(Source: ECI/ABP News)
ਜਠਾਣੀ ਤੋਂ ਬਦਲਾ ਲੈਣ ਲਈ ਦਰਾਣੀ ਨੇ ਉਸ ਦੀ ਜਿਉਂਦੀ ਧੀ ਮਿੱਟੀ 'ਚ ਦੱਬੀ
ਵੀਰਵਾਰ ਸਵੇਰੇ ਹੀ ਸੁਖਪ੍ਰੀਤ ਕੌਰ ਨੇ ਹੀ ਦੱਸਿਆ ਕਿ ਬੱਚੀ ਦੀ ਲਾਸ਼ ਖੂਹ ਵਿੱਚ ਪਈ ਹੈ, ਜੋ ਉਸ ਨੇ ਬਾਹਰ ਜਾਂਦੇ ਸਮੇਂ ਦੇਖੀ ਹੈ।
![ਜਠਾਣੀ ਤੋਂ ਬਦਲਾ ਲੈਣ ਲਈ ਦਰਾਣੀ ਨੇ ਉਸ ਦੀ ਜਿਉਂਦੀ ਧੀ ਮਿੱਟੀ 'ਚ ਦੱਬੀ Firozepur village Chak Saidoke aunt killed her niece ਜਠਾਣੀ ਤੋਂ ਬਦਲਾ ਲੈਣ ਲਈ ਦਰਾਣੀ ਨੇ ਉਸ ਦੀ ਜਿਉਂਦੀ ਧੀ ਮਿੱਟੀ 'ਚ ਦੱਬੀ](https://feeds.abplive.com/onecms/images/uploaded-images/2021/04/16/e247ab70050e1451d3ebf26a997abd5b_original.jpg?impolicy=abp_cdn&imwidth=1200&height=675)
ਫਿਰੋਜ਼ਪੁਰ: ਜ਼ਿਲ੍ਹੇ ਦੇ ਪਿੰਡ ਚੱਕ ਸੈਦੋਕੇ ਵਿੱਚ ਇੱਕ ਔਰਤ ਨੇ ਆਪਣੀ ਜਠਾਣੀ ਨਾਲ ਰੰਜਿਸ਼ ਦੇ ਚੱਲਦਿਆਂ ਉਸ ਦੀ ਤਿੰਨ ਮਹੀਨਿਆਂ ਦੀ ਬੱਚੀ ਨੂੰ ਜਿਉਂਦੀ ਜ਼ਮੀਨ ਵਿੱਚ ਦੱਬ ਦਿੱਤਾ। ਏਨਾ ਹੀ ਨਹੀਂ ਬੱਚੀ ਦੀ ਮੌਤ ਹੋਣ ਮਗਰੋਂ ਉਸ ਦੀ ਲਾਸ਼ ਖੁਰਦ-ਬੁਰਦ ਕਰਨ ਲਈ ਪੁਰਾਣੀ ਫਲੱਸ਼ ਵਾਲੀ ਖੂਹੀ ਵਿੱਚ ਸੁੱਟ ਦਿੱਤਾ। ਪੁਲਿਸ ਨੇ ਮੁਲਜ਼ਮ ਸੁਖਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੀੜਤਾ ਅਮਨਦੀਪ ਕੌਰ ਨੇ ਦੱਸਿਆ ਕਿ ਬੀਤੇ ਦਿਨ ਉਹ ਸਵੇਰੇ ਕਿਸੇ ਕੰਮ ਲਈ ਬੈਂਕ ਜਾਣ ਵੇਲੇ ਆਪਣੀ ਤਿੰਨ ਮਹੀਨਿਆਂ ਦੀ ਧੀ ਮਹਿਕਪ੍ਰੀਤ ਨੂੰ ਗੁਆਂਢੀਆਂ ਘਰ ਛੱਡ ਗਈ ਸੀ। ਉਸ ਦੀ ਗ਼ੈਰਹਾਜ਼ਰੀ ਵਿੱਚ ਉਸ ਦੀ ਦਰਾਣੀ ਸੁਖਪ੍ਰੀਤ ਕੌਰ ਨੇ ਉਸ ਦੇ ਪੁੱਤਰ ਨੂੰ ਭੇਜ ਕੇ ਗੁਆਂਢੀਆਂ ਘਰੋਂ ਬੱਚੀ ਨੂੰ ਮੰਗਵਾਇਆ ਅਤੇ ਉਸ ਨੂੰ ਜ਼ਿੰਦਾ ਜ਼ਮੀਨ ਵਿੱਚ ਦੱਬ ਦਿੱਤਾ। ਮਗਰੋਂ ਉਹ ਸਾਰਾ ਦਿਨ ਬੱਚੀ ਦੀ ਭਾਲ ਕਰਦੇ ਰਹੇ ਪਰ ਉਹ ਨਾ ਲੱਭੀ।
ਵੀਰਵਾਰ ਸਵੇਰੇ ਹੀ ਸੁਖਪ੍ਰੀਤ ਕੌਰ ਨੇ ਹੀ ਦੱਸਿਆ ਕਿ ਬੱਚੀ ਦੀ ਲਾਸ਼ ਖੂਹ ਵਿੱਚ ਪਈ ਹੈ, ਜੋ ਉਸ ਨੇ ਬਾਹਰ ਜਾਂਦੇ ਸਮੇਂ ਦੇਖੀ ਹੈ। ਅਮਨਦੀਪ ਨੇ ਦੱਸਿਆ ਕਿ ਸੁਖਪ੍ਰੀਤ ਉਸ ਨਾਲ ਰੰਜਿਸ਼ ਰੱਖਦੀ ਸੀ, ਜਿਸ ਕਾਰਨ ਉਸ ਨੇ ਉਸ ਦੀ ਧੀ ਨੂੰ ਮੌਤ ਦੇ ਘਾਟ ਉਤਾਰਿਆ ਹੈ।
ਪੁਲਿਸ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਅਮਨਦੀਪ ਕੌਰ ਨਾਲ ਉਸ ਦੀ ਦਰਾਣੀ ਸੁਖਪ੍ਰੀਤ ਕੌਰ ਦਾ ਪਿਛਲੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਇਸੇ ਰੰਜਿਸ਼ ਕਾਰਨ ਉਸ ਨੇ ਆਪਣੀ ਭਤੀਜੀ ਨੂੰ ਪਹਿਲਾਂ ਤਾਂ ਮਿੱਟੀ ’ਚ ਦੱਬਿਆ ਤੇ ਉਸ ਦੀ ਮੌਤ ਹੋਣ ਮਗਰੋਂ ਉਸ ਦੀ ਲਾਸ਼ ਫਲੱਸ਼ ਵਾਲੀ ਪੁਰਾਣੀ ਖੂਹੀ ’ਚ ਸੁੱਟ ਦਿੱਤੀ। ਪੁਲਿਸ ਨੇ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ ਤਾਂ ਸੁਖਪ੍ਰੀਤ ਕੌਰ ਨੇ ਆਪਣਾ ਗੁਨਾਹ ਕਬੂਲ ਲਿਆ। ਪੁਲਿਸ ਨੇ ਮੁਲਜ਼ਮ ਸੁਖਪ੍ਰੀਤ ਕੌਰ ਖਿਲਆਫ ਧਾਰਾ 302 ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)