ਲੰਡਨ 'ਚ ਪੜ੍ਹ ਕੇ ਦੇਸ਼ ਪਰਤੀ ਨੇਹਾ, ਹੁਣ ਖੇਤੀ ਤੋਂ ਕਰ ਰਹੀ 60 ਲੱਖ ਤੋਂ ਵੱਧ ਕਮਾਈ
ਖੇਤੀ ਦੀ ਮੁੱਢਲੀ ਜਾਣਕਾਰੀ ਵੀ ਨਾ ਰੱਖਣ ਵਾਲੀ ਨੇਹਾ ਨੇ 6-7 ਮਹੀਨੇ ਟ੍ਰੇਨਿੰਗ ਲਈ। ਕਈ ਪਿੰਡਾਂ 'ਚ ਜਾਕੇ ਖੇਤੀਬਾੜੀ ਨਾਲ ਸਬੰਧਤ ਜਾਣਕਾਰੀ ਲਈ। ਇਸ ਤੋਂ ਬਾਅਦ ਨੌਇਡਾ 'ਚ ਦੋ ਏਕੜ ਜ਼ਮੀਨ ਤੇ ਔਰਗੈਨਿਗਕ ਖੇਤੀ ਕੀਤੀ।
ਨਵੀਂ ਦਿੱਲੀ: ਆਗਰਾ ਦੀ ਨੇਹਾ ਭਾਟੀਆ ਲੰਡਨ 'ਚ ਪੜ੍ਹਾਈ ਕਰਨ ਮਗਰੋਂ ਭਾਰਤ ਵਾਪਸ ਆ ਗਈ ਤੇ ਸਾਲ 2017 'ਚ ਔਰਗੈਨਿਕ ਫਾਰਮਿੰਗ ਦੀ ਸ਼ੁਰੂਆਤ ਕੀਤੀ। ਸਕੂਲ ਆਫ ਇਕੋਨੌਮਿਕਸ ਲੰਡਨ ਤੋਂ ਮਾਸਟਰ ਕਰਨ ਮਗਰੋਂ ਅੱਜ ਉਹ ਤਿੰਨ ਥਾਵਾਂ 'ਤੇ ਖੇਤੀ ਕਰਕੇ ਸਾਲਾਨਾ 60 ਲੱਖ ਰੁਪਏ ਕਮਾ ਰਹੀ ਹੈ। ਇਸ ਦੇ ਨਾਲ ਹੀ ਕਈ ਕਿਸਾਨਾਂ ਨੂੰ ਵੀ ਟ੍ਰੇਨਿੰਗ ਦੇ ਰਹੀ ਹੈ।
31 ਸਾਲ ਦੀ ਨੇਹਾ ਕਾਰੋਬਾਰੀ ਪਰਿਵਾਰ ਨਾਲ ਸਬੰਧਤ ਹੈ। ਨੇਹਾ ਨੇ ਬਹੁਤ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਉਸ ਨੇ ਕਾਰੋਬਾਰ ਸਿਰਫ ਪੈਸੇ ਲਈ ਨਹੀਂ ਕਰਨਾ ਸਗੋਂ ਉਸ ਦਾ ਸਮਾਜਿਕ ਫਾਇਦਾ ਵੀ ਹੋਵੇ। ਦਿੱਲੀ ਯੂਨੀਵਰਸਿਟੀ 'ਚ ਗ੍ਰੈਜੂਏਸ਼ਨ ਤੋਂ ਬਾਅਦ ਉਹ ਇੱਕ ਆਰਗੇਨਾਈਜ਼ੇਸ਼ਨ ਨਾਲ ਜੁੜ ਗਈ। 2021 'ਚ ਲੰਡਨ ਗਈ ਤੇ 2015 'ਚ ਭਾਰਤ ਪਰਤੀ। ਵਾਪਸ ਆਉਣ ਮਗਰੋਂ ਫਿਰ ਸਮਾਜਿਕ ਸੰਸਥਾ ਨਾਲ ਜੁੜ ਗਈ ਤੇ ਦੋ ਸਾਲ ਕੰਮ ਕੀਤਾ।
ਇਸ ਦੌਰਾਨ ਉਹ ਕਈ ਪਿੰਡਾਂ 'ਚ ਗਈ, ਲੋਕਾਂ ਨੂੰ ਮਿਲੀ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸਮਝੀਆਂ। ਇਸ ਦੌਰਾਨ ਨੇਹਾ ਨੇ ਮਹਿਸੂਸ ਕੀਤਾ ਕਿ ਸਭ ਤੋਂ ਵੱਡੀ ਸਮੱਸਿਆ ਪੌਸ਼ਟਿਕ ਆਹਾਰ ਦੀ ਹੈ। ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ 'ਚ ਵੀ ਲੋਕਾਂ ਨੂੰ ਸਹੀ ਖਾਣਾ ਨਹੀਂ ਮਿਲ ਰਿਹਾ। ਸਾਲ 2016 'ਚ ਉਨ੍ਹਾਂ ਕਲੀਨ ਈਟਿੰਗ ਮੂਵਮੈਂਟ ਲੌਂਚ ਕਰਨ ਦੀ ਯੋਜਨਾ ਬਣਾਈ, ਤਾਂ ਜੋ ਲੋਕਾਂ ਨੂੰ ਸ਼ੁੱਧ ਤੇ ਸਹੀ ਖਾਣਾ ਮਿਲ ਸਕੇ। ਇਸ ਬਾਬਤ ਰਿਸਰਚ ਕੀਤੀ, ਮਾਹਿਰਾਂ ਨੂੰ ਮਿਲੀ। ਫਿਰ ਸੋਚਿਆ ਕਿਉਂ ਨਾ ਖੇਤੀ ਕੀਤੀ ਜਾਵੇ।
ਖੇਤੀ ਦੀ ਮੁੱਢਲੀ ਜਾਣਕਾਰੀ ਵੀ ਨਾ ਰੱਖਣ ਵਾਲੀ ਨੇਹਾ ਨੇ 6-7 ਮਹੀਨੇ ਟ੍ਰੇਨਿੰਗ ਲਈ। ਕਈ ਪਿੰਡਾਂ 'ਚ ਜਾਕੇ ਖੇਤੀਬਾੜੀ ਨਾਲ ਸਬੰਧਤ ਜਾਣਕਾਰੀ ਲਈ। ਇਸ ਤੋਂ ਬਾਅਦ ਨੌਇਡਾ 'ਚ ਦੋ ਏਕੜ ਜ਼ਮੀਨ ਤੇ ਔਰਗੈਨਿਗਕ ਖੇਤੀ ਕੀਤੀ। ਸ਼ੁਰੂਆਤੀ ਤਜ਼ਰਬਾ ਚੰਗਾ ਨਹੀਂ ਰਿਹਾ। ਜ਼ਿਆਦਾਤਰ ਸਬਜ਼ੀਆਂ ਸੜ ਗਈਆਂ। ਕੁਝ ਸਬਜ਼ੀਆਂ ਦੀ ਪੈਦਾਵਰ ਜ਼ਿਆਦਾ ਹੋਈ ਕਿ ਬਾਜ਼ਾਰ 'ਚ ਸਪਲਾਈ ਨਾ ਕਰ ਸਕੇ। ਨੁਕਸਾਨ ਤਾਂ ਹੋਇਆ ਪਰ ਹਿੰਮਤ ਨਾ ਹਾਰੀ ਤੇ ਫਿਰ ਨੇਹਾ ਦੇ ਪਤੀ ਪੁਨੀਤ ਵੀ ਨੌਕਰੀ ਛੱਡ ਕੇ ਉਸ ਨਾਲ ਡਟ ਗਏ।
ਕਿਸਾਨਾਂ ਨੇ ਕੇਂਦਰ ਦੇ ਸੱਦੇ ਨੂੰ ਮੁੜ ਮਾਰੀ ਠੋਕਰ
ਜਾਖੜ ਦੀ ਕੁਰਸੀ ਬਰਕਰਾਰ, ਨਵਜੋਤ ਸਿੱਧੂ ਬਾਰੇ ਇਹ ਬੋਲੇ ਰਾਵਤ
ਦੂਜੀ ਵਾਰ ਚੰਗਾ ਹੁੰਗਾਰਾ ਮਿਲਿਆ। ਲੋਕਾਂ ਨੂੰ ਖੁਦ ਮਿਲ ਕੇ ਸਬਜ਼ੀਆਂ ਬਾਰੇ ਦੱਸਿਆ ਤੇ ਬਿਹਤਰ ਹੁੰਗਾਰਾ ਰਿਹਾ। ਇਸ ਤੋਂ ਬਾਅਦ ਉਨ੍ਹਾਂ ਮੁਜੱਫਰਨਗਰ ਤੇ ਭੀਮਤਾਲ 'ਚ ਵੀ ਖੇਤੀ ਕਰਨੀ ਸ਼ੁਰੂ ਕਰ ਲਈ। ਫਿਲਹਾਲ ਉਹ 15 ਏਕੜ 'ਚ ਖੇਤੀ ਕਰ ਰਹੇ ਹਨ, 50 ਦੇ ਕਰੀਬ ਸਬਜ਼ੀਆਂ ਉਗਾਉਂਦੇ ਹਨ ਤੇ 20 ਜਾਣਿਆਂ ਦੀ ਟੀਮ ਹੈ। ਇਸ ਤੋਂ ਇਲਾਵਾ ਉਹ ਫਾਰਮਿੰਗ ਸਕੂਲ ਤੇ ਐਗਰੋ-ਟੂਰਿਜ਼ਮ 'ਤੇ ਵੀ ਕੰਮ ਕਰ ਰਹੀ ਹੈ।
ਖੇਤੀ ਕਾਨੂੰਨਾਂ ਖਿਲਾਫ ਲੰਡਨ 'ਚ ਰੈਲੀ ਕੱਢਣ ਵਾਲੇ ਸਿੱਖ ਨੂੰ ਲੱਖਾਂ ਰੁਪਏ ਜ਼ੁਰਮਾਨਾਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ