ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਮੁਅੱਤਲ ਡੀਐਸਪੀ ਦਵਿੰਦਰ ਸਿੰਘ ਨੇ ਪਾਕਿਸਤਾਨ ਹਾਈ ਕਮਿਸ਼ਨ ਨੂੰ ਕਥਿਰ ਤੌਰ 'ਤੇ ਸੰਵੇਦਨਸ਼ੀਲ ਜਾਣਕਾਰੀ ਮੁਹੱਈਆ ਕਰਵਾਈ ਸੀ। ਅਧਿਕਾਰੀਆਂ ਨੇ ਕਿਹਾ ਪਾਕਿਸਤਾਨ ਹਾਈ ਕਮਿਸ਼ਨ ਦਵਿੰਦਰ ਨੂੰ ਗੁਪਤ ਜਾਣਕਾਰੀ ਕੱਢਣ ਲਈ ਤਿਆਰ ਕਰ ਰਿਹਾ ਸੀ। ਦਵਿੰਦਰ ਦੀ ਭੂਮਿਕਾ ਦੀ ਜਾਂਚ ਦੌਰਾਨ ਐਨਆਈਏ ਨੇ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਪਾਸਵਰਡ ਦਾ ਪਤਾ ਲਾਇਆ। ਜਿਸ 'ਚ ਹਾਲ ਹੀ 'ਚ ਜਾਸੂਸੀ ਦੇ ਮਾਮਲੇ 'ਚ ਵਾਪਸ ਭੇਜੇ ਗਏ ਪਾਕਿਸਤਾਨੀ ਅਧਿਕਾਰੀਆਂ ਨਾਲ ਵੀ ਉਸ ਦੀ ਮਿਲੀਭੁਗਤਦਾ ਖੁਲਾਸਾ ਹੋਇਆ ਹੈ।


NIA ਨੇ ਦਵਿੰਦਰ ਸਿੰਘ ਅਤੇ ਪੰਜ ਹੋਰਾਂ ਖਿਲਾਫ ਕਥਿਤ ਤੌਰ 'ਤੇ ਹਿਜ਼ਬੁਲ ਮੁਜ਼ਾਹਿਦੀਨ ਜਿਹੇ ਅੱਤਵਾਦੀ ਸੰਗਠਨ ਨਾਲ ਮਿਲਕੇ ਭਾਰਤ ਖਿਲਾਫ਼ ਯੁੱਧ ਛੇੜਨ ਦੇ ਮਾਮਲੇ ਚ ਛੇ ਜੁਲਾਈ ਨੂੰ ਇਕ ਚਾਰਜਸ਼ੀਟ ਦਾਇਰ ਕੀਤੀ ਸੀ।


ਕੋਰੋਨਾ ਵਾਇਰਸ ਨੇ ਮਚਾਈ ਤਬਾਹੀ, 24 ਘੰਟਿਆਂ 'ਚ ਦੋ ਲੱਖ ਨਵੇਂ ਮਾਮਲੇ


ਦੁਆਵਾਂ ਮੰਗਣ ਵਾਲਿਆਂ ਲਈ ਅਮਿਤਾਬ ਬਚਨ ਦਾ ਹਸਪਤਾਲ 'ਚੋਂ ਸੁਨੇਹਾ


ਗ੍ਰਿਫ਼ਤਾਰੀ ਤੋਂ ਪਹਿਲਾਂ ਦਵਿੰਦਰ ਸ੍ਰੀਨਗਰ ਹਵਾਈ ਅੱਡੇ 'ਤੇ ਐਂਟੀ ਹਾਈਜੈਕ ਯੂਨਿਟ 'ਚ ਤਾਇਨਾਤ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦਵਿੰਦਰ 2019 ਦੇ ਅੰਤ ਤੋਂ ਹੀ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰ ਰਿਹਾ ਸੀ। ਦਵਿੰਦਰ ਸਿੰਘ ਪਾਕਿਸਤਾਨ ਹਾਈ ਕਮਿਸ਼ਨ 'ਚ ਸਹਾਇਕ ਦੇ ਤੌਰ 'ਤੇ ਕੰਮ ਕਰਦੇ ਸ਼ਕਤ ਨਾਮਕ ਵਿਅਕਤੀ ਦੇ ਕਾਫੀ ਕਰੀਬੀ ਸੀ। ਪਿਛਲੇ ਮਹੀਨੇ ਹਾਈ ਕਮਿਸ਼ਨ ਦੇ ਅੱਧੇ ਕਰਮਚਾਰੀਆਂ ਨੂੰ ਪਾਕਿਸਤਾਨ ਵਾਪਸ ਭੇਜ ਦਿਤਾ ਗਿਆ ਸੀ ਜਿੰਨ੍ਹਾਂ 'ਚ ਸ਼ਕਤ ਵੀ ਸ਼ਾਮਲ ਸੀ।



ਮੁੜ ਆਈ Tic Tok ਐਪ, ਜਲੰਧਰ ਦੇ ਇੰਜੀਨੀਅਰ ਦਾ ਕਮਾਲ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ