New Toll Collection Policy: ਨਵੀਂ ਟੋਲ ਨੀਤੀ ਹੋਵੇਗੀ ਲਾਗੂ, ਜਾਣੋ ਕੀ ਹੋਣਗੇ ਨਵੇਂ ਨਿਯਮ
New Toll Policy: ਜੇ ਇਸ ਤਰ੍ਹਾਂ ਟੋਲ ਲੈਣ ਦੇ ਤਰੀਕੇ ਵਿੱਚ ਬਦਲਾਅ ਕੀਤਾ ਜਾਂਦਾ ਹੈ ਤਾਂ ਛੋਟੇ ਵਾਹਨ ਮਾਲਕਾਂ ਅਤੇ ਘੱਟ ਦੂਰੀ ਦਾ ਸਫ਼ਰ ਕਰਨ ਵਾਲੇ ਲੋਕਾਂ ਲਈ ਰਾਹਤ ਦਾ ਸਬੱਬ ਬਣ ਸਕਦੈ।
New Toll Collection Rules: ਕੇਂਦਰ ਸਰਕਾਰ ਅਗਲੇ ਸਾਲ ਤੋਂ ਟੋਲ ਨੀਤੀ ਨੂੰ ਬਦਲਣ ਜਾ ਰਹੀ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਨਵੀਂ ਨੀਤੀ 'ਚ ਟੋਲ ਲੈਣ ਦੀ ਪ੍ਰਕਿਰਿਆ 'ਚ ਬਦਲਾਅ ਕਰਕੇ ਇਸ ਨੂੰ GPS ਆਧਾਰਿਤ ਬਣਾਇਆ ਜਾ ਸਕਦਾ ਹੈ। ਜਿਸ ਬਾਰੇ ਪਹਿਲਾਂ ਵੀ ਚਰਚਾ ਹੋ ਚੁੱਕੀ ਹੈ। ਨਾਲ ਹੀ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜੀਪੀਐਸ ਸਿਸਟਮ ਤੋਂ ਇਲਾਵਾ ਵਾਹਨਾਂ ਦੇ ਆਕਾਰ ਦੇ ਆਧਾਰ 'ਤੇ ਵੀ ਟੋਲ ਵਸੂਲਿਆ ਜਾ ਸਕਦਾ ਹੈ। ਮੌਜੂਦਾ ਸਮੇਂ 'ਚ ਇਕ ਨਿਸ਼ਚਿਤ ਦੂਰੀ ਦੇ ਆਧਾਰ 'ਤੇ ਤੈਅ ਮਾਪਦੰਡਾਂ ਅਨੁਸਾਰ ਟੋਲ ਵਸੂਲਣ ਦਾ ਨਿਯਮ ਹੈ।
ਟੋਲ ਵਾਹਨ ਦਾ ਆਕਾਰ ਕਰੇਗਾ ਤੈਅ
ਨਵੀਂ ਟੋਲ ਨੀਤੀ ਅਨੁਸਾਰ ਵਾਹਨ ਦੀ ਟੋਲ ਵਸੂਲੀ ਦਾ ਫੈਸਲਾ ਸੜਕ 'ਤੇ ਵਾਹਨ ਦੁਆਰਾ ਕੀਤੇ ਗਏ ਸਮੇਂ ਅਤੇ ਦੂਰੀ ਦੇ ਹਿਸਾਬ ਨਾਲ ਕੀਤਾ ਜਾ ਸਕਦਾ ਹੈ। ਇਸ ਨਾਲ ਵਾਹਨ ਦੇ ਆਕਾਰ ਦਾ ਹਿਸਾਬ ਲਾਇਆ ਜਾ ਸਕਦਾ ਹੈ ਕਿ ਸੜਕ 'ਤੇ ਵਾਹਨ ਨੇ ਕਿੰਨੀ ਜਗ੍ਹਾ ਵਰਤੀ ਹੈ। ਇਸ ਦੇ ਨਾਲ ਹੀ ਸੜਕ 'ਤੇ ਵਾਹਨ ਦਾ ਵਜ਼ਨ ਵੀ ਪਤਾ ਲੱਗੇਗਾ।
ਕਿਵੇਂ ਅਤੇ ਕਿੱਥੇ ਤਿਆਰ ਕੀਤੀ ਜਾਵੇਗੀ ਨਵੀਂ ਯੋਜਨਾ
ਜਾਣਕਾਰੀ ਮੁਤਾਬਕ IIT BHU ਨੂੰ ਟੋਲ ਦੀ ਨਵੀਂ ਲਾਈਨ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਹੈ। ਹਾਲਾਂਕਿ ਅਜੇ ਤੱਕ ਇਸ ਬਾਰੇ ਸਰਕਾਰ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਬੀਐਚਯੂ ਦੇ ਸਬੰਧਤ ਵਿਭਾਗ ਦੇ ਇੱਕ ਪ੍ਰੋਫੈਸਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੜਕ ਅਤੇ ਆਵਾਜਾਈ ਮੰਤਰਾਲੇ ਤੋਂ ਪੀਸੀਯੂ ਤਿਆਰ ਕਰਨ ਦਾ ਪ੍ਰਾਜੈਕਟ ਮਿਲਿਆ ਹੈ।
ਵਾਹਨਾਂ ਦੇ ਭਾਰ ਦੀ ਵੀ ਕੀਤੀ ਜਾਵੇਗੀ ਜਾਂਚ
ਇਸ ਨੀਤੀ ਤਹਿਤ ਵਾਹਨ ਦੇ ਭਾਰ ਦਾ ਵੀ ਮੁਲਾਂਕਣ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਪ੍ਰੋਜੈਕਟ 'ਤੇ ਕੰਮ ਸ਼ੁਰੂ ਹੋਣਾ ਬਾਕੀ ਹੈ। IIT BHU ਸਰਕਾਰ ਨੂੰ ਦੱਸੇਗਾ ਕਿ ਕਿਸ ਫਾਰਮੂਲੇ ਤਹਿਤ ਟੋਲ ਲੈਣ ਦੇ ਤਰੀਕੇ ਨੂੰ ਬਦਲਣਾ ਸੰਭਵ ਹੈ।
ਜੇ ਇਸ ਤਰ੍ਹਾਂ ਟੋਲ ਲੈਣ ਦੇ ਤਰੀਕੇ ਵਿੱਚ ਬਦਲਾਅ ਕੀਤਾ ਜਾਂਦਾ ਹੈ ਤਾਂ ਛੋਟੇ ਵਾਹਨ ਮਾਲਕਾਂ ਅਤੇ ਘੱਟ ਦੂਰੀ ਦਾ ਸਫ਼ਰ ਕਰਨ ਵਾਲੇ ਲੋਕਾਂ ਲਈ ਰਾਹਤ ਦਾ ਸਬੱਬ ਬਣ ਸਕਦਾ ਹੈ। ਮੌਜੂਦਾ ਨਿਯਮ ਅਨੁਸਾਰ ਦੂਰੀ ਦੇ ਹਿਸਾਬ ਨਾਲ ਟੋਲ ਲੈਣ ਦੀ ਵਿਵਸਥਾ ਹੈ। ਜਿਸ ਕਾਰਨ ਥੋੜ੍ਹੀ ਦੂਰੀ ਲਈ ਵੀ ਜ਼ਿਆਦਾ ਟੋਲ ਅਦਾ ਕਰਨਾ ਪੈਂਦਾ ਹੈ ਅਤੇ 5 ਸੀਟਰ ਤੋਂ ਲੈ ਕੇ 7 ਸੀਟਰ ਤੱਕ ਸਾਰਿਆਂ ਨੂੰ ਇੱਕੋ ਜਿਹਾ ਟੋਲ ਦੇਣਾ ਪੈਂਦਾ ਹੈ। ਜਿਸ ਵਿੱਚ ਬਦਲਾਅ ਕੀਤੇ ਜਾ ਸਕਦੇ ਹਨ।