ਪੜਚੋਲ ਕਰੋ
Advertisement
ਵੱਡੀ ਖ਼ਬਰ! ਮੋਦੀ ਸਰਕਾਰ ਲਿਆ ਰਹੀ ਨਵਾਂ ਕਾਨੂੰਨ, ਦਫ਼ਤਰਾਂ-ਫੈਕਟਰੀਆਂ 'ਚ ਕਰਨਾ ਪੈ ਸਕਦਾ 12-12 ਘੰਟੇ ਕੰਮ
ਨੌਕਰੀ ਪੇਸ਼ੇ ਵਾਲਿਆਂ ਲਈ ਥੋੜ੍ਹੀ ਜਿਹੀ ਮੁਸ਼ਕਿਲ ਵੱਧ ਸਕਦੀ ਹੈ। ਫੈਕਟਰੀਆਂ ਤੇ ਦਫ਼ਤਰਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਹੁਣ ਪਹਿਲਾਂ ਨਾਲੋਂ ਵੱਧ ਕੰਮ ਪੈ ਸਕਦਾ ਹੈ।
ਨਵੀਂ ਦਿੱਲੀ: ਨੌਕਰੀ ਪੇਸ਼ੇ ਵਾਲਿਆਂ ਲਈ ਥੋੜ੍ਹੀ ਜਿਹੀ ਮੁਸ਼ਕਿਲ ਵੱਧ ਸਕਦੀ ਹੈ। ਫੈਕਟਰੀਆਂ ਤੇ ਦਫ਼ਤਰਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਹੁਣ ਪਹਿਲਾਂ ਨਾਲੋਂ ਵੱਧ ਕੰਮ ਪੈ ਸਕਦਾ ਹੈ। ਸਰਕਾਰ ਨਿਯਮਾਂ ਵਿੱਚ ਬਦਲਾਅ ਕਰਕੇ ਡਿਊਟੀ ਦਾ ਸਮਾਂ ਅੱਠ ਘੰਟੇ ਤੋਂ ਵੱਧਾ ਕੇ 12 ਘੰਟੇ ਕਰਨ ਤੇ ਵਿਚਾਰ ਕਰ ਰਹੀ ਹੈ।
ਓਕੁਪੇਸ਼ਨਲ ਸੇਫਟੀ ਤੇ ਵਰਕਿੰਗ ਕੰਡੀਸ਼ਨਜ਼ ਕੋਡ ਯਾਨੀ OSH ਦੇ ਡਰਾਫਟ ਨਿਯਮਾਂ ਵਿੱਚ, ਪਹਿਲੇ ਕੰਮ ਕਰਨ ਦੇ 10.30 ਘੰਟੇ ਸੀ। ਹਾਲਾਂਕਿ, ਹਫ਼ਤੇ ਵਿੱਚ ਕੰਮ ਕਰਨ ਦੇ 48 ਘੰਟੇ ਹੀ ਰੱਖੇ ਗਏ ਹਨ। ਡਰਾਫਟ ਨਿਯਮ ਵਿੱਚ ਕਿਹਾ ਗਿਆ ਹੈ ਕਿ ਕੰਮ ਦੇ ਘੰਟੇ ਇਸ ਤਰੀਕੇ ਨਾਲ ਰੱਖੇ ਜਾਣਗੇ ਕਿ ਇਹ ਕੰਮ ਦੇ ਵਿਚਕਾਰਲੇ ਅਰਾਮ ਦੇ ਘੰਟਿਆਂ ਨੂੰ ਮਿਲਾ ਕੇ 12 ਘੰਟਿਆਂ ਤੋਂ ਵੱਧ ਨਾ ਹੋਵੇ।
ਕੰਪਨੀਆਂ ਨੂੰ ਦੋ ਹੀ ਸ਼ਿਫਟ ਰੱਖਣ ਦਾ ਮਿਲ ਸਕਦਾ ਮੌਕਾ
ਮਾਹਰਾਂ ਦਾ ਕਹਿਣਾ ਹੈ ਕਿ ਕੰਮ ਦੇ ਘੰਟੇ ਵਧਾਉਣਾ ਵਰਕਰਾਂ ਤੇ ਨੈਗੇਟਿਵ ਅਸਰ ਪਾਏਗਾ। ਕੰਮ ਦੇ ਘੰਟੇ 10 ਘੰਟੇ ਤੋਂ ਵੱਧਾ ਕੇ 12 ਘੰਟੇ ਕਰਨ ਦਾ ਮਤਲਬ ਇਹ ਹੈ ਕਿ ਫੈਕਟਰੀਆਂ ਜਾਂ ਦਫ਼ਤਰ ਦੇ ਵਰਕਰਾਂ ਨੂੰ 12 ਘੰਟੇ ਤੱਕ ਰੱਖ ਸਕਦੀਆਂ ਹਨ। ਜੇ ਮੈਟਰੋ ਸਿਟੀ ਵਿੱਚ ਵੀ ਕੰਮ ਕਰਨ ਦਾ ਸਮਾਂ 12 ਘੰਟੇ ਕੀਤਾ ਜਾਂਦਾ ਹੈ ਤਾਂ ਆਉਣ ਜਾਣ ਦਾ ਸਮਾਂ ਮਿਲਾ ਕਿ ਇਹ 14 ਘੰਟੇ ਹੋ ਜਾਏਗਾ। ਅਜਿਹੇ ਵਿੱਚ ਕੰਪਨੀਆਂ ਤਿੰਨ ਦੀ ਬਜਾਏ ਸਿਰਫ ਦੋ ਸ਼ਿਫਟਾਂ ਵਿੱਚ ਕੰਮ ਕਰਨ ਲਈ ਪ੍ਰੇਰਿਤ ਹੋ ਸਕਦੀਆਂ ਹਨ।
ਪ੍ਰਵਾਸੀ ਮਜ਼ਦੂਰਾਂ ਲਈ ਯਾਤਰਾ ਭੱਤੇ ਦਾ ਇੰਤਜ਼ਾਮ
ਡਰਾਫਟ ਨਿਯਮ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਯਾਤਰਾ ਕਰਨ ਲਈ ਭੱਤੇ ਦਾ ਵੀ ਪ੍ਰਬੰਧ ਹੈ, ਪਰ ਇਸ ਲਈ ਸ਼ਰਤ ਇਹ ਹੈ ਕਿ ਉਨ੍ਹਾਂ ਨੇ ਪਿਛਲੇ ਇੱਕ ਸਾਲ ਵਿੱਚ ਸਬੰਧਤ ਸੰਸਥਾ ਵਿੱਚ 180 ਦਿਨ ਕੰਮ ਕੀਤਾ ਹੋਵੇ। ਇਹ ਨਿਯਮ ਮਜ਼ਦੂਰਾਂ ਦੇ ਵਿਰੁੱਧ ਵੀ ਜਾ ਸਕਦਾ ਹੈ ਕਿਉਂਕਿ ਉਹ ਲੰਬੇ ਸਮੇਂ ਤੱਕ ਠੇਕਿਆਂ 'ਤੇ ਕੰਮ ਨਹੀਂ ਕਰਦੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement