ਪਾਨੀਪਤ: ਪਾਨੀਪਤ ਦੇ ਇੱਕ ਪ੍ਰਾਈਵੇਟ ਹਾਰਟ ਐਂਡ ਮਦਰ ਕੇਅਰ ਹਸਪਤਾਲ ਦੀ ਲਾਪਰਵਾਹੀ ਸਾਹਮਣੇ ਆਈ ਹੈ, ਜਿੱਥੇ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਅਵਾਰਾ ਕੁੱਤੇ ਹਸਪਤਾਲ ਦੇ ਜਨਰਲ ਵਾਰਡ ਵਿੱਚੋਂ 2 ਦਿਨਾਂ ਦੇ ਨਵਜੰਮੇ ਬੱਚੇ ਨੂੰ ਚੁੱਕ ਕੇ ਲੈ ਗਏ।


ਬੀਤੀ ਰਾਤ ਕਰੀਬ ਸਵਾ 2 ਵਜੇ ਕੁੱਤਿਆਂ ਨੇ ਬੱਚੇ ਨੂੰ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਵੇਂ ਹੀ ਨੇੜੇ ਪਈ ਬੱਚੇ ਦੀ ਮਾਂ ਅਤੇ ਦਾਦੀ ਅਤੇ ਤਾਈ ਦੀ ਨੀਂਦ ਖੁੱਲ੍ਹੀ ਤਾਂ ਬੱਚਾ ਲਾਪਤਾ ਸੀ। ਜਦੋਂ ਬੱਚੇ ਨੂੰ ਆਸ-ਪਾਸ ਲੱਭਿਆ ਗਿਆ ਤਾਂ ਹਸਪਤਾਲ ਦੇ ਬਾਹਰ ਵੇਖ ਸਭ ਦੇ ਹੋਸ਼ ਉੱਡ ਗਏ।


ਹਸਪਤਾਲ ਦੇ ਬਾਹਰ ਸਾਈਡ ‘ਤੇ ਪਏ ਖਾਲੀ ਪਲਾਟ ‘ਚ ਬੱਚੀ ਕੁੱਤੇ ਦੇ ਮੂੰਹ ‘ਚ ਸੀ, ਜਿਸ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਵੱਢ ਲਿਆ ਸੀ।ਉਸਦੀ ਮੌਤ ਦੀ ਖਬਰ ਸੁਣ ਕੇ ਮਾਂ ਮੌਕੇ 'ਤੇ ਬੇਹੋਸ਼ ਹੋ ਗਈ।ਜਦੋਂ ਇਸ ਮਾਮਲੇ ਸਬੰਧੀ ਹਸਪਤਾਲ ਪ੍ਰਸ਼ਾਸਨ ਅਤੇ ਹਸਪਤਾਲ ਦੇ ਮਾਲਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਡਾਕਟਰ ਅਤੇ ਹਸਪਤਾਲ ਪ੍ਰਸ਼ਾਸਨ ਨੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਅਤੇ ਮੀਡੀਆ ਦੇ ਸਾਹਮਣੇ ਕੋਈ ਬਿਆਨ ਜਾਰੀ ਨਹੀਂ ਕੀਤਾ।


 


ਹਾਲਾਂਕਿ ਇਸ ਸਾਰੀ ਘਟਨਾ ਦੀ ਸੂਚਨਾ ਸੈਕਟਰ 13/17 ਦੀ ਪੁਲਿਸ ਨੂੰ ਵੀ ਪਹੁੰਚ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਬੱਚੇ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਪਾਨੀਪਤ ਦੇ ਸਿਵਲ ਹਸਪਤਾਲ 'ਚ ਰਖਵਾ ਦਿੱਤਾ।ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ ਹੈ।ਦੱਸ ਦੇਈਏ ਕਿ ਯੂਪੀ ਦੇ ਕੈਰਾਨਾ ਜ਼ਿਲੇ ਦੇ ਪਿੰਡ ਫੋਰਗਨ ਦੀ ਰਹਿਣ ਵਾਲੀ ਗਰਭਵਤੀ ਮਹਿਲਾ ਸ਼ਬਨਮ ਨੂੰ 25 ਤਰੀਕ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿਸ ਨੇ ਉਸੇ ਰਾਤ ਬੱਚੇ ਨੂੰ ਜਨਮ ਦਿੱਤਾ ਸੀ।


 


 


 


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ