National Herald Case: ਰਾਹੁਲ ਗਾਂਧੀ ਤੋਂ ਕਰੀਬ ਤਿੰਨ ਘੰਟੇ ਤੱਕ ਪੁੱਛਗਿੱਛ, ਬੈਂਕ ਖਾਤੇ ਤੇ ਯੰਗ ਇੰਡੀਆ ਸਣੇ ਕਈ ਸਵਾਲ ਪੁੱਛੇ
National Herald Case: ਕਾਂਗਰਸ ਨੇਤਾ ਰਾਹੁਲ ਗਾਂਧੀ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਪੇਸ਼ ਹੋਣ ਤੋਂ ਬਾਅਦ ਦਿੱਲੀ ਵਿੱਚ ਈਡੀ ਦੇ ਦਫ਼ਤਰ ਤੋਂ ਰਵਾਨਾ ਹੋ ਗਏ ਹਨ।
National Herald Case: ਨੈਸ਼ਨਲ ਹੈਰਾਲਡ ਮਾਮਲੇ 'ਚ ਸੋਮਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਕਰੀਬ ਤਿੰਨ ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਉਹ ਈਡੀ ਦਫ਼ਤਰ ਤੋਂ ਨਿਕਲ ਕੇ ਸਿੱਧੇ ਤੁਗਲਕ ਲੇਨ ਸਥਿਤ ਆਪਣੀ ਰਿਹਾਇਸ਼ 'ਤੇ ਪਹੁੰਚੇ। ਸੂਤਰਾਂ ਮੁਤਾਬਕ ਪੁੱਛਗਿੱਛ ਦੌਰਾਨ ਉਨ੍ਹਾਂ ਦੇ ਬੈਂਕ ਖਾਤੇ ਤੇ ਯੰਗ ਇੰਡੀਆ ਸਮੇਤ ਕਈ ਸਵਾਲ ਪੁੱਛੇ ਗਏ।
ਦੂਜੇ ਪਾਸੇ ਇਸ ਦੇ ਵਿਰੋਧ ਵਿੱਚ ਅੱਜ ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਸੜਕਾਂ ’ਤੇ ਜਾਮ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮੇਤ ਕਈ ਵੱਡੇ ਨੇਤਾਵਾਂ ਤੇ ਵਰਕਰਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ।
ਦੱਸ ਦਈੇਏ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ‘ਨੈਸ਼ਨਲ ਹੈਰਾਲਡ’ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੋਮਵਾਰ ਨੂੰ ਈਡੀ ਅੱਗੇ ਪੇਸ਼ ਹੋਏ। ਇਸ ਮੌਕੇ ਰਾਹੁਲ ਨੂੰ ਸਮਰਥਨ ਦੇਣ ਲਈ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂ ਤੇ ਵੱਡੀ ਵਿੱਚ ਗਿਣਤੀ ਵਿੱਚ ਵਰਕਰ ਵੀ ਈਡੀ ਦਫਤਰ ਪੁੱਜੇ।
ਰਾਹੁਲ ਗਾਂਧੀ ਈਡੀ ਦਫ਼ਤਰ ਜਾਣ ਸਮੇਂ ਕਾਂਗਰਸ ਦਫ਼ਤਰ ਤੋਂ ਕੁਝ ਦੂਰ ਤਕ ਪੈਦਲ ਗਏ। ਪੁਲਿਸ ਨੇ ਇਸ ਦੌਰਾਨ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਰੋਕ ਦਿੱਤਾ। ਰਾਹੁਲ ਦਾ ਕਾਫਲਾ ਸਵੇਰੇ 11 ਵਜੇ ਦੇ ਕਰੀਬ ਈਡੀ ਦਫ਼ਤਰ ਪੁੱਜਾ। ਇਸ ਤੋਂ ਪਹਿਲਾਂ ਪਾਰਟੀ ਵੱਲੋਂ ਐਲਾਨੇ ਮਾਰਚ ਦੇ ਮੱਦੇਨਜ਼ਰ ਪੁਲਿਸ ਨੇ ਕਈ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਪਾਰਟੀ ਦਫ਼ਤਰ ਦੁਆਲੇ ਧਾਰਾ 144 ਲਾ ਦਿੱਤੀ।
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਈਡੀ ਨੂੰ ਭਾਜਪਾ ਦਾ ‘ਚੋਣ ਮੈਨੇਜਮੈਂਟ ਵਿਭਾਗ’ ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ ਨਰਿੰਦਰ ਮੋਦੀ ਸਰਕਾਰ ਨੇ ਕਾਂਗਰਸ ਦੇ ‘ਸਤਿਆਗ੍ਰਹਿ’ ਨੂੰ ਰੋਕਣ ਲਈ ਨਵੀਂ ਦਿੱਲੀ ਇਲਾਕੇ ਵਿੱਚ ਅਣਐਲਾਨਿਆ ਆਪਾਤਕਾਲ ਲਗਾ ਦਿੱਤਾ ਹੈ। ਰਾਹੁਲ ਗਾਂਧੀ ਦੀ ਪੇਸ਼ੀ ਨੂੰ ਦੇਖਦਿਆਂ ਕਾਂਗਰਸ ਨੇ ਮੁਲਕ ਵਿੱਚ ਈਡੀ ਦਫ਼ਤਰਾਂ ਦੇ ਬਾਹਰ ‘ਸਤਿਆਗ੍ਰਹਿ’ ਦਾ ਫੈਸਲਾ ਕੀਤਾ ਸੀ ਤੇ ਦਿੱਲੀ ਵਿੱਚ ਵੱਡੇ ਪੱਧਰ ’ਤੇ ਪ੍ਰਦਰਸ਼ਨ ਦੀ ਤਿਆਰੀ ਵਿੱਢੀ ਸੀ।
ਇਹ ਵੀ ਪੜ੍ਹੋ: Olympian Hari Chand passes away: ਓਲੰਪੀਅਨ ਹਰੀ ਚੰਦ ਦਾ ਦੇਹਾਂਤ, ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਾ ਵੜਿੰਗ ਵੱਲੋਂ ਦੁੱਖ ਪ੍ਰਗਟ