ਪੜਚੋਲ ਕਰੋ
Advertisement
ਦੇਸ਼ 'ਚ 30 ਨੂੰ ਬਣੇਗੀ ਨਵੀਂ ਸਰਕਾਰ, ਸ਼ਾਹ 'ਤੇ ਸਸਪੈਂਸ ਬਰਕਰਾਰ
ਐੱਨਡੀਏ ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਰਸਮੀ ਤੌਰ ’ਤੇ ਆਪਣਾ ਆਗੂ ਚੁਣਨ ਲਈ ਸ਼ਨੀਵਾਰ ਨੂੰ ਜੁੜਨਗੇ। ਇਸ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਲਈ ਰਾਹ ਪੱਧਰਾ ਹੋ ਜਾਵੇਗਾ।
ਨਵੀਂ ਦਿੱਲੀ: 16ਵੀਂ ਲੋਕ ਸਭਾ ਨੂੰ ਭੰਗ ਕਰਨ ਲਈ ਸਪੱਸ਼ਟ ਬਹੁਮਤ ਹਾਸਲ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਗਠਜੋੜ ਦੀ ਨਵੀਂ ਸਰਕਾਰ ਦਾ ਗਠਨ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰ ਲਈ ਹੈ। ਮੋਦੀ ਤੇ ਉਨ੍ਹਾਂ ਦੇ ਵਜ਼ੀਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਤੇ ਕੋਵਿੰਦ ਨੇ ਮੋਦੀ ਕੈਬਨਿਟ ਨੂੰ ਵਿਦਾਇਗੀ ਭੋਜਨ ਵੀ ਕਰਵਾਇਆ।
ਐੱਨਡੀਏ ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਰਸਮੀ ਤੌਰ ’ਤੇ ਆਪਣਾ ਆਗੂ ਚੁਣਨ ਲਈ ਸ਼ਨੀਵਾਰ ਨੂੰ ਜੁੜਨਗੇ। ਇਸ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਲਈ ਰਾਹ ਪੱਧਰਾ ਹੋ ਜਾਵੇਗਾ। ਹੁਣ ਸਭ ਦੀਆਂ ਨਜ਼ਰਾਂ ਨਵੀਂ ਸਰਕਾਰ ਦੇ ਗਠਨ ਦੇ ਟਿਕ ਗਈਆਂ ਹਨ। ਕਿਆਸਅਰਾਈਆਂ ਹਨ ਕਿ ਸਰਕਾਰ ਵਿੱਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਕਈ ਨਵੇਂ ਚਿਹਰਿਆਂ ਨੂੰ ਥਾਂ ਦਿੱਤੀ ਜਾ ਸਕਦੀ ਹੈ।PM @narendramodi, met #PresidentKovind & tendered his resignation along with the Council of Ministers. #PresidentKovind has accepted the resignation & requested Shri Narendra Modi & Council of Ministers to continue till new Government assumes office
???? https://t.co/BlFKCHZSdA pic.twitter.com/CmTryN9yWS — PIB India (@PIB_India) May 24, 2019
ਸ਼ਾਹ ਨੂੰ ਮੰਤਰੀ ਮੰਡਲ ਵਿੱਚ ਗ੍ਰਹਿ, ਵਿੱਤ, ਵਿਦੇਸ਼ ਜਾਂ ਰੱਖਿਆ ਮੰਤਰਾਲੇ ਵਿੱਚੋਂ ਕੋਈ ਵੀ ਮਹਿਕਮਾ ਦਿੱਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਸ਼ਾਹ ਦਾ ਨਾਂਅ ਉਪ ਪ੍ਰਧਾਨ ਮੰਤਰੀ ਲਈ ਵੀ ਵਿਚਾਰਿਆ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਜਪਾ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਕੋਈ ਹੋਰ ਵਿਅਕਤੀ ਸੰਭਾਲੇਗਾ। ਸ਼ਾਹ ਤੋਂ ਇਲਾਵਾ ਸਮ੍ਰਿਤੀ ਇਰਾਨੀ, ਰਾਜਨਾਥ ਸਿੰਘ, ਨਿਤਿਨ ਗਡਕਰੀ, ਰਵੀ ਸ਼ੰਕਰ ਪ੍ਰਸਾਦ, ਪਿਊਸ਼ ਗੋਇਲ, ਨਰੇਂਦਰ ਸਿੰਘ ਤੋਮਰ ਤੇ ਪ੍ਰਕਾਸ਼ ਜਾਵੜੇਕਰ ਦੇ ਵੀ ਕੈਬਨਿਟ ਵਿਚ ਬਣੇ ਰਹਿਣ ਦੀ ਸੰਭਾਵਨਾ ਹੈ। ਸ਼੍ਰੋਮਣੀ ਅਕਾਲੀ ਦਲ, ਜੇਡੀ (ਯੂ) ਤੇ ਸ਼ਿਵ ਸੈਨਾ ਨੂੰ ਕੈਬਨਿਟ ਵਿੱਚ ਨੁਮਾਇੰਦਗੀ ਦੇਣ ਬਾਰੇ ਸ਼ਾਹ ਪਹਿਲਾਂ ਹੀ ਕਹਿ ਚੁੱਕੇ ਹਨ।President Kovind hosted a banquet in honour of the outgoing Union Council of Ministers, led by Prime Minister @narendramodi, at Rashtrapati Bhavan pic.twitter.com/gxVkCv2cbW
— President of India (@rashtrapatibhvn) May 24, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਦੇਸ਼
ਜਨਰਲ ਨੌਲਜ
Advertisement