Kumbh Mela: ਕੁੰਭ ਦੇ ਮੇਲੇ 'ਚ ਕੋਰੋਨਾ ਵਿਸਫੋਟ, 1700 ਤੋਂ ਵੱਧ ਲੋਕ ਕੋਰੋਨਾ ਪੌਜ਼ੇਟਿਵ, ਸ਼ਰਧਾਲੂ ਦੇਸ਼ ਭਰ 'ਚ ਫੈਲਾ ਸਕਦੇ ਕੋਰੋਨਾ
ਪਿਛਲੇ ਪੰਜ ਦਿਨਾਂ ਦੌਰਾਨ ਹਰਿਦੁਆਰ ਤੋਂ ਦੇਵਪ੍ਰਯਾਗ ਤੱਕ ਫੈਲੇ ਮੇਲਾ ਖੇਤਰ ਵਿੱਚ ਸ਼ਰਧਾਲੂਆਂ ਤੇ ਵੱਖ ਵੱਖ ਅਖਾੜੇ ਦੇ ਸਾਧੂਆਂ ਦੇ ਨਮੂਨੇ ਲਏ ਗਏ ਸਨ। ਝਾਅ ਨੇ ਕਿਹਾ ਕਿ ਅਜੇ ਕੁਝ ਹੋਰ ਆਰਟੀ-ਪੀਸੀਆਰ ਟੈਸਟਾ ਰਿਪੋਰਟਾਂ ਦੀ ਉਡੀਕ ਹੈ ਤੇ ਮੌਜੂਦਾ ਰੁਝਾਨਾਂ ਨੂੰ ਵੇਖਦਿਆਂ ਪੌਜ਼ੇਟਿਵ ਕੇਸਾਂ ਦੀ ਗਿਣਤੀ 2000 ਨੂੰ ਟੱਪ ਸਕਦੀ ਹੈ।
ਰਿਸ਼ੀਕੇਸ਼: ਕੁੰਭ ਦੇ ਮੇਲੇ ਵਿੱਚ ਕੋਰੋਨਾ ਨੇ ਕਹਿਰ ਮਚਾ ਦਿੱਤਾ ਹੈ। ਹਰਿਦੁਆਰ ਕੁੰਭ ਮੇਲਾ ਖੇਤਰ ਵਿੱਚ 10 ਤੋਂ 14 ਅਪਰੈਲ ਦੌਰਾਨ ਹੀ 1700 ਤੋਂ ਵੱਧ ਵਿਅਕਤੀ ਕਰੋਨਾ ਪੌਜ਼ੇਟਿਵ ਆਏ ਹਨ। ਇਸ ਦੇ ਨਾਲ ਹੀ ਕੇਂਦਰ ਤੇ ਉੱਤਰਾਖੰਡ ਸਰਕਾਰ ਉੱਪਰ ਸਵਾਲ ਉੱਠਣ ਲੱਗੇ ਹਨ। ਉੱਤਰਾਖੰਡ ਸਰਕਾਰ ਦਾ ਕਹਿਣਾ ਹੈ ਕਿ ਜ਼ਿਆਦਾ ਭੀੜ ਕਾਰਨ ਗਾਈਡਲਾਈਲਨਜ਼ ਦੀ ਪਾਲਣਾ ਕਰਵਾਉਣਾ ਔਖੀ ਹੈ।
ਉਧਰ ਕੁੰਭ ਮੇਲੇ ਵਿੱਚ ਇੰਨੇ ਕੇਸ ਸਾਹਮਣੇ ਆਉਣ ਮਗਰੋਂ ਵਿਸ਼ਵ ਦੇ ਇਸ ਸਭ ਤੋਂ ਵੱਡੇ ਧਾਰਮਿਕ ਇਕੱਠ ਬਾਰੇ ਜਤਾਇਆ ਖੌ਼ਫ਼ ਸੱਚ ਸਾਬਤ ਹੋਣ ਲੱਗਾ ਹੈ ਕਿ ਦੇਸ਼ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਵਧਦੀ ਗਿਣਤੀ ਵਿੱਚ ਕੁੰਭ ਮੇਲਾ ਘਾਤਕ ਹੋ ਸਕਦਾ ਹੈ। ਇਸ ਦੌਰਾਨ ਮੱਧ ਪ੍ਰਦੇਸ਼ ਨਾਲ ਸਬੰਧਤ ਮਹਾ ਨਿਰਵਾਣੀ ਅਖਾੜੇ ਦੇ ਮੁਖੀ ਦੀ ਕਰੋਨਾ ਕਰ ਕੇ ਮੌਤ ਹੋ ਗਈ ਹੈ।
ਕਰਨਾਟਕ ਦੀ ਭਾਜਪਾ ਸਰਕਾਰ ਨੇ ਹਰਿਦੁਆਰ ਦੇ ਕੁੰਭ ਮੇਲੇ ਤੋਂ ਪਰਤਣ ਵਾਲੇ ਸ਼ਰਧਾਲੂਆਂ ਨੂੰ ਇਕਾਂਤਵਾਸ ਵਿੱਚ ਜਾਣ ਲਈ ਆਖਦਿਆਂ ਕਰੋਨਾ ਟੈਸਟ ਕਰਵਾਉਣ ਦੀ ਤਾਕੀਦ ਕੀਤੀ ਹੈ। ਹਰਿਦੁਆਰ ਦੇ ਚੀਫ਼ ਮੈਡੀਕਲ ਅਧਿਕਾਰੀ ਸ਼ੰਭੂ ਕੁਮਾਰ ਝਾਅ ਨੇ ਕਿਹਾ ਕਿ ਉਪਰੋਕਤ ਅੰਕੜਾ ਆਰਟੀ-ਪੀਸੀਆਰ ਤੇ ਰੈਪਿਡ ਐਂਟੀਜੈੱਨ ਟੈਸਟ ਦੀਆਂ ਰਿਪੋਰਟਾਂ ’ਤੇ ਅਧਾਰਤ ਹੈ।
ਪਿਛਲੇ ਪੰਜ ਦਿਨਾਂ ਦੌਰਾਨ ਹਰਿਦੁਆਰ ਤੋਂ ਦੇਵਪ੍ਰਯਾਗ ਤੱਕ ਫੈਲੇ ਮੇਲਾ ਖੇਤਰ ਵਿੱਚ ਸ਼ਰਧਾਲੂਆਂ ਤੇ ਵੱਖ ਵੱਖ ਅਖਾੜੇ ਦੇ ਸਾਧੂਆਂ ਦੇ ਨਮੂਨੇ ਲਏ ਗਏ ਸਨ। ਝਾਅ ਨੇ ਕਿਹਾ ਕਿ ਅਜੇ ਕੁਝ ਹੋਰ ਆਰਟੀ-ਪੀਸੀਆਰ ਟੈਸਟਾ ਰਿਪੋਰਟਾਂ ਦੀ ਉਡੀਕ ਹੈ ਤੇ ਮੌਜੂਦਾ ਰੁਝਾਨਾਂ ਨੂੰ ਵੇਖਦਿਆਂ ਪੌਜ਼ੇਟਿਵ ਕੇਸਾਂ ਦੀ ਗਿਣਤੀ 2000 ਨੂੰ ਟੱਪ ਸਕਦੀ ਹੈ।
ਕੁੰਭ ਮੇਲੇ ਦੌਰਾਨ 12 ਅਪਰੈਲ ਨੂੰ ਸੋਮਵਤੀ ਅਮਾਵਸਿਆ ਤੇ 14 ਅਪਰੇਨ ਨੂੰ ਮੇਸ਼ ਸਕਰਾਂਤੀ ਮੌਕੇ 48.51 ਲੱਖ ਲੋਕ ਜੁੜੇ ਸੀ ਤੇ ਇਸ ਦੌਰਾਨ ਮਾਸਕ ਤੇ ਸਮਾਜਿਕ ਦੂਰਜੀ ਜਿਹੇ ਕੋਵਿਡ ਨੇਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਗਈਆਂ। ਕੁੰਭ ਮੇਲਾ ਖੇਤਰ 670 ਹੈਕਟੇਅਰ ਤੋਂ ਵੱਧ ਰਕਬੇ ਵਿੱਚ ਫੈਲਿਆ ਹੋਇਆ ਹੈ ਤੇ ਹਰਿਦੁਆਰ, ਟੀਹਰੀ ਤੇ ਰਿਸ਼ੀਕੇਸ਼ ਸਮੇਤ ਦੇਹਰਾਦੂਨ ਜ਼ਿਲ੍ਹਿਆਂ ਦਾ ਕੁਝ ਹਿੱਸਾ ਇਸ ਵਿੱਚ ਆਉਂਦਾ ਹੈ।
ਕੁੰਭ ਮੇਲੇ ਦੌਰਾਨ ਆਪਣੀ ਸਿਰੇ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੁਲੀਸ ਅਖਾੜੇ ਦੇ ਸਾਧੂ ਸੰਤਾਂ ਨੂੰ ਕਰੋਨਾ ਤੋਂ ਬਚਾਅ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਵਾਉਣ ਵਿੱਚ ਨਾਕਾਮ ਰਹੀ। ਇਸ ਦੌਰਾਨ ਮੱਧ ਪ੍ਰਦੇਸ਼ ਨਾਲ ਸਬੰਧਤ ਮਹਾ ਨਿਰਵਾਣੀ ਅਖਾੜੇ ਦੇ ਮੁਖੀ ਸਵਾਮੀ ਕਪਿਲ ਦੇਵ ਦੀ ਕਰੋਨਾ ਕਰਕੇ ਦੇਹਰਾਦੂਨ ਦੇ ਨਿੱਜੀ ਹਸਪਤਾਲ ’ਚ ਮੌਤ ਹੋ ਗਈ।
ਇਹ ਵੀ ਪੜ੍ਹੋ: ਜਠਾਣੀ ਤੋਂ ਬਦਲਾ ਲੈਣ ਲਈ ਦਰਾਣੀ ਨੇ ਉਸ ਦੀ ਜਿਉਂਦੀ ਧੀ ਮਿੱਟੀ 'ਚ ਦੱਬੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904