਮਰੀਜ਼ ਨੂੰ ਦਿੱਤਾ ਆਪਣਾ ਬੈੱਡ, 3 ਦਿਨ ਬਾਅਦ ਮੌਤ
“ਮੈਂ 85 ਸਾਲ ਦਾ ਹਾਂ, ਜ਼ਿੰਦਗੀ ਦੇਖ ਲਈ ਹੈ, ਪਰ ਜੇ ਉਸ ਔਰਤ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਬੱਚੇ ਅਨਾਥ ਹੋ ਜਾਣਗੇ, ਇਸ ਲਈ ਮੇਰਾ ਫਰਜ਼ ਬਣਦਾ ਹੈ ਕਿ ਉਸ ਵਿਅਕਤੀ ਦੀ ਜਾਨ ਬਚਾਈ ਜਾਏ।” ਇਹ ਕਹਿ ਕਿ ਕੋਰੋਨਾ ਪੀੜਤ ਨਾਰਾਇਣ ਭਾਉਰਾਵ ਦਾਭਾਡਕਰ ਨੇ ਆਪਣਾ ਬਿਸਤਰਾ ਇੱਕ ਹੋਰ ਮਰੀਜ਼ ਨੂੰ ਦੇ ਦਿੱਤਾ।
ਨਵੀਂ ਦਿੱਲੀ: ਕੋਰੋਨਾਵਾਇਰਸ (Second Wave of Coronavirus) ਦੀ ਦੂਜੀ ਲਹਿਰ ਵਿੱਚ ਭਾਰਤ ਦੇ ਕਈ ਸ਼ਹਿਰਾਂ ਵਿੱਚ ਆਕਸੀਜਨ ਦੀ ਘਾਟ (Lack of Oxygen) ਤੋਂ ਲੈ ਕੇ ਬੈੱਡਾਂ ਦੀ ਕਾਫ਼ੀ ਕਮੀ ਹੈ। ਇਸ ਦੌਰਾਨ ਨਾਗਪੁਰ ਦੇ 85 ਸਾਲਾ ਬਜ਼ੁਰਗ ਨੇ ਅਜਿਹੀ ਮਿਸਾਲ ਕਾਇਮ ਕੀਤੀ, ਜਿਸ ਕਾਰਨ ਉਨ੍ਹਾਂ ਦੀ ਕਾਫ਼ੀ ਸ਼ਲਾਘਾ ਹੋ ਰਹੀ ਹੈ। ਨਰਾਇਣ ਭਾਉਰਾਵ ਦਾਭਾਡਕਰ (Narayan Rao Dabhadkar) ਕੋਰੋਨਾ ਪੀੜਤ ਸੀ। ਉਹ ਹਸਪਤਾਲ ਵਿੱਚ ਦਾਖਲ ਸੀ।
ਉਧਰ ਇੱਕ ਔਰਤ ਆਪਣੇ ਪਤੀ ਦੀ ਜਾਨ ਬਚਾਉਣ ਲਈ ਬਿਸਤਰੇ ਦੀ ਭਾਲ ਕਰ ਰਹੀ ਸੀ। ਆਪਣਾ ਬਿਸਤਰਾ ਦਿੰਦੇ ਹੋਏ 85 ਸਾਲਾ ਦਾਭਾਡਕਰ ਨੇ ਕਿਹਾ, 'ਮੈਂ 85 ਸਾਲਾਂ ਦਾ ਹਾਂ, ਜ਼ਿੰਦਗੀ ਦੇਖ ਲਈ ਹੈ, ਪਰ ਜੇ ਉਸ ਔਰਤ ਦਾ ਪਤੀ ਮਰ ਗਿਆ ਤਾਂ ਬੱਚੇ ਅਨਾਥ ਹੋ ਜਾਣਗੇ, ਇਸ ਲਈ ਮੇਰਾ ਫਰਜ਼ ਬਣਦਾ ਹੈ ਕਿ ਉਸ ਵਿਅਕਤੀ ਦੀ ਜਾਨ ਬਚਾਈ ਜਾਏ।'
ਹਸਪਤਾਲ ਤੋਂ ਵਾਪਸ ਆਉਣ ਤੋਂ ਤਿੰਨ ਦਿਨ ਬਾਅਦ ਉਸ ਦੀ ਮੌਤ ਹੋ ਗਈ। ਨਾਰਾਇਣ ਦਾਭਾਡਕਰ ਕੁਝ ਦਿਨ ਪਹਿਲਾਂ ਕੋਰੋਨਾ ਪੌਜ਼ੇਟਿਵ ਹੋਇਆ ਸੀ। ਉਸ ਦਾ ਆਕਸੀਜਨ ਦਾ ਪੱਧਰ 60 ਤੱਕ ਪਹੁੰਚ ਗਿਆ ਸੀ। ਧੀ ਤੇ ਨੂੰਹ ਉਸ ਨੂੰ ਇੰਦਰਾ ਗਾਂਧੀ ਸਰਕਾਰੀ ਹਸਪਤਾਲ ਲੈ ਗਏ। ਕਾਫੀ ਕੋਸ਼ਿਸ਼ ਤੋਂ ਬਾਅਦ ਉਨ੍ਹਾਂ ਨੂੰ ਇੱਕ ਬੈੱਡ ਮਿਲਿਆ।
ਉਸੇ ਦੌਰਾਨ ਔਰਤ ਆਪਣੇ 40 ਸਾਲਾ ਪਤੀ ਨੂੰ ਬਚਾਉਣ ਲਈ ਬਿਸਤਰੇ ਦੀ ਭਾਲ ਕਰ ਰਹੀ ਸੀ। ਹਸਪਤਾਲ ਨੇ ਉਸ ਨੂੰ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਕੋਈ ਵੀ ਬੈੱਡ ਖਾਲੀ ਨਹੀਂ ਸੀ। ਔਰਤ ਨੂੰ ਰੌਂਦਿਆਂ ਵੇਖ ਨਾਰਾਇਣ ਦਾ ਦਿਲ ਵੀ ਦੁਖੀ ਹੋ ਗਿਆ ਤੇ ਉਸ ਨੇ ਔਰਤ ਦੇ ਪਤੀ ਨੂੰ ਆਪਣਾ ਬੈੱਡ ਦੇ ਦਿੱਤਾ।
ਇਹ ਵੀ ਪੜ੍ਹੋ: Jimmy Shergill: ਕੋਰੋਨਾ ਪ੍ਰੋਟੋਕੋਲ ਤੋੜ ਮੁਸ਼ਕਲਾਂ ‘ਚ ਘਿਰੇ ਐਕਟਰ ਜਿੰਮੀ ਸ਼ੇਰਗਿੱਲ, ਲੁਧਿਆਣਾ 'ਚ ਕੇਸ ਦਰਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin