Nitin Gadkari Threat Call: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਫਿਰ ਮਿਲੀ ਧਮਕੀ, ਇੱਕ ਸਾਲ 'ਚ ਤੀਜਾ ਮਾਮਲਾ
Nitin Gadkari Gets Threat Call: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਹਾਲ ਹੀ ਵਿੱਚ ਤਿੰਨ ਵਾਰ ਫ਼ੋਨ 'ਤੇ ਧਮਕੀਆਂ ਮਿਲ ਚੁੱਕੀਆਂ ਹਨ।
Nitin Gadkari Gets Threat Call: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ। ਸਮਾਚਾਰ ਏਜੰਸੀ ਪੀ.ਟੀ.ਆਈ. ਮੁਤਾਬਕ ਮੋਤੀ ਲਾਲ ਨਹਿਰੂ ਮਾਰਗ 'ਤੇ ਸਥਿਤ ਗਡਕਰੀ ਦੀ ਸਰਕਾਰੀ ਰਿਹਾਇਸ਼ ਦੇ ਲੈਂਡਲਾਈਨ ਨੰਬਰ 'ਤੇ ਇਕ ਅਣਪਛਾਤੇ ਵਿਅਕਤੀ ਨੇ ਧਮਕੀ ਭਰੀ ਕਾਲ ਕੀਤੀ।
ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਸੋਮਵਾਰ ਰਾਤ (15 ਮਈ) ਨੂੰ ਗਡਕਰੀ ਦੇ ਦਫਤਰ ਦੇ ਇਕ ਕਰਮਚਾਰੀ ਨੂੰ ਇਹ ਕਾਲ ਆਈ ਸੀ। ਅਧਿਕਾਰੀ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਆਪਣੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਗਡਕਰੀ ਨਾਲ ਗੱਲ ਕਰਨ ਲਈ ਕਿਹਾ।
ਇਹ ਵੀ ਪੜ੍ਹੋ: India China Meeting: ਲੱਦਾਖ 'ਚ ਹੋਈ ਭਾਰਤ ਅਤੇ ਚੀਨ ਦੇ ਫੌਜ ਅਧਿਕਾਰੀਆਂ ਦੀ ਬੈਠਕ, ਕਿਸ ਗੱਲ ‘ਤੇ ਹੋਈ ਚਰਚਾ?
ਧਮਕੀ ਦੇਣ ਵਾਲੇ ਨੇ ਫੋਨ 'ਤੇ ਕੀ ਕਿਹਾ?
ਅਧਿਕਾਰੀ ਨੇ ਦੱਸਿਆ ਕਿ ਧਮਕੀ ਦੇਣ ਵਾਲੇ ਨੇ ਫੋਨ ‘ਤੇ ਹਿੰਦੀ ਵਿੱਚ ਗੱਲ ਕੀਤੀ ਅਤੇ ਕਿਹਾ ਕਿ ਮੈਂ ਮੰਤਰੀ (ਨਿਤਿਨ ਗਡਕਰੀ) ਜੀ ਨਾਲ ਗੱਲ ਕਰਨੀ ਹੈ, ਉਨ੍ਹਾਂ ਨੂੰ ਧਮਕੀ ਦੇਣੀ ਹੈ” ਅਤੇ ਕਾਲ ਕੱਟ ਦਿੱਤੀ। ਇਸ ਤੋਂ ਬਾਅਦ ਗਡਕਰੀ ਦੇ ਦਫ਼ਤਰ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਲੀ ਪੁਲਿਸ ਨੂੰ ਦਿੱਤੀ ਜੋ ਮਾਮਲੇ ਦੀ ਜਾਂਚ ਕਰ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਸਾਰੇ ਫੋਨ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਨੇ ਲੈਂਡਲਾਈਨ ਨੰਬਰ 'ਤੇ ਕਾਲ ਕੀਤੀ ਸੀ ਇਸ ਲਈ ਅਸੀਂ ਦੋਸ਼ੀ ਤੱਕ ਪਹੁੰਚਣ ਲਈ ਨੰਬਰ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਗਲੇਰੀ ਜਾਂਚ ਜਾਰੀ ਹੈ।
ਪਹਿਲਾਂ ਵੀ ਮਿਲੀ ਚੁੱਕੀ ਹੈ ਧਮਕੀ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਦੱਸ ਦਈਏ ਕਿ ਕੇਂਦਰੀ ਮੰਤਰੀ ਗਡਕਰੀ ਦੇ ਨਾਗਪੁਰ ਸਥਿਤ ਦਫਤਰ ਨੂੰ ਇਸ ਸਾਲ ਦੀ ਸ਼ੁਰੂਆਤ 'ਚ ਦੋ ਵੱਖ-ਵੱਖ ਮੌਕਿਆਂ 'ਤੇ ਅਜਿਹੀਆਂ ਧਮਕੀ ਭਰੀਆਂ ਕਾਲਾਂ ਆਈਆਂ ਸਨ। ਪੁਲਿਸ ਨੇ ਦੱਸਿਆ ਕਿ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਇਕ ਟੀਮ ਮਾਮਲੇ ਦੀ ਜਾਂਚ ਲਈ 9 ਮਈ ਨੂੰ ਨਾਗਪੁਰ ਗਈ ਸੀ।
ਇਹ ਵੀ ਪੜ੍ਹੋ: PM Modi Japan Visit: G-7 ਸੰਮੇਲਨ 'ਚ ਸ਼ਾਮਲ ਹੋਣ ਲਈ ਜਾਪਾਨ ਜਾਣਗੇ PM ਮੋਦੀ, ਜਾਣੋ ਸਮਾਂ-ਸਾਰਣੀ