Neemuch Mob Lynching: ਮੁਸਲਿਮ ਸਮਝ ਕੇ ਜੈਨ ਬਜ਼ੁਰਗ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ, ਬੀਜੇਪੀ 'ਤੇ ਲੱਗੇ ਗੰਭੀਰ ਇਲਜ਼ਾਮ?
Neemuch Mob Lynching: ਮੱਧ ਪ੍ਰਦੇਸ਼ ਦੇ ਨੀਮਚ 'ਚ ਇੱਕ ਬਜ਼ੁਰਗ ਨੂੰ ਖ਼ਾਸ ਭਾਈਚਾਰੇ ਨਾਲ ਸਬੰਧਤ ਦੱਸ ਕੇ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਸ ਦੀ ਮੌਤ ਹੋ ਗਈ। ਉੱਥੇ ਹੀ ਇਸ ਘਟਨਾ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ।
Neemuch Mob Lynching: ਮੱਧ ਪ੍ਰਦੇਸ਼ ਦੇ ਨੀਮਚ 'ਚ ਇੱਕ ਬਜ਼ੁਰਗ ਨੂੰ ਖ਼ਾਸ ਭਾਈਚਾਰੇ ਨਾਲ ਸਬੰਧਤ ਦੱਸ ਕੇ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਸ ਦੀ ਮੌਤ ਹੋ ਗਈ। ਉੱਥੇ ਹੀ ਇਸ ਘਟਨਾ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਕਾਂਗਰਸ ਨੇ ਸਿੱਧੇ ਤੌਰ 'ਤੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਇਸ ਘਟਨਾ 'ਤੇ ਸਵਾਲ ਖੜ੍ਹੇ ਕੀਤੇ ਹਨ। ਕਾਂਗਰਸੀ ਆਗੂ ਜੀਤੂ ਪਟਵਾਰੀ ਨੇ ਨੀਮਚ ਘਟਨਾ ਬਾਰੇ ਕਿਹਾ ਕਿ ਭਾਜਪਾ ਵਾਲੇ ਕਿਸੇ ਨੂੰ ਵੀ ਮੁਸਲਮਾਨ ਹੋਣ ਦੇ ਸ਼ੱਕ 'ਚ ਮਾਰ ਦੇਣਗੇ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਕਈ ਲੋਕਾਂ ਖਿਲਾਫ਼ ਕੇਸ ਦਰਜ ਹੋਣਾ ਚਾਹੀਦਾ ਹੈ, ਕਿਉਂਕਿ ਇਸ ਵੀਡੀਓ 'ਚ ਕਈ ਲੋਕ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਦੋਸ਼ ਹੈ ਕਿ ਬਜ਼ੁਰਗ ਨੂੰ ਮੁਸਲਮਾਨ ਸਮਝ ਕੇ ਇਹ ਹਮਲਾ ਕੀਤਾ ਗਿਆ ਸੀ, ਜਦਕਿ ਉਹ ਜੈਨ ਭਾਈਚਾਰੇ ਨਾਲ ਸਬੰਧਤ ਸੀ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਤੋਂ ਬਾਅਦ ਮੱਧ ਪ੍ਰਦੇਸ਼ ਦੀ ਰਾਜਨੀਤੀ 'ਚ ਦੋਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਮਾਮਲੇ 'ਚ ਮੁੱਖ ਦੋਸ਼ੀ ਦਿਨੇਸ਼ ਕੁਸ਼ਵਾਹਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਕਮਲਨਾਥ ਨੇ ਪ੍ਰਦੇਸ਼ ਭਾਜਪਾ 'ਤੇ ਸਾਧਿਆ ਨਿਸ਼ਾਨਾ
ਇਸ ਤੋਂ ਪਹਿਲਾਂ ਕਾਂਗਰਸ ਦੇ ਸੂਬਾ ਪ੍ਰਧਾਨ ਕਮਲਾਥ ਨੇ ਮੱਧ ਪ੍ਰਦੇਸ਼ 'ਚ ਵਾਪਰੀਆਂ ਕਈ ਘਟਨਾਵਾਂ ਦਾ ਜ਼ਿਕਰ ਕੀਤਾ, ਜਿਸ 'ਤੇ ਦਿਗਵਿਜੇ ਸਿੰਘ ਨੇ ਦੋਸ਼ੀ ਦੇ ਭਾਜਪਾ ਨੇਤਾ ਹੋਣ ਦੀ ਗੱਲ ਆਖ ਕੇ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕੀਤਾ। ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਇਸ ਘਟਨਾ ਨੂੰ ਲੈ ਕੇ ਕੀਤੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਕਿ ਮੈਨੂੰ ਪਤਾ ਲੱਗਾ ਹੈ ਕਿ ਭਾਜਪਾ ਨੇਤਾ ਦਿਨੇਸ਼ ਕੁਸ਼ਵਾਹਾ ਖ਼ਿਲਾਫ਼ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵੇਖਦੇ ਹਾਂ ਗ੍ਰਿਫ਼ਤਾਰੀ ਹੁੰਦੀ ਹੈ ਜਾਂ ਨਹੀਂ।
मुझे जानकारी मिली है कि भाजपा के दिनेश कुशवाह के विरुध्द धारा ३०२ के अंतर्गत जुर्म क़ायम किया गया है।
— digvijaya singh (@digvijaya_28) May 21, 2022
देखते हैं गिरफ़्तारी होती है या नहीं। https://t.co/JoJvI0AbyH
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਨੇਤਾ ਕਮਲਨਾਥ ਨੇ ਟਵਿੱਟਰ 'ਤੇ ਲਿਖਿਆ, "ਮੱਧ ਪ੍ਰਦੇਸ਼ 'ਚ ਕੀ ਹੋ ਰਿਹਾ ਹੈ...?" ਕਮਲਨਾਥ ਨੇ ਕਿਹਾ ਕਿ ਸਿਵਨੀ 'ਚ ਆਦਿਵਾਸੀਆਂ ਦੀ ਕੁੱਟ-ਕੁੱਟ ਕੇ ਹੱਤਿਆ, ਗੁਨਾ, ਮਹੂ, ਮੰਡਲਾ ਦੀਆਂ ਘਟਨਾਵਾਂ ਤੇ ਹੁਣ ਸੂਬੇ ਦੇ ਨੀਮਚ ਜ਼ਿਲ੍ਹੇ ਦੇ ਮਨਸਾ 'ਚ ਇੱਕ ਬਜ਼ੁਰਗ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ... ਜਿਨ੍ਹਾਂ ਦਾ ਨਾਮ ਭੰਵਰਲਾਲ ਜੈਨ ਦੱਸਿਆ ਜਾ ਰਿਹਾ ਹੈ।"
ਨਰੋਤਮ ਮਿਸ਼ਰਾ ਨੇ ਕਾਂਗਰਸ 'ਤੇ ਕੀਤਾ ਪਲਟਵਾਰ
ਇਸ ਦੌਰਾਨ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦਿਗਵਿਜੇ ਸਿੰਘ ਤੇ ਕਮਲਨਾਥ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਦਿਗਵਿਜੇ ਸਿੰਘ ਨੂੰ ਉਸੇ ਦਾ ਸਮਰਥਨ ਮਿਲੇਗਾ, ਜਿਸ ਨੇ ਹਿੰਦੂ ਧਰਮ ਜਾਂ ਦੇਵੀ-ਦੇਵਤਿਆਂ ਵਿਰੁੱਧ ਬੋਲਣ ਵਾਲਿਆਂ ਦਾ ਸਮਰਥਨ ਕੀਤਾ ਹੋਵੇ ਜਾਂ ਫਿਰ ਖੁਦ ਕਿਸੇ ਹੋਰ ਧਰਮ ਖ਼ਿਲਾਫ਼ ਬੋਲਦੇ ਹਨ।" ਨਰੋਤਮ ਮਿਸ਼ਰਾ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਰਤਨ ਲਾਲ ਦਾ ਸਮਰਥਨ ਕਰਨਾ ਵੀ ਇਸੇ ਦਾ ਉਦਾਹਰਣ ਹੈ।
ਕੀ ਹੈ ਪੂਰਾ ਮਾਮਲਾ?
ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਦੇ ਮਨਸਾ 'ਚ ਬੀਤੇ ਸ਼ੁੱਕਰਵਾਰ ਨੂੰ ਇੱਕ 65 ਸਾਲਾ ਵਿਅਕਤੀ ਨੂੰ ਇਸ ਕਾਰਨ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਕਿ ਉਹ ਇਕ ਵਿਸ਼ੇਸ਼ ਭਾਈਚਾਰੇ ਨਾਲ ਸਬੰਧਤ ਸੀ। ਇਸ ਦੇ ਨਾਲ ਹੀ ਬਜ਼ੁਰਗ ਦੀ ਕੁੱਟਮਾਰ ਕਰਨ ਵਾਲਾ ਮੁਲਜ਼ਮ ਭਾਜਪਾ ਆਗੂ ਦੱਸਿਆ ਜਾ ਰਿਹਾ ਹੈ। ਬਜ਼ੁਰਗ ਦੀ ਪਛਾਣ ਰਤਲਾਮ ਜ਼ਿਲ੍ਹੇ ਦੇ ਭੰਵਰਲਾਲ ਜੈਨ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਜੈਨ ਅਪਾਹਜ਼ ਸਨ ਤੇ ਉਨ੍ਹਾਂ ਨੂੰ ਯਾਦਦਾਸ਼ਤ ਸਬੰਧੀ ਸਮੱਸਿਆ ਸੀ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਵਿਅਕਤੀ ਬਜ਼ੁਰਗ ਨੂੰ ਲਗਾਤਾਰ ਥੱਪੜ ਮਾਰ ਰਹੇ ਹਨ। ਵੀਡੀਓ 'ਚ ਮੁਲਜ਼ਮ ਬਜ਼ੁਰਗ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਿਹਾ ਹੈ ਤੇ ਕਹਿ ਰਿਹਾ ਹੈ ਕੀ ਤੇਰਾ ਨਾਂਅ ਮੁਹੰਮਦ ਹੈ? ਕੀ ਤੂੰ ਜਾਵਰਾ ਤੋਂ ਆਇਆ ਹੈ? ਚੱਲ ਆਪਣਾ ਆਧਾਰ ਕਾਰਡ ਵਿਖਾ। ਇਸ ਦੇ ਨਾਲ ਹੀ ਪੀੜਤ ਬਜ਼ੁਰਗ ਮਿੰਨਤਾਂ ਕਰ ਰਿਹਾ ਹੈ ਕਿ 200 ਰੁਪਏ ਲੈ ਲਓ।