ਪੜਚੋਲ ਕਰੋ

Tourism Day : ਪੰਜਾਬ ਦੇ ਪਿੰਡ 'ਨਵਾਂ ਪਿੰਡ ਸਰਦਾਰਾਂ' ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਐਵਾਰਡ

ਅੱਜ ਇਥੇ ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਕੇਂਦਰੀ ਸੈਰ-ਸਪਾਟਾ ਮੰਤਰਾਲੇ ਵੱਲੋਂ ਨਵੀਂ ਦਿਲੀ ਵਿਖੇ ਕਰਵਾਏ ਗਏ ਲਾਂਚ ਆਫ ਗਲੋਬਲ ਟਰੈਵਲ ਫਾਰ ਲਾਈਫ ਸਮਾਗਮ ਦੌਰਾਨ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਐਵਾਰਡ ਹਾਸਲ ਕੀਤਾ ਹੈ। 

ਨਵੀਂ ਦਿੱਲੀ : ਪੇਂਡੂ ਸੈਰ-ਸਪਾਟਾ ਖੇਤਰ ਵਿਚ ਕੌਮੀ ਪੱਧਰ ਤੇ ਆਪਣੀ ਸਫਲਤਾ ਦਰਜ ਕਰਵਾਉਂਦਿਆਂ ਪੰਜਾਬ ਨੇ ਅੱਜ ਇਥੇ ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਕੇਂਦਰੀ ਸੈਰ-ਸਪਾਟਾ ਮੰਤਰਾਲੇ ਵੱਲੋਂ ਨਵੀਂ ਦਿਲੀ ਵਿਖੇ ਕਰਵਾਏ ਗਏ ਲਾਂਚ ਆਫ ਗਲੋਬਲ ਟਰੈਵਲ ਫਾਰ ਲਾਈਫ ਸਮਾਗਮ ਦੌਰਾਨ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਐਵਾਰਡ ਹਾਸਲ ਕੀਤਾ ਹੈ। 

ਪੰਜਾਬ ਦੇ ਜ਼ਿਲ੍ਹੀ ਗੁਰਦਾਸਪੁਰ ਦੇ ਪਿੰਡ ਨਵਾਂ ਪਿੰਡ ਸਰਦਾਰਾਂ ਦੀ ਚੋਣ ਇਸ ਵਕਾਰੀ ਐਵਾਰਡ ਲਈ ਹੋਈ ਹੈ। ਇਸ ਪਿੰਡ ਨੇ ਪੰਜਾਬ ਸਭਿਆਚਾਰ ਤੇ ਵਿਰਾਸਤ ਨੂੰ ਸੰਭਾਲਣ ਅਤੇ ਵਿਰਾਸਤੀ ਸੈਰ-ਸਪਾਟੇ ਨੂੰ ਵਿਕਸਿਤ ਕਰਕੇ ਇਕ ਮਿਸਾਲੀ ਕਦਮ ਚੁੱਕਿਆ ਹੈ। ਇਸ ਪਿੰਡ ਨੇ ਆਪਣਾ ਨਾਮ ਇਸ ਐਵਾਰਡ ਲਈ ਸਮੁੱਚੇ ਭਾਰਤ ਵਿਚੋਂ ਚੁਣੇ ਗਏ 35 ਪਿੰਡਾਂ ਵਿਚ ਦਰਜ ਕਰਵਾਇਆ ਹੈ। ਭਾਰਤ ਦੇ ਟੂਰਿਜ਼ਮ ਖੇਤਰ ਦੇ ਉੱਤਮ ਪਿੰਡ ਦੀ ਮਾਨਤਾ ਲਈ ਮੁਕਾਬਲੇ ਖਾਤਰ ਕੁਲ 31 ਸੂਬਿਆਂ/ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ 750 ਪਿੰਡਾਂ ਵੱਲੋਂ ਅਪਲਾਈ ਕੀਤਾ ਗਿਆ ਸੀ। 
ਇਹ ਐਵਾਰਡ ਟੂਰਿਜ਼ਮ ਅਤੇ ਸਭਿਚਾਰਕ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ, ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸੂ ਅਗਰਵਾਲ, ਪਿੰਡ ਦੇ ਪ੍ਰਤੀਨਿਧ ਸ਼੍ਰੀਮਤੀ ਸਤਵੰਤ ਸੰਘਾ, ਮੈਨੇਜਰ ਅੰਕੜਾ ਅਤੇ ਪ੍ਰਾਜੈਕਟਸ, ਸੈਰ ਸਪਾਟਾ ਵਿਭਾਗ ਪੰਜਾਬ ਸ਼ੀਤਲ ਬਹਿਲ ਨੇ ਕੇਂਦਰੀ ਟੂਰਿਜ਼ਮ ਵਿਭਾਗ ਦੇ ਸਕੱਤਰ ਮਿਸ. ਵੀ.ਵਿਦਯਾਵਤੀ ਅਤੇ ਵਧੀਕ ਸਕੱਤਰ ਸ੍ਰੀ ਰਾਕੇਸ਼ ਵਰਮਾ ਪਾਸੋਂ ਹਾਸਿਲ ਕੀਤਾ। 

ਸ਼੍ਰੀਮਤੀ ਭੰਡਾਰੀ ਨੇ ਦੱਸਿਆ ਕਿ ਉੱਤਮ ਟੂਰਿਜ਼ਮ ਪਿੰਡ ਮਾਨਤਾ 2023 ਵਾਸਤੇ ਚੁਣੇ ਗਏ ਇਹਨਾਂ ਪਿੰਡਾਂ ਦੀ ਚੋਣ ਸੰਯੁਕਤ ਰਾਸ਼ਟਰ ਵਿਸ਼ਵ ਸੈਰ-ਸਪਾਟਾ ਸੰਸਥਾ (ਯੂ.ਐਨ.ਡਬਲਿਊ.ਟੀ.ਓ) ਦੇ ਵੱਖ-ਵੱਖ ਪੈਮਾਨਿਆਂ ਤੇ ਅਧਾਰਤ ਸੀ ਜਿਨਾਂ ਵਿਚ ਸਭਿਆਾਚਰਕ ਤੇ ਕੁਦਰਤੀ ਸਰੋਤ, ਆਰਥਿਕ , ਸਮਾਜਿਕ ਅਤੇ ਵਾਤਾਵਰਣ ਸਥਿਰਤਾ ਤੋਂ ਇਲਾਵਾ ਟੂਰਿਜ਼ਮ ਦੇ ਵਿਕਾਸ ਤੇ ਮੁੱਲ ਲੜੀ ਏਕੀਕਰਨ ਤੇ ਹੋਰ ਪਹਿਲੂ ਸ਼ਾਮਲ ਸਨ।  
ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਵਾਸੀਆਂ ਨੇ ਟੂਰਿਜ਼ਮ ਵਿਭਾਗ ਪੰਜਾਬ ਦੇ ਤਾਲਮੇਲ ਅਤੇ ਸੇਧ ਨਾਲ ਪਿਤਾਪੁਰਖੀ ਵਿਰਾਸਤੀ ਹਵੇਲੀਆਂ ਦੀ ਸੰਭਾਲ ਕੀਤੀ ਅਤੇ ਲਗਾਤਾਰ ਯਤਨਾਂ ਸਦਕਾ ਇਹਨਾਂ ਨੂੰ ਟੂਰਿਜ਼ਮ ਦੇ ਮਸ਼ਹੂਰ ਸਥਾਨਾਂ ਵਜੋਂ ਵਿਕਸਿਤ ਕੀਤਾ ਜਿਥੇ ਅੱਜ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਵਿਚੋਂ ਵੀ ਸੈਲਾਨੀ ਆਉਂਦੇ ਹਨ। ਬ੍ਰਿਟਿਸ਼ ਰਾਜ ਸਮੇਂ ਦੀਆਂ ਇਨ੍ਹਾਂ ਵਿਰਾਸਤੀ ਹਵੇਲੀਆਂ ਵਿੱਚ ਇੱਕ ਦਾ ਨਾਮ `ਦਾ ਕੋਠੀ` ਅਤੇ ਦੂਜੀ ਦਾ ਨਾਮ `ਪਿੱਪਲ ਹਵੇਲੀ` ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਅਨਮੋਲ ਗਗਨ ਮਾਨ ਦੀ ਯੋਗ ਅਗਵਾਈ ਹੇਠ ਟੂਰਿਜ਼ਮ ਵਿਭਾਗ ਪੰਜਾਬ ਨੂੰ ਸੈਰ-ਸਪਾਟੇ ਦੇ ਪੱਖ ਤੋਂ ਮੋਹਰੀ ਸੂਬਾ ਬਣਾਉਣ ਲਈ ਸੁਹਿਰਦ ਯਤਨ ਕਰ ਰਿਹਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
Advertisement
ABP Premium

ਵੀਡੀਓਜ਼

Guruprub|Sikh| ਗੁਰੂਪੁਰਬ ਮੌਕੇ ਸਿੱਖਾਂ ਲਈ PM ਮੋਦੀ ਦਾ ਖ਼ਾਸ ਤੋਹਫ਼ਾ! | Narinder Modi |Gurupurb | ਦਸ਼ਮੇਸ਼ ਪਿਤਾ ਦੇ ਗੁਰੂਪੁਰਬ ਮੌਕੇ , CM ਮਾਨ ਨੇ ਕਹੀਆਂ ਕੁੱਝ ਅਜਿਹੀਆਂ ਗੱਲਾਂ | Bhagwant Maan |Chandigarh Building Collapses | ਚੰਡੀਗੜ੍ਹ Sector 17 'ਚ ਬੁਹਮੰਜ਼ਿਲਾ ਬਿਲਡਿੰਗ ਸੈਕਿੰਡਾਂ 'ਚ ਢਹਿ ਢੇਰੀ |PRTC Strike | ਸਾਵਧਾਨ ਪੰਜਾਬ 'ਚ ਨਹੀਂ ਚੱਲਣਗੀਆਂ ਬੱਸਾਂ!PRTC ਮੁਲਜ਼ਮਾਂ ਨੇ ਦਿੱਤੀ ਜਾਣਕਾਰੀ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ
ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ
ਗ੍ਰਹਿ ਮੰਤਰੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਈ ਚਰਚਾ
ਗ੍ਰਹਿ ਮੰਤਰੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਈ ਚਰਚਾ
ਪੰਜਾਬ-ਚੰਡੀਗੜ੍ਹ 'ਚ ਫਿਰ ਪਵੇਗਾ ਮੀਂਹ, ਕੁਝ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਫਿਰ ਪਵੇਗਾ ਮੀਂਹ, ਕੁਝ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਜਾਣੋ ਮੌਸਮ ਦਾ ਹਾਲ
Embed widget