ਵਿੱਤ ਮੰਤਰੀ ਦਾ ਵਿਰੋਧੀਆਂ 'ਤੇ ਸ਼ਬਦੀ ਹਮਲਾ, ਕਿਹਾ 'ਕਿਸਾਨਾਂ ਲਈ ਮਗਰਮੱਛ ਦੇ ਹੰਝੂ ਵਹਾਉਣ ਨਾਲ ਕੁਝ ਨਹੀਂ ਹੋਵੇਗਾ'
ਵਿੱਤ ਮੰਤਰੀ ਨੇ ਕਿਹਾ ਕਿ ਅਰਥ ਵਿਵਸਥਾ ਚ ਸੁਸਤੀ ਦੇ ਮੱਦੇਨਜ਼ਰ ਕਈ ਮਾਹਿਰਾਂ ਨਾਲ ਚਰਚਾ ਮਗਰੋਂ ਇਹ ਬਜਟ ਲਿਆਂਦਾ ਗਿਆ ਹੈ। ਇਸ ਬਜਟ ਨੇ ਭਾਰਤ ਨੂੰ ਆਤਮ ਨਿਰਭਰ ਬਣਨ ਦੀ ਭੂਮਿਕਾ ਰੱਖੀ ਹੈ
ਵਿੱਤ ਮੰਤਰੀ ਦਾ ਵਿਰੋਧੀਆਂ 'ਤੇ ਸ਼ਬਦੀ ਹਮਲਾ, ਕਿਹਾ 'ਕਿਸਾਨਾਂ ਲਈ ਮਗਰਮੱਛ ਦੇ ਹੰਝੂ ਵਹਾਉਣ ਨਾਲ ਕੁਝ ਨਹੀਂ ਹੋਵੇਗਾ'
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ ਨੂੰ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੀ ਭੂਮਿਕਾ ਰੱਖਣ ਵਾਲਾ ਬਜਟ ਦੱਸਿਆ ਹੈ ਸੀਤਾਰਮਨ ਨੇ ਲੋਕਸਭਾ 'ਚ ਬਜਟ 'ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੀਆਂ ਚੁਣੌਤੀ ਭਰੀਆਂ ਸਥਿਤੀਆਂ ਵੀ ਸਰਕਾਰ ਨੂੰ ਸੁਧਾਰ ਦੇ ਕਦਮ ਚੁੱਕਣ ਤੋਂ ਹਟਾ ਨਹੀਂ ਸਕੀਆਂ।
ਉਨ੍ਹਾਂ ਇਹ ਵੀ ਕਿਹਾ ਕਿ ਸੁਧਾਰ ਵੱਲ ਕਦਮ ਚੁੱਕਣ ਦਾ ਮਕਸਦ ਭਾਰਤ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਅਰਥਵਿਵਸਥਾਵਾਂ 'ਚੋਂ ਇਕ ਬਣਾਉਣਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਸਦਨ 'ਚ ਰਹੇ।
ਵਿੱਤ ਮੰਤਰੀ ਨੇ ਕਿਹਾ ਕਿ ਅਰਥ ਵਿਵਸਥਾ ਚ ਸੁਸਤੀ ਦੇ ਮੱਦੇਨਜ਼ਰ ਕਈ ਮਾਹਿਰਾਂ ਨਾਲ ਚਰਚਾ ਮਗਰੋਂ ਇਹ ਬਜਟ ਲਿਆਂਦਾ ਗਿਆ ਹੈ। ਇਸ ਬਜਟ ਨੇ ਭਾਰਤ ਨੂੰ ਆਤਮ ਨਿਰਭਰ ਬਣਨ ਦੀ ਭੂਮਿਕਾ ਰੱਖੀ ਹੈ। ਕੁਝ ਦੂਜੇ ਦੇਸ਼ਾਂ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਪ੍ਰਕੋਪ ਅਜੇ ਵੀ ਹੈ। ਪਰ ਇੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ 'ਚ ਜਿਸ ਤਰ੍ਹਾਂ ਦੇ ਕੰਮ ਹੋਏ ਤੇ ਸਥਿਤੀ ਨਾਲ ਜਿਸ ਤਰ੍ਹਾਂ ਨਜਿੱਠਿਆ ਗਿਆ ਉਸ ਦਾ ਨਤੀਜਾ ਹੈ ਕਿ ਅਰਥ ਵਿਵਸਥਾ ਅੱਗੇ ਵਧ ਰਹੀ ਹੈ।
<blockquote class="twitter-tweet"><p lang="hi" dir="ltr">सवाल था कि आपने खेती के बजट को 10 हजार करोड़ क्यों कम किया? आपको किसानों की चिंता नहीं है? इसे ठीक से नहीं समझा गया क्योंकि पीएम किसान सम्मान योजना के शुरू होने से लेकर 10.75 करोड़ किसानों के बैंक खातो में 1.15 लाख करोड़ ट्रांसफर किया गया: लोकसभा में वित्त मंत्री निर्मला सीतारमण <a href="https://t.co/ql9o8ew8Fo" rel='nofollow'>pic.twitter.com/ql9o8ew8Fo</a></p>— ANI_HindiNews (@AHindinews) <a href="https://twitter.com/AHindinews/status/1360455724615143424?ref_src=twsrc%5Etfw" rel='nofollow'>February 13, 2021</a></blockquote> <script async src="https://platform.twitter.com/widgets.js" charset="utf-8"></script>
ਵਿਰੋਧੀਆਂ 'ਤੇ ਵਿੱਤ ਮੰਤਰੀ ਦਾ ਨਿਸ਼ਾਨਾ
ਲੋਕਸਭਾ 'ਚ ਵਿੱਤ ਮੰਤਰੀ ਨੇ ਵਿਰੋਧੀ ਪਾਰਟੀ ਕਾਂਗਰਸ ਤੇ ਬਿਨਾਂ ਨਾਂਅ ਲਏ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕਿਸਾਨ ਸੰਮਾਨ ਨਿਧੀ 'ਚ ਕਿਸੇ ਤਰ੍ਹਾਂ ਦੀ ਕਟੌਤੀ ਨਹੀਂ ਕੀਤੀ ਗਈ। ਕਿਸਾਨਾਂ ਲਈ ਘੜਿਆਲੀ ਹੰਝੂ ਬਹਾਉਣ ਨਾਲ ਕੁਝ ਨਹੀਂ ਹੋਵੇਗਾ।
ਸੀਤਾਰਮਨ ਨੇ ਕਿਹਾ ਕਿ ਰਾਸ਼ਰਪਤੀ ਰਾਮਨਾਥ ਕੋਵਿੰਦ ਨੇ ਵੀ ਆਪਣੇ ਭਾਸ਼ਨ 'ਚ ਕਿਸਾਨਾਂ, ਵੈਲਥ ਕ੍ਰੀਏਟਰਸ ਦੀ ਗੱਲ ਕੀਤੀ। ਇਨ੍ਹਾਂ ਉੱਦਮੀਆਂ ਦੇ ਬਿਨਾਂ ਅਰਥਵਿਵਸਥਾ ਕਿਵੇਂ ਚੱਲੇਗੀ? ਵਾਰ-ਵਾਰ ਸਵਾਲ ਖੜਾ ਕੀਤਾ ਜਾ ਰਿਹਾ ਹੈ ਕਿ ਇਸ ਬਜਟ 'ਚ ਖੇਤੀ ਲਈ ਘੱਟ ਰੱਖਿਆ ਗਿਆ। ਇਸ ਗੱਲ ਨੂੰ ਗਲਤ ਤਰੀੀਕੇ ਰੱਖਿਆ ਗਿਆ ਹੈ। ਤਹਾਨੂੰ ਕਿਸਾਨਾਂ ਦੀ ਚਿੰਤਾ ਨਹੀਂ ਹੈ। ਇਸ ਨੂੰ ਠੀਕ ਤਰ੍ਹਾਂ ਸਮਝਿਆ ਨਹੀਂ ਗਿਆ। ਕਿਉਂਕਿ ਪੀਐਮ ਕਿਸਾਨ ਸੰਮਾਨ ਯੋਜਨਾ ਦੇ ਸ਼ੁਰੂ ਹੋਣ ਤੋਂ ਲੈਕੇ 10.75 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ 'ਚ 1.15 ਲੱਖ ਕਰੋੜ ਟ੍ਰਾਂਸਫਰ ਕੀਤਾ ਗਿਆ।