ਪੜਚੋਲ ਕਰੋ

ਨਿਤੀਸ਼ ਨਹੀਂ ਬਣਨਾ ਚਾਹੁੰਦੇ ਮੁੱਖ ਮੰਤਰੀ, ਬੀਜੇਪੀ ਲੀਡਰਾਂ ਪਾਇਆ ਦਬਾਅ

ਇਸ ਵਾਰ ਨਿਤੀਸ਼ ਕੁਮਾਰ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੇ। ਇਸ ਦੇ ਬਾਵਜੂਦ ਬੀਜੇਪੀ ਲੀਡਰਾਂ ਨੇ ਦਬਾਅ ਪਾਇਆ ਜਿਸ ਕਰਕੇ ਉਨ੍ਹਾਂ ਨੂੰ ਕਮਾਨ ਸੰਭਾਲਣੀ ਪੈ ਰਹੀ ਹੈ।

ਪਟਨਾ: ਇਸ ਵਾਰ ਨਿਤੀਸ਼ ਕੁਮਾਰ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੇ। ਇਸ ਦੇ ਬਾਵਜੂਦ ਬੀਜੇਪੀ ਲੀਡਰਾਂ ਨੇ ਦਬਾਅ ਪਾਇਆ ਜਿਸ ਕਰਕੇ ਉਨ੍ਹਾਂ ਨੂੰ ਕਮਾਨ ਸੰਭਾਲਣੀ ਪੈ ਰਹੀ ਹੈ। ਨਿਤੀਸ਼ ਨੇ ਕਿਹਾ, "ਮੈਂ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦਾ ਸੀ ਪਰ ਭਾਜਪਾ ਲੀਡਰਾਂ ਦੀ ਬੇਨਤੀ ਤੇ ਨਿਰਦੇਸ਼ ਮਗਰੋਂ ਮੁੱਖ ਮੰਤਰੀ ਬਣਨਾ ਸਵੀਕਾਰ ਕੀਤਾ ਹੈ। ਮੈਂ ਤਾਂ ਚਾਹੁੰਦਾ ਸੀ ਕਿ ਕੋਈ ਭਾਜਪਾ ਲੀਡਰ ਹੀ ਮੁੱਖ ਮੰਤਰੀ ਬਣੇ।" ਹੁਣ ਬਿਹਾਰ ਦੇ ਅਗਲੇ ਮੁੱਖ ਮੰਤਰੀ ਨਿਤੀਸ਼ ਕੁਮਾਰ ਹੀ ਹੋਣਗੇ। ਇਸ ਗੱਲ 'ਤੇ ਹੁਣ ਪੱਕੀ ਮੋਹਰ ਲੱਗ ਗਈ ਹੈ। NDA ਨੇਤਾਵਾਂ ਦੀ ਬੈਠਕ ਵਿੱਚ ਮੁੱਖ ਮੰਤਰੀ ਨਿਤੀਸ਼ ਨੂੰ ਵਿਧਾਇਕ ਦਲ ਦਾ ਨੇਤਾ ਚੁਣੇ ਗਏ ਹਨ। ਇਸ ਮਗਰੋਂ ਉਨ੍ਹਾਂ ਬਿਹਾਰ ਦੇ ਰਾਜਪਾਲ ਫਾਗੂ ਚੌਹਾਨ ਨੂੰ ਮਿਲ ਕੇ ਸਮਰਥਨ ਪੱਤਰ ਸੌਂਪ ਦਿੱਤਾ ਹੈ।ਹੁਣ ਇਸ ਮਗਰੋਂ ਨਿਤੀਸ਼ ਕੱਲ ਨੂੰ 7ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਇਸ ਤੋਂ ਪਿਹਲਾਂ ਛੇ ਵਾਰ ਮੁੱਖ ਮੰਤਰੀ ਅਹੁਦੇ ਲਈ ਸਹੁੰ ਚੱਕ ਚੁੱਕੇ ਨਿਤੀਸ਼ ਸੰਨ 2000 ਦੀ ਚੋਣ: ਸਿਰਫ 7 ਦਿਨਾਂ ਲਈ ਮੁੱਖ ਮੰਤਰੀ ਬਣੇ ਨਿਤੀਸ਼ ਸਾਲ 2000 ਵਿੱਚ ਨਿਤੀਸ਼ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਪੂਰਾ ਹੋਇਆ।ਉਨ੍ਹਾਂ ਨੂੰ NDA ਦਾ ਨੇਤਾ ਚੁਣਿਆ ਗਿਆ ਸੀ। 3 ਮਾਰਚ ਨੂੰ ਉਨ੍ਹਾਂ ਪਹਿਲੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।ਪਰ ਸੱਤ ਦਿਨਾਂ ਵਿੱਚ ਹੀ ਉਨ੍ਹਾਂ ਨੂੰ ਅਸਤੀਫਾ ਦੇਣਾ ਪੈ ਗਿਆ।ਦਰਅਸਲ, 324 ਮੈਂਬਰੀ ਵਿਧਾਨ ਸਭਾ ਵਿਚ, ਐਨਡੀਏ ਅਤੇ ਇਸ ਦੇ ਸਹਿਯੋਗੀ ਮੈਂਬਰਾਂ ਦੇ 151 ਵਿਧਾਇਕ ਸਨ, ਜਦੋਂਕਿ ਲਾਲੂ ਯਾਦਵ ਤੋਂ ਬਾਅਦ 159 ਵਿਧਾਇਕ। ਦੋਵੇਂ ਗੱਠਜੋੜ 163 ਦੇ ਬਹੁਗਿਣਤੀ ਅੰਕੜੇ ਤੋਂ ਬਹੁਤ ਦੂਰ ਸੀ। ਬਹੁਮਤ ਸਾਬਤ ਕਰਨ ਤੋਂ ਪਹਿਲਾਂ ਹੀ ਨਿਤੀਸ਼ ਨੇ 10 ਮਾਰਚ ਨੂੰ ਅਸਤੀਫਾ ਦੇ ਦਿੱਤਾ ਸੀ। ਸੰਨ 2005 ਦੀ ਚੋਣ: 88 ਸੀਟਾਂ, ਨਿਤੀਸ਼ ਬਣੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 24 ਮਾਰਚ 2005 ਨੂੰ ਦੂਜੀ ਵਾਰ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਬਿਹਾਰ ਵਿੱਚ ਆਪਣੀ ਸਰਕਾਰ ਦਾ ਪੰਜ ਸਾਲਾ ਕਾਰਜਕਾਲ ਭਾਰਤੀ ਜਨਤਾ ਪਾਰਟੀ ਨਾਲ ਪੂਰਾ ਕੀਤਾ। 2010 ਦੀ ਚੋਣ: 115 ਸੀਟਾਂ, ਨਿਤੀਸ਼ ਫੇਰ ਬਣੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਜੇਡੀਯੂ ਭਾਈਵਾਲ 2010 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨਾਲ ਮੁੜ ਸੱਤਾ ਵਿੱਚ ਆਇਆ। ਜੂਨ 2013 ਵਿੱਚ, ਨਿਤੀਸ਼ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨਾਲ ਦੂਰੀ ਕਾਰਨ ਭਾਜਪਾ ਨਾਲ 17 ਸਾਲ ਪੁਰਾਣਾ ਗੱਠਜੋੜ ਤੋੜ ਦਿੱਤੀ।2014 ਦੀਆਂ ਚੋਣਾਂ ਵਿੱਚ, ਨਿਤੀਸ਼ ਕੁਮਾਰ ਨੇ ਇਕੱਲੇ ਲੋਕ ਸਭਾ ਚੋਣਾਂ ਲੜੀਆਂ।ਪਰ ਉਨ੍ਹਾਂ ਨੂੰ ਸਿਰਫ 2 ਸੀਟਾਂ ਹੀ ਮਿਲੀਆਂ ਸੀ। 17 ਮਈ 2014 ਨੂੰ, ਨਿਤੀਸ਼ ਕੁਮਾਰ ਨੇ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਲਈ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ।ਨਿਤੀਸ਼ ਦੀ ਸਿਫਾਰਸ਼ 'ਤੇ ਜੀਤਨ ਰਾਮ ਮਾਂਝੀ ਨੂੰ 9 ਮਹੀਨਿਆਂ ਦੇ ਛੋਟੇ ਕਾਰਜਕਾਲ ਲਈ ਮੁੱਖ ਮੰਤਰੀ ਬਣਾਇਆ ਗਿਆ ਸੀ। ਸੰਨ 2015 ਦੀ ਚੋਣ- ਨਿਤੀਸ਼ 71 ਸੀਟਾਂ ਨਾਲ ਸੀਐਮ ਬਣੇ ਪਰ, ਲਾਲੂ ਦੀ RJD ਅਤੇ ਕਾਂਗਰਸ ਨਾਲ ਗੱਠਜੋੜ ਬਣਾਉਣ ਤੋਂ ਬਾਅਦ, ਨਿਤੀਸ਼ ਨੇ ਫਿਰ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਰਿਕਾਰਡ ਪੰਜਵੀਂ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਹਾਲਾਂਕਿ, ਜੁਲਾਈ 2017 ਵਿੱਚ, ਨਿਤੀਸ਼ ਨੇ ਆਪਣੇ ਡਿਪਟੀ ਸੀ.ਐੱਮ ਅਤੇ RJD ਨੇਤਾ ਤੇਜਸ਼ਵੀ ਯਾਦਵ ਦੇ ਖਿਲਾਫ CBI ਕੇਸ ਦਾਇਰ ਕਰਨ ਲਈ ਸਪੱਸ਼ਟੀਕਰਨ ਦੀ ਘਾਟ ਕਾਰਨ ਮੁੜ ਸੀ.ਐੱਮ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ 2 ਦਿਨ ਬਾਅਦ, ਉਸਨੇ ਪੁਰਾਣੀ ਸਹਿਯੋਗੀ ਭਾਜਪਾ ਦੀ ਸਹਾਇਤਾ ਨਾਲ 6ਵੀਂ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
School Holiday: ਸੂਬੇ 'ਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਰਹਿਣਗੀਆਂ 12 ਦਿਨਾਂ ਦੀਆਂ ਛੁੱਟੀਆਂ, 20 ਦਸੰਬਰ ਤੋਂ ਸਕੂਲ ਬੰਦ...
ਸੂਬੇ 'ਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਰਹਿਣਗੀਆਂ 12 ਦਿਨਾਂ ਦੀਆਂ ਛੁੱਟੀਆਂ, 20 ਦਸੰਬਰ ਤੋਂ ਸਕੂਲ ਬੰਦ...
Neha Kakkar: ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਪਾਰ ਕੀਤੀਆਂ ਹੱਦਾਂ, ਨਵੇਂ ਗਾਣੇ 'ਚ ਡਾਂਸ ਸਟੈਪਸ ਵੇਖ ਭੜਕੇ ਲੋਕ; ਬੋਲੇ ਅਸ਼@ਲੀਲ...
ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਪਾਰ ਕੀਤੀਆਂ ਹੱਦਾਂ, ਨਵੇਂ ਗਾਣੇ 'ਚ ਡਾਂਸ ਸਟੈਪਸ ਵੇਖ ਭੜਕੇ ਲੋਕ; ਬੋਲੇ ਅਸ਼@ਲੀਲ...
ਪੰਜਾਬ 'ਚ ਕਿਸਾਨਾਂ ਦਾ DC ਦਫਤਰਾਂ ਅੱਗੇ ਧਰਨਾ, ਬਿਜਲੀ ਸੰਸ਼ੋਧਨ ਰੱਦ ਕਰਨ ਦੀ ਮੰਗ
ਪੰਜਾਬ 'ਚ ਕਿਸਾਨਾਂ ਦਾ DC ਦਫਤਰਾਂ ਅੱਗੇ ਧਰਨਾ, ਬਿਜਲੀ ਸੰਸ਼ੋਧਨ ਰੱਦ ਕਰਨ ਦੀ ਮੰਗ
ਅੰਮ੍ਰਿਤਪਾਲ ਸਿੰਘ ਨੂੰ ਲੱਗਿਆ ਵੱਡਾ ਝਟਕਾ, ਪਟੀਸ਼ਨ 'ਤੇ ਸੁਣਾਇਆ ਆਹ ਫੈਸਲਾ
ਅੰਮ੍ਰਿਤਪਾਲ ਸਿੰਘ ਨੂੰ ਲੱਗਿਆ ਵੱਡਾ ਝਟਕਾ, ਪਟੀਸ਼ਨ 'ਤੇ ਸੁਣਾਇਆ ਆਹ ਫੈਸਲਾ
Embed widget