ਪੜਚੋਲ ਕਰੋ
Advertisement
ਆਬਾਦੀ ਦੇ ਸੰਤੁਲਨ ਲਈ ਹਿੰਦੂਆਂ ਨੂੰ ਚਾਰ ਬੱਚੇ ਪੈਦਾ ਕਰਨ ਦਾ ਸੱਦਾ..
ਉਡੂਪੀ- ਕਰਨਾਟਕ ਦੇ ਉਡੂਪੀ ਵਿੱਚ ਚੱਲ ਰਹੀ ਧਰਮ ਸੰਸਦ ਵਿੱਚ ਧਾਰਮਿਕ ਸ਼ਖਸੀਅਤਾਂ ਵੱਲੋਂ ਦਿੱਤੇ ਜਾ ਰਹੇ ਵਿਵਾਦਤ ਬਿਆਨ ਰੁਕ ਨਹੀਂ ਲੈ ਰਹੇ। ਹਰਿਦੁਆਰ ਦੇ ਭਾਰਤ ਮਾਤਾ ਮੰਦਰ ਦੇ ਸਵਾਮੀ ਗੋਵਿੰਦ ਦੇਵ ਗਿਰੀ ਨੇ ਕਿਹਾ ਕਿ ਸਾਂਝਾ ਨਾਗਰਿਕ ਕਾਨੂੰਨ (ਯੂ ਸੀ ਸੀ) ਦੇ ਲਾਗੂ ਹੋਣ ਤੱਕ ਹਿੰਦੂਆਂ ਨੂੰ ਘੱਟੋ ਘੱਟ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ ਤਾਂ ਕਿ ਅਬਾਦੀ ਦਾ ਸੰਤੁਲਨ ਕਾਇਮ ਰੱਖਿਆ ਜਾ ਸਕੇ।
ਸਵਾਮੀ ਗੋਵਿੰਦ ਦੇਵ ਗਿਰੀ ਨੇ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਹਿੰਦੂਆਂ ਦੀ ਆਬਾਦੀ ਘੱਟ ਹੋਈ, ਉਨ੍ਹਾਂ ਖੇਤਰਾਂ ਨੂੰ ਭਾਰਤ ਨੇ ਗੁਆ ਦਿੱਤਾ ਹੈ, ਜਿਸ ਨਾਲ ਜਨਮ ਦਰ ਅਸੰਤੁਲਨ ਪੈਦਾ ਹੋ ਗਿਆ ਹੈ। ਇਸ ਲਈ ਦੋ ਬੱਚਿਆਂ ਵਾਲੀ ਨੀਤੀ ਸਿਰਫ ਹਿੰਦੂਆਂ ਲਈ ਸੀਮਿਤ ਨਹੀਂ ਰਹਿਣੀ ਚਾਹੀਦੀ।
ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਕਰਵਾਈ ਜਾ ਰਹੀ ਤਿੰਨ ਦਿਨਾਂ ਦੀ ਧਰਮ ਸੰਸਦ ਦੇ ਦੂਜੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੋਵਿੰਦ ਦੇਵ ਨੇ ਇਹ ਟਿੱਪਣੀ ਕੀਤੀ। ਆਪੇ ਬਣੇ ਗਊ ਰਕਸ਼ਕਾਂ ਵੱਲੋਂ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀਆਂ
ਘਟਨਾਵਾਂ ਬਾਰੇ ਪੁੱਛੇ ਜਾਣ ਉੱਤੇ ਗੋਵਿੰਦ ਦੇਵ ਨੇ ਕਿਹਾ ਕਿ ਗਊ ਰਕਸ਼ਕਾਂ ਦੇ ਨਾਂਅ ਹੇਠ ਕੁਝ ਅਪਰਾਧੀ ਆਪਣਾ ਨਿੱਜੀ ਹਿਸਾਬ-ਕਿਤਾਬ ਚੁਕਤਾ ਕਰ ਰਹੇ ਹਨ। ਧਰਮ ਸੰਸਦ ਵਿੱਚ ਦੋ ਹਜ਼ਾਰ ਤੋਂ ਜ਼ਿਆਦਾ ਹਿੰਦੂ ਸੰਤ, ਮੱਠ ਮੁਖੀ ਅਤੇ ਦੇਸ਼ ਭਰ ਦੇ ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਹਿੱਸਾ ਲੈ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement