ਦੇਸ਼ 'ਚ ਨਵਾਂ ਵਕਫ਼ ਕਾਨੂੰਨ ਲਾਗੂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ, AIMPLB ਨੇ ਅੰਦੋਲਨ ਦੀ ਦਿੱਤੀ ਧਮਕੀ
ਵਕਫ਼ ਸੋਧ ਬਿੱਲ ਨੂੰ ਸੰਸਦ ਦੇ ਦੋਹਾਂ ਸਦਨਾਂ ਤੋਂ ਪਾਸ ਹੋਣ ਦੇ ਬਾਅਦ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਵਕਫ਼ ਸੋਧ ਬਿੱਲ 2025 ਹੁਣ ਕਾਨੂੰਨ ਬਣ ਚੁੱਕਾ ਹੈ। ਇਸ ਨਵੇਂ ਕਾਨੂੰਨ ਨੂੰ ਕਾਂਗਰਸ, AIMIM ਅਤੇ

ਵਕਫ਼ ਸੋਧ ਬਿੱਲ ਨੂੰ ਸੰਸਦ ਦੇ ਦੋਹਾਂ ਸਦਨਾਂ ਤੋਂ ਪਾਸ ਹੋਣ ਦੇ ਬਾਅਦ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਵਕਫ਼ ਸੋਧ ਬਿੱਲ 2025 ਹੁਣ ਕਾਨੂੰਨ ਬਣ ਚੁੱਕਾ ਹੈ। ਇਸ ਨਵੇਂ ਕਾਨੂੰਨ ਨੂੰ ਕਾਂਗਰਸ, AIMIM ਅਤੇ ਆਮ ਆਦਮੀ ਪਾਰਟੀ (AAP) ਵੱਲੋਂ ਵੱਖ-ਵੱਖ ਅਰਜ਼ੀਆਂ ਰਾਹੀਂ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਗਈ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਕਈ ਮੁਸਲਿਮ ਸੰਗਠਨ ਇਸਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਹਨ। ਕੇਂਦਰ ਸਰਕਾਰ ਦੇ ਅਨੁਸਾਰ ਇਹ ਕਾਨੂੰਨ ਮੁਸਲਿਮ ਵਿਰੋਧੀ ਨਹੀਂ ਹੈ, ਸਗੋਂ ਇਸਦਾ ਉਦੇਸ਼ ਪੱਖਪਾਤ ਅਤੇ ਵਕ਼ਫ਼ ਸੰਪਤੀਆਂ ਦੇ ਦੁਰੁਪਯੋਗ ਨੂੰ ਰੋਕਣਾ ਹੈ।
ਸੰਸਦ ਦੇ ਦੋਹਾਂ ਸਦਨਾਂ ਵਿੱਚ ਕਿੰਨੇ ਵੋਟ ਪਏ?
ਆਲ ਇੰਡੀਆ ਮੁਸਲਿਮ ਪਰਸਨਲ ਲਾ ਬੋਰਡ (AIMPLB) ਨੇ ਨਵੇਂ ਵਕਫ਼ ਕਾਨੂੰਨ 'ਤੇ ਆਪਣੀ ਚਿੰਤਾ ਜਤਾਉਂਦੇ ਹੋਏ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਤੁਰੰਤ ਮੁਲਾਕਾਤ ਦਾ ਸਮਾਂ ਵੀ ਮੰਗਿਆ ਸੀ।
ਲੋਕ ਸਭਾ ਵਿੱਚ ਵਕਫ਼ ਸੋਧ ਬਿੱਲ ਦੇ ਹੱਕ ਵਿੱਚ 288 ਅਤੇ ਵਿਰੋਧ ਵਿੱਚ 232 ਵੋਟ ਪਏ।
ਰਾਜ ਸਭਾ ਵਿੱਚ ਇਹ ਗਿਣਤੀ 128 ਹੱਕ ਵਿੱਚ ਅਤੇ 95 ਵਿਰੋਧ ਵਿੱਚ ਰਹੀ।
ਇਸ ਦੌਰਾਨ ਰਾਜ ਸਭਾ ਵਿੱਚ ਵਿਰੋਧੀ ਧਿਰ ਵੱਲੋਂ ਲਿਆਂਦੇ ਗਏ ਸਭੇ ਸੰਸ਼ੋਧਨ ਪ੍ਰਸਤਾਵ ਜਵਾਬੀ ਵੋਟ ਨਾਲ ਰੱਦ ਕਰ ਦਿੱਤੇ ਗਏ।
AIMPLB ਵੱਲੋਂ ਅੰਦੋਲਨ ਦੀ ਚੇਤਾਵਨੀ
ਆਲ ਇੰਡੀਆ ਮੁਸਲਿਮ ਪਰਸਨਲ ਲਾ ਬੋਰਡ (AIMPLB) ਨੇ ਸ਼ਨੀਵਾਰ, 5 ਅਪ੍ਰੈਲ 2025 ਨੂੰ ਵਕਫ਼ ਸੋਧ ਬਿੱਲ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਅੰਦੋਲਨ ਕਰਨ ਦੀ ਚੇਤਾਵਨੀ ਦਿੱਤੀ ਹੈ। AIMPLB ਵੱਲੋਂ ਦਿੱਲੀ, ਮੁੰਬਈ, ਕੋਲਕਾਤਾ, ਹੈਦਰਾਬਾਦ, ਬੈਂਗਲੁਰੂ, ਚੇਨਈ, ਵਿਜਯਵਾੜਾ, ਮਲੱਪੁਰਮ, ਪਟਨਾ, ਰਾਂਚੀ, ਮਲੇਰਕੋਟਲਾ ਅਤੇ ਲਖਨਊ ਵਿੱਚ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ।
ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ, "ਸੱਤਾ ਧਿਰ ਨੇ ਆਪਣੀ ਅਕਸਰੀਅਤ ਦਾ ਦੁਰਪ੍ਰਯੋਗ ਕਰਕੇ ਇਹ ਬਿੱਲ ਜ਼ਬਰਦਸਤੀ ਥੋਪਿਆ ਹੈ।"
ਸਰਕਾਰ ਦਾ ਕਹਿਣਾ ਹੈ ਕਿ ਇਸ ਕਾਨੂੰਨ ਨਾਲ ਮੁਸਲਿਮ ਮਹਿਲਾਵਾਂ ਨੂੰ ਲਾਭ ਹੋਵੇਗਾ ਅਤੇ ਵਕਫ਼ ਸੰਪਤੀਆਂ ਦੇ ਪ੍ਰਬੰਧਨ ਵਿੱਚ ਪਾਰਦਰਸ਼ਤਾ ਯਕੀਨੀ ਬਣਾਈ ਜਾਵੇਗੀ।
ਵਕਫ ਸੋਧ ਬਿੱਲ ਦਾ ਇੱਕ ਮਹੀਨਾ ਪਹਿਲਾਂ ਨਵੀਂਨ ਪਟਨਾਇਕ ਦੀ ਪਾਰਟੀ, ਬੀਜੂ ਜਨਤਾ ਦਲ (BJD) ਵੱਲੋਂ ਵਿਰੋਧ ਕੀਤਾ ਗਿਆ ਸੀ।
ਹਾਲਾਂਕਿ ਬਾਅਦ ਵਿੱਚ ਬਿੱਲ 'ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ, BJD ਨੇ ਆਪਣੇ ਸੰਸਦ ਮੈਂਬਰਾਂ ਨੂੰ ਆਜ਼ਾਦੀ ਨਾਲ ਵੋਟਿੰਗ ਕਰਨ ਦੀ ਇਜਾਜ਼ਤ ਦੇ ਦਿੱਤੀ।






















