National Farmers Day: ਇਸ ਵਾਰ ਕਿਸਾਨ ਅੰਦੋਲਨ 'ਚ ਮਨਾਇਆ ਜਾਵੇਗਾ ਕਿਸਾਨ ਦਿਹਾੜਾ, ਕੀ ਹੈ ਇਸ ਦਿਨ ਦੀ ਖਾਸੀਅਤ?
National Farmers Day: ਕਿਸਾਨ ਦਿਹਾੜਾ ਹਰ ਸਾਲ 23 ਦਸੰਬਰ ਨੂੰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਜਨਮਦਿਨ 'ਤੇ ਮਨਾਇਆ ਜਾਂਦਾ ਹੈ।
National Farmers Day: ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ 28 ਦਿਨਾਂ ਤੋਂ ਅੰਦੋਲਨ ਕਰ ਰਹੇ ਹਨ। ਇਸ ਦਰਮਿਆਨ ਅੱਜ ਪੂਰਾ ਦੇਸ਼ ਕੌਮੀ ਕਿਸਾਨ ਦਿਹਾੜਾ ਮਨਾ ਰਿਹਾ ਹੈ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਅੱਜ ਉਹ ਇਕ ਟਾਇਮ ਦਾ ਖਾਣਾ ਨਹੀਂ ਖਾਣਗੇ।
ਕਿਸਾਨ ਜਥੇਬੰਦੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਜ ਦੁਪਹਿਰ ਸਮੇਂ ਰੋਟੀ ਨਾ ਪਕਾਉਣ। ਕਿਸਾਨ ਦਿਹਾੜਾ ਹਰ ਸਾਲ 23 ਦਸੰਬਰ ਨੂੰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਜਨਮਦਿਨ 'ਤੇ ਮਨਾਇਆ ਜਾਂਦਾ ਹੈ।
ਚਰਨ ਸਿੰਘ ਨੇ ਸੰਸਦ 'ਚ ਕੀਤੀ ਸੀ ਕਿਸਾਨਾਂ ਦੀ ਆਵਾਜ਼ ਬੁਲੰਦ:
ਭਾਰਤੀ ਕਿਸਾਨਾਂ ਦੀ ਸਥਿਤੀ ਸੁਧਾਰਨ ਲਈ ਚਰਨ ਸਿੰਘ ਕਾਫੀ ਕੰਮ ਆਏ ਸਨ। ਚੌਧਰੀ ਚਰਨ ਸਿੰਘ ਦੇਸ਼ ਦੇ ਅਜਿਹੇ ਕਿਸਾਨ ਲੀਡਰ ਸਨ ਜਿੰਨ੍ਹਾਂ ਦੇਸ਼ ਦੀ ਸੰਸਦ 'ਚ ਕਿਸਾਨਾਂ ਲਈ ਆਵਾਜ਼ ਬੁਲੰਦ ਕੀਤੀ ਸੀ। ਇਹੀ ਕਾਰਨ ਹੈ ਕਿ ਸਰਕਾਰ ਨੇ ਸਾਲ 2001 'ਚ ਉਨ੍ਹਾਂ ਦੇ ਜਨਮ ਦਿਹਾੜੇ ਨੂੰ 'ਰਾਸ਼ਟਰੀ ਕਿਸਾਨ ਦਿਹਾੜੇ' ਦੇ ਰੂਪ 'ਚ ਮਨਾਉਣ ਦਾ ਐਲਾਨ ਕੀਤਾ। ਚਰਨ ਸਿੰਘ 28 ਜੁਲਾਈ, 1979 ਤੋਂ ਲੈਕੇ 14 ਜਨਵਰੀ, 1980 ਤਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਨ।
ਚੌਧਰੀ ਚਰਨ ਸਿੰਘ ਦਾ ਜਨਮ 23 ਦਸੰਬਰ, 1902 ਨੂੰ ਪੱਛਮੀ ਯੂਪੀ ਦੇ ਹਾਪੁੜ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂਅ ਚੌਧਰੀ ਮੀਰ ਸਿੰਘ ਸੀ। ਉਹ ਛੋਟੇ ਹੀ ਸਨ ਜਦੋਂ ਉਨ੍ਹਾਂ ਦਾ ਪਰਿਵਾਰ ਜਾਨੀ ਇਲਾਕੇ 'ਚ ਜਾਕੇ ਵੱਸ ਗਿਆ ਸੀ। ਉਨ੍ਹਾਂ ਆਗਰਾ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਤੇ ਫਿਰ ਗਾਜੀਆਬਾਦ 'ਚ ਕੁਝ ਸਮੇਂ ਲਈ ਵਕਾਲਤ ਕੀਤੀ। ਉਹ ਗਾਂਧੀ ਜੀ ਤੋਂ ਕਾਫੀ ਪ੍ਰਭਾਵਿਤ ਸਨ।
ਯੂਪੀ ਦੇ ਮੁੱਖ ਮੰਤਰੀ ਵੀ ਰਹੇ ਚੌਧਰੀ ਚਰਨ ਸਿੰਘ
ਉਨ੍ਹਾਂ ਗਾਜ਼ੀਆਬਾਦ 'ਚ ਕਾਂਗਰਸ ਕਮੇਟੀ ਬਣਾਈ। ਜਦੋਂ ਮਹਾਤਮਾ ਗਾਂਧੀ ਨੇ ਨਮਕ ਬਣਾਉਣ ਲਈ ਡਾਂਡੀ ਮਾਰਚ ਕੱਢਿਆ ਉਦੋਂ ਚਰਨ ਸਿੰਘ ਨੇ ਵੀ ਹਿੰਡਨ 'ਚ ਨਮਕ ਕਾਨੂੰਨ ਤੋੜਿਆ। ਇਸ ਲਈ ਉਨ੍ਹਾਂ ਛੇ ਮਹੀਨਿਆਂ ਦੀ ਜੇਲ੍ਹ ਹੋਈ ਪਰ ਜੇਲ੍ਹ ਤੋਂ ਨਿੱਕਲਦਿਆਂ ਹੀ ਉਹ ਫਿਰ ਤੋਂ ਦੇਸ਼ ਦੀ ਸੇਵਾ 'ਚ ਲੱਗ ਗਏ।
ਉਹ ਯੂਪੀ ਦੇ ਮੁੱਖ ਮੰਤਰੀ ਵੀ ਰਹੇ ਤੇ ਇਸ ਦੌਰਾਨ ਉਨ੍ਹਾਂ ਕਈ ਮਹੱਤਵਪੂਰਨ ਕੰਮ ਕੀਤੇ। ਉਨ੍ਹਾਂ ਦੀ ਬਦੌਲਤ ਹੀ ਕਿਸਾਨ ਸਹੀ ਮਾਇਨਿਆਂ 'ਚ ਆਜ਼ਾਦ ਹੋ ਸਕੇ। ਉਨ੍ਹਾਂ ਜ਼ਮੀਂਦਾਰੀ ਰੱਦ ਕਰਕੇ ਕਿਸਾਨਾਂ ਦੇ ਹਿੱਤ 'ਚ ਲੇਖਪਾਲ ਅਹੁਦਾ ਬਣਾਇਆ। ਬਾਅਦ 'ਚ ਉਹ ਪ੍ਰਧਾਨ ਮੰਤਰੀ ਬਣੇ ਤੇ ਫਿਰ ਪ੍ਰਧਾਨ ਮੰਤਰੀ ਬਣਕੇ ਦੇਸ਼ ਦੀ ਸੇਵਾ ਕੀਤੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ