(Source: ECI/ABP News/ABP Majha)
National Security Threat: ਭਾਰਤ 'ਚ ਕੀ ਨਹੀਂ ਹੋ ਸਕਦਾ! 15-15 ਰੁਪਏ ’ਚ ਵੇਚ ਦਿੱਤੇ ਲੱਖਾਂ ਜਾਅਲੀ ਅਧਾਰ ਤੇ ਪੈਨ ਕਾਰਡ, ਹੁਣ ਕੌਮੀ ਸੁਰੱਖਿਆ ਨੂੰ ਖਤਰਾ
National Security Threat: ਇੱਥੇ ਲੋਕ ਉਹ ਕਾਰਨਾਮੇ ਕਰ ਵਿਖਾਉਂਦੇ ਹਨ ਕਿ ਦੁਨੀਆ ਵੀ ਸੁਣ ਕੇ ਹੈਰਾਨ ਰਹਿ ਜਾਂਦਾ ਹੈ। ਇੱਥੇ ਇੱਕ ਅੰਤਰਰਾਜੀ ਗਰੋਹ ਨੇ ਦੋ ਲੱਖ ਜਾਅਲੀ ਆਧਾਰ ਤੇ ਪੈਨ ਕਾਰਡ ਤਿਆਰ ਕਰਕੇ 15-15 ਰੁਪਏ ’ਚ ਵੇਚ ਦਿੱਤੇ।
Fake PAN and Adhar card sold: ਭਾਰਤ ਵਿੱਚ ਕੀ ਨਹੀਂ ਹੋ ਸਕਦਾ। ਇੱਥੇ ਲੋਕ ਉਹ ਕਾਰਨਾਮੇ ਕਰ ਵਿਖਾਉਂਦੇ ਹਨ ਕਿ ਦੁਨੀਆ ਵੀ ਸੁਣ ਕੇ ਹੈਰਾਨ ਰਹਿ ਜਾਂਦਾ ਹੈ। ਤਾਜ਼ਾ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਅੰਤਰਰਾਜੀ ਗਰੋਹ ਨੇ ਦੋ ਲੱਖ ਜਾਅਲੀ ਆਧਾਰ ਤੇ ਪੈਨ ਕਾਰਡ ਤਿਆਰ ਕਰਕੇ 15-15 ਰੁਪਏ ’ਚ ਵੇਚ ਦਿੱਤੇ। ਇਹ ਮਾਮਲਾ ਬੇਹੱਦ ਸੰਵੇਦਨਸ਼ੀਲ ਹੈ ਕਿਉਂਕਿ ਬਹੁਤੇ ਸਾਰੇ ਸਰਕਾਰੀ ਕੰਮਾਂ ਲਈ ਆਧਾਰ ਤੇ ਪੈਨ ਕਾਰਡ ਹੀ ਵਰਤੇ ਜਾਂਦੇ ਹਨ।
ਹਾਸਲ ਜਾਣਕਾਰੀ ਮੁਤਾਬਕ ਗੁਜਰਾਤ ਦੇ ਸੂਰਤ ਸ਼ਹਿਰ ਵਿਚ ਵੈੱਬਸਾਈਟ ਦੀ ਵਰਤੋਂ ਕਰਕੇ ਫਰਜ਼ੀ ਆਧਾਰ, ਪੈਨ ਕਾਰਡ ਤੇ ਵੋਟਰ ਆਈਡੀ ਕਾਰਡ ਬਣਾਉਣ ਦੇ ਦੋਸ਼ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਹ ਮਾਮਲਾ ਕੌਮੀ ਸੁਰੱਖਿਆ ਲਈ ਗੰਭੀਰ ਖਤਰਾ ਹੈ ਕਿਉਂਕਿ ਮੁਲਜ਼ਮ ਸਰਕਾਰੀ ਸੂਚਨਾ ਹਾਸਲ ਕਰ ਰਹੇ ਹਨ, ਜੋ ਗੈਰ-ਕਾਨੂੰਨੀ ਤੇ ਗੰਭੀਰ ਮੁੱਦਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਧੋਖੇ ਨਾਲ ਆਧਾਰ ਤੇ ਪੈਨ ਕਾਰਡ ਵਰਗੇ ਦੋ ਲੱਖ ਪਛਾਣ ਪੱਤਰ ਤਿਆਰ ਕੀਤੇ ਅਤੇ 15 ਤੋਂ 200 ਰੁਪਏ ਵਿੱਚ ਵੇਚ ਦਿੱਤੇ।
ਸਹਾਇਕ ਪੁਲਿਸ ਕਮਿਸ਼ਨਰ (ਆਰਥਿਕ ਅਪਰਾਧ ਵਿੰਗ) ਵੀਕੇ ਪਰਮਾਰ ਨੇ ਕਿਹਾ ਕਿ ਨਿੱਜੀ ਰਿਣਦਾਤਾ ਬੈਂਕ ਦੇ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਛੇ ਵਿਅਕਤੀਆਂ ਨੂੰ ਦੋ ਹਫ਼ਤੇ ਪਹਿਲਾਂ ਜਾਅਲਸਾਜ਼ੀ ਤੇ ਧੋਖਾਧੜੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਕੁਝ ਵਿਅਕਤੀਆਂ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਕਰਜ਼ਾ ਲਿਆ ਸੀ ਤੇ ਉਸ ਨੂੰ ਵਾਪਸ ਨਹੀਂ ਕੀਤਾ।
ਉਨ੍ਹਾਂ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਗ੍ਰਿਫ਼ਤਾਰ ਕੀਤੇ ਛੇ ਮੁਲਜ਼ਮਾਂ ਵਿੱਚੋਂ ਇੱਕ ਦੀ ਪਛਾਣ ਪ੍ਰਿੰਸ ਹੇਮੰਤ ਪ੍ਰਸਾਦ ਵਜੋਂ ਹੋਈ ਹੈ। ਮੁਲਜ਼ਮ ਨੇ ਕਿਹਾ ਕਿ ਉਸ ਨੇ 15-50 ਰੁਪਏ ਪ੍ਰਤੀ ਦਸਤਾਵੇਜ਼ ਦੇ ਭੁਗਤਾਨ ‘ਤੇ ਜਾਅਲੀ ਆਧਾਰ ਤੇ ਪੈਨ ਕਾਰਡ ਡਾਊਨਲੋਡ ਕਰਨ ਲਈ ਆਪਣੇ ਰਜਿਸਟਰਡ ਯੂਜ਼ਰਨੇਮ ਤੇ ਪਾਸਵਰਡ ਦੀ ਵਰਤੋਂ ਕਰਕੇ ਵੈੱਬਸਾਈਟ ਤੱਕ ਪਹੁੰਚ ਕੀਤੀ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਵੈੱਬਸਾਈਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਸੋਮਨਾਥ ਪ੍ਰਮੋਦਕੁਮਾਰ ਵਾਸੀ ਗੰਗਾਨਗਰ, ਰਾਜਸਥਾਨ ਨੂੰ ਹਾਲ ਹੀ ਵਿੱਚ ਤਕਨੀਕੀ ਨਿਗਰਾਨੀ ਰਾਹੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦਾ ਨਾਂ ਵੈੱਬਸਾਈਟ ‘ਤੇ ਫੋਨ ਨੰਬਰ ਨਾਲ ਜੁੜਿਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਹੁਣ ਤੱਕ ਉਸ ‘ਤੇ ਹੀ ਇਸ ਅਪਰਾਧ ਦਾ ਮੁੱਖ ਸਾਜ਼ਿਸ਼ਘਾੜਾ ਹੋਣ ਦਾ ਸ਼ੱਕ ਹੈ।
ਅਧਿਕਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਉਨਾਓ ਦੇ ਰਹਿਣ ਵਾਲੇ ਪ੍ਰੇਮਵੀਰ ਸਿੰਘ ਠਾਕੁਰ, ਜਿਸ ਦੇ ਨਾਂ ‘ਤੇ ਵੈੱਬਸਾਈਟ ਬਣਾਈ ਗਈ ਸੀ, ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ, ‘ਇਹ ਕੌਮੀ ਸੁਰੱਖਿਆ ਦਾ ਗੰਭੀਰ ਮਾਮਲਾ ਹੈ, ਸੰਭਵ ਹੈ ਕਿ ਇਸ ਪਿੱਛੇ ਹੋਰ ਲੋਕਾਂ ਦਾ ਹੱਥ ਹੋਵੇ। ਪੁਲਿਸ ਨੇ ਪ੍ਰਮੋਦ ਕੁਮਾਰ ਤੇ ਉਸ ਦੀ ਮਾਂ ਦੇ ਬੈਂਕ ਖਾਤਿਆਂ ‘ਚੋਂ 25 ਲੱਖ ਰੁਪਏ ਜ਼ਬਤ ਕਰ ਲਏ ਹਨ।