ਪੀਐੱਮ ਮੋਦੀ ਨੇ ਆਪਣੀ ਰਿਹਾਇਸ਼ 'ਤੇ ਕੀਤੀ ਸਿੱਖ ਵਫਦ ਦੀ ਮੇਜ਼ਬਾਨੀ, ਕਿਹਾ, ਸਿੱਖ ਸਮਾਜ ਨੇ ਭਾਰਤ ਤੇ ਦੂਜੇ ਦੇਸ਼ਾਂ ਦੇ ਰਿਸ਼ਤੇ 'ਚ ਮਜਬੂਤ ਕੜੀ ਦਾ ਕੀਤਾ ਕੰਮ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਦਿੱਲੀ ਸਥਿਤ ਆਪਣੀ ਰਿਹਾਇਸ਼ 'ਤੇ ਸਿੱਖ ਵਫਦ ਦੀ ਮੇਜ਼ਬਾਨੀ ਕੀਤੀ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਦਿੱਲੀ ਸਥਿਤ ਆਪਣੀ ਰਿਹਾਇਸ਼ 'ਤੇ ਸਿੱਖ ਵਫਦ ਦੀ ਮੇਜ਼ਬਾਨੀ ਕੀਤੀ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ। ਇਵੈਂਟ ਦੀਆਂ ਤਸਵੀਰਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਲਾਲ ਪੱਗ ਬੰਨ੍ਹਦੇ ਹੋਏ ਦੇਖੇ ਗਏ । ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਉਹਨਾਂ ਨਾਲ ਸਟੇਜ 'ਤੇ ਮੌਜੂਦ ਰਹੇ।
Elated to host a Sikh delegation at my residence. https://t.co/gYGhd5GI6l
— Narendra Modi (@narendramodi) April 29, 2022
ਇਸ ਦੌਰਾਨ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਗੁਰਦੁਆਰਿਆਂ ਵਿੱਚ ਜਾਣਾ, ਸੇਵਾ ਵਿੱਚ ਸਮਾਂ ਦੇਣਾ, ਲੰਗਰ ਛਕਣਾ, ਸਿੱਖ ਪਰਿਵਾਰਾਂ ਦੇ ਘਰਾਂ ਵਿੱਚ ਰਹਿਣਾ ਮੇਰੇ ਜੀਵਨ ਦਾ ਹਿੱਸਾ ਰਿਹਾ ਹੈ। ਸਮੇਂ-ਸਮੇਂ 'ਤੇ ਇੱਥੇ ਪ੍ਰਧਾਨ ਮੰਤਰੀ ਨਿਵਾਸ 'ਤੇ ਸਿੱਖ ਸੰਤਾਂ ਦੇ ਚਰਨ ਪੈਂਦੇ ਰਹਿੰਦੇ ਹਨ।
ਪੀਐਮ ਮੋਦੀ ਨੇ ਕਿਹਾ, “ਸਾਡੇ ਗੁਰੂਆਂ ਨੇ ਸਾਨੂੰ ਹਿੰਮਤ ਅਤੇ ਸੇਵਾ ਸਿਖਾਈ ਹੈ। ਸਾਡੇ ਭਾਰਤ ਦੇ ਲੋਕ ਬਿਨਾਂ ਕਿਸੇ ਸਾਧਨ ਦੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਗਏ, ਅਤੇ ਆਪਣੀ ਮਿਹਨਤ ਨਾਲ ਸਫਲਤਾ ਪ੍ਰਾਪਤ ਕੀਤੀ। ਇਹੀ ਭਾਵਨਾ ਅੱਜ ਨਵੇਂ ਭਾਰਤ ਦੀ ਹੈ। ਉਨ੍ਹਾਂ ਕਿਹਾ, ''ਨਵਾਂ ਭਾਰਤ ਪੂਰੀ ਦੁਨੀਆ 'ਤੇ ਆਪਣੀ ਛਾਪ ਛੱਡ ਕੇ ਨਵੇਂ ਆਯਾਮਾਂ ਨੂੰ ਛੂਹ ਰਿਹਾ ਹੈ। ਕੋਰੋਨਾ ਮਹਾਮਾਰੀ ਦਾ ਇਹ ਦੌਰ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਮਹਾਂਮਾਰੀ ਦੀ ਸ਼ੁਰੂਆਤ ਵਿੱਚ, ਪੁਰਾਣੇ ਵਿਚਾਰਾਂ ਵਾਲੇ ਲੋਕ ਭਾਰਤ ਬਾਰੇ ਚਿੰਤਾ ਪ੍ਰਗਟ ਕਰ ਰਹੇ ਸਨ। ਪਰ ਹੁਣ ਲੋਕ ਭਾਰਤ ਦੀ ਉਦਾਹਰਣ ਦੇ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਭਾਰਤ ਦੀ ਇੰਨੀ ਵੱਡੀ ਆਬਾਦੀ, ਭਾਰਤ ਨੂੰ ਵੈਕਸੀਨ ਕਿੱਥੋਂ ਮਿਲੇਗੀ, ਲੋਕਾਂ ਦੀਆਂ ਜਾਨਾਂ ਕਿਵੇਂ ਬਚਾਈਆਂ ਜਾਣਗੀਆਂ? ਪਰ ਅੱਜ ਭਾਰਤ ਵੈਕਸੀਨ ਬਣਾਉਣ ਵਾਲੇ ਸਭ ਤੋਂ ਵੱਡੇ ਦੇਸ਼ ਵਜੋਂ ਉੱਭਰਿਆ ਹੈ।
ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਲੋਕਾਂ ਨੂੰ ਪ੍ਰੇਰਨਾ ਦਿੱਤੀ, ਉਨ੍ਹਾਂ ਨੇ ਇਸ ਧਰਤੀ ਨੂੰ ਆਪਣੇ ਚਰਨਾਂ ਨਾਲ ਪਵਿੱਤਰ ਕੀਤਾ। ਇਸ ਲਈ ਸਿੱਖ ਪਰੰਪਰਾ ਅਸਲ ਵਿੱਚ ‘ਏਕ ਭਾਰਤ, ਸਰਵੋਤਮ ਭਾਰਤ’ ਦੀ ਜਿਉਂਦੀ ਜਾਗਦੀ ਪਰੰਪਰਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੰਗਰ ਨੂੰ ਟੈਕਸ-ਮੁਕਤ ਕਰਨ ਤੋਂ ਲੈ ਕੇ ਹਰਮਿੰਦਰ ਸਾਹਿਬ ਨੂੰ ਐਫ.ਸੀ.ਆਰ.ਏ. ਦੀ ਮਨਜ਼ੂਰੀ ਦੇਣ, ਗੁਰਦੁਆਰਿਆਂ ਦੇ ਆਲੇ-ਦੁਆਲੇ ਸਫਾਈ ਵਧਾਉਣ ਤੋਂ ਲੈ ਕੇ ਉਨ੍ਹਾਂ ਨੂੰ ਬਿਹਤਰ ਬੁਨਿਆਦੀ ਢਾਂਚੇ ਨਾਲ ਜੋੜਨ ਤੱਕ ਦੇਸ਼ ਅੱਜ ਹਰ ਸੰਭਵ ਯਤਨ ਕਰ ਰਿਹਾ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਪਿਛਲੇ ਕੁਝ ਸਮੇਂ ਤੋਂ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਥੋੜ੍ਹੇ-ਥੋੜ੍ਹੇ ਵਕਫ਼ੇ 'ਤੇ ਮੁਲਾਕਾਤ ਕਰ ਰਹੇ ਹਨ। ਉਨ੍ਹਾਂ ਨੇ ਨੌਵੇਂ ਸਿੱਖ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਹਾਲ ਹੀ ਵਿੱਚ ਲਾਲ ਕਿਲ੍ਹੇ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਨੂੰ ਵੀ ਸੰਬੋਧਨ ਕੀਤਾ।