ਮੋਦੀ ਸਰਕਾਰ ਦਾ ਨਵਾਂ ਫੈਸਲਾ, ਹੁਣ ਪਲਾਸਟਿਕ ਦੀ ਥਾਂ ਬਾਂਸ ਦੀ ਬੋਤਲ
ਮੋਦੀ ਸਰਕਾਰ ਸਿੰਗਲ ਯੂਜ਼ ਪਲਾਸਟਿਕ ਬੰਦ ਕਰਨ ਵਾਲੀ ਹੈ। ਇਸ ਦੇ ਆਪਸ਼ਨ ‘ਚ ਖਾਦੀ ਗ੍ਰਾਮ ਉਦਯੋਗ ਵਿਭਾਗ ਨੇ ਬਾਂਸ ਦੀ ਬੋਤਲ ਦਾ ਨਿਰਮਾਣ ਕੀਤਾ ਹੈ, ਜੋ ਪਲਾਸਟਿਕ ਬੋਤਲ ਦੀ ਥਾਂ ਇਸਤੇਮਾਲ ਹੋਵੇਗੀ।

ਨਵੀਂ ਦਿੱਲੀ: ਹੁਣ ਮੋਦੀ ਸਰਕਾਰ ਸਿੰਗਲ ਯੂਜ਼ ਪਲਾਸਟਿਕ ਬੰਦ ਕਰਨ ਵਾਲੀ ਹੈ। ਇਸ ਦੇ ਆਪਸ਼ਨ ‘ਚ ਖਾਦੀ ਗ੍ਰਾਮ ਉਦਯੋਗ ਵਿਭਾਗ ਨੇ ਬਾਂਸ ਦੀ ਬੋਤਲ ਦਾ ਨਿਰਮਾਣ ਕੀਤਾ ਹੈ, ਜੋ ਪਲਾਸਟਿਕ ਬੋਤਲ ਦੀ ਥਾਂ ਇਸਤੇਮਾਲ ਹੋਵੇਗੀ। ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਬਾਂਸ ਦੀ ਬੋਤਲ ਨੂੰ ਇੱਕ ਸਮਾਗਮ ਦੌਰਾਨ ਲਾਂਚ ਕਰਨਗੇ।
ਇਸ ਬਾਂਸ ਦੀ ਬੋਤਲ ਦੀ ਪਾਣੀ ਦੀ ਸਮਰਥਾ 750 ਐਮਐਲ ਦੀ ਹੋਵੇਗੀ। ਇਸ ਦੀ ਕੀਮਤ 300 ਰੁਪਏ ਤੋਂ ਸ਼ੁਰੂ ਹੋਵੇਗੀ। ਇਹ ਬੋਤਲ ਵਾਤਾਵਰਣ ਅਨੁਕੂਲ ਹੋਣ ਦੇ ਨਾਲ ਟਿਕਾਊ ਵੀ ਹੈ। ਦੋ ਅਕਤੂਬਰ ਤੋਂ ਖਾਦੀ ਸਟੋਰ ‘ਚ ਇਸ ਬੋਤਲ ਦੀ ਵਿਕਰੀ ਸ਼ੁਰੂ ਹੋ ਜਾਵੇਗੀ।
ਗਾਂਧੀ ਜਯੰਤੀ ਦੇ ਮੌਕੇ ‘ਤੇ ਸਿੰਗਲ ਯੂਜ਼ ਪਲਾਸਟਿਕ ਦੇ ਇਸਤੇਮਾਲ ‘ਤੇ ਸਰਕਾਰ ਪੂਰੀ ਤਰ੍ਹਾਂ ਬੈਨ ਲਾ ਰਹੀ ਹੈ। ਜਦਕਿ ਕੇਵੀਆਈਸੀ ਵੱਲੋਂ ਪਹਿਲਾਂ ਹੀ ਪਲਾਸਟਿਕ ਦੇ ਗਲਾਸ ਦੀ ਥਾਂ ਮਿੱਟੀ ਦੇ ਕੁਲਹੜ ਦਾ ਨਿਰਮਾਣ ਸ਼ੁਰੂ ਕੀਤਾ ਜਾ ਚੁੱਕਿਆ ਹੈ। ਮੰਨਿਆ ਜਾ ਰਿਹਾ ਹੈ ਇਸ ਨਾਲ ਰੁਜ਼ਗਾਰ ਪੈਦਾ ਹੋਵੇਗਾ।






















