Presidential Election : ਯੂਪੀ ਚੋਣਾਂ ਤੋਂ ਬਾਅਦ ਭਾਜਪਾ ਤੋਂ ਵੱਖ ਹੋ ਸਕਦੇ ਨਿਤੀਸ਼ ਕੁਮਾਰ, ਜਲਦ ਲੈ ਸਕਦੇ ਫੈਸਲਾ: ਸੂਤਰ
ਬਿਹਾਰ (Bihar) ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (Nitish Kumar) ਨੂੰ ਵਿਰੋਧੀ ਧਿਰ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਦੀਆਂ ਚਰਚਾਵਾਂ ਦਰਮਿਆਨ ਵੱਡੀ ਖ਼ਬਰ ਆਈ ਹੈ।
Nitish Kumar Latest News : ਬਿਹਾਰ (Bihar) ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (Nitish Kumar) ਨੂੰ ਵਿਰੋਧੀ ਧਿਰ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਦੀਆਂ ਚਰਚਾਵਾਂ ਦਰਮਿਆਨ ਵੱਡੀ ਖ਼ਬਰ ਆਈ ਹੈ। ਸੂਤਰਾਂ ਮੁਤਾਬਕ ਯੂਪੀ ਚੋਣਾਂ (UP Election) ਤੋਂ ਬਾਅਦ ਨਿਤੀਸ਼ ਕੁਮਾਰ ਭਾਜਪਾ ਗਠਜੋੜ ਯਾਨੀ ਐਨਡੀਏ ਤੋਂ ਵੱਖ ਹੋਣ ਬਾਰੇ ਵਿਚਾਰ ਕਰ ਰਹੇ ਹਨ। ਉਹ ਇਸ ਬਾਰੇ ਜਲਦੀ ਹੀ ਕੋਈ ਫੈਸਲਾ ਲੈ ਸਕਦੇ ਹਨ।
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਹਾਲ ਹੀ ਵਿੱਚ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ (ਕੇਸੀਆਰ) ਤੇ ਨਿਤੀਸ਼ ਕੁਮਾਰ ਨਾਲ ਮੁਲਾਕਾਤ ਕੀਤੀ ਹੈ। ਇਸ ਦੇ ਨਾਲ ਹੀ ਐਨਸੀਪੀ ਮੁਖੀ ਸ਼ਰਦ ਪਵਾਰ ਸਾਰੇ ਘਟਨਾਕ੍ਰਮ 'ਤੇ ਨਜ਼ਰ ਰੱਖ ਰਹੇ ਹਨ।
ਨਿਤੀਸ਼ ਦੇ ਨਾਂ ਨੂੰ ਲੈ ਕੇ ਜੋ ਹਲਚਲ ਚੱਲ ਰਹੀ, ਉਸ ਨਾਲ ਜੁੜੇ ਸਵਾਲ ਵੀ ਉੱਠ ਰਹੇ-
ਕੀ ਐਨਡੀਏ ਦੀ ਏਕਤਾ ਵਿੱਚ ਵਿਰੋਧੀ ਧਿਰ ਨੇ ਸੇਧ ਲਗਾ ਦਿੱਤੀ ਹੈ?
ਕੀ ਰਾਸ਼ਟਰਪਤੀ ਚੋਣ 'ਚ ਵਿਰੋਧੀ ਧਿਰ ਦੀ ਮੁਹਿੰਮ ਸਫਲ ਹੋਵੇਗੀ ?
10 ਮਾਰਚ ਨੂੰ ਆਉਣ ਵਾਲੇ ਚੋਣ ਨਤੀਜੇ ਕਿਸ ਦਾ ਭਵਿੱਖ ਤੈਅ ਕਰਨਗੇ?
ਨਿਤੀਸ਼ ਦੇ ਨਾਂ ਦੀ ਚਰਚਾ ਕਿਉਂ?
ਨਿਤੀਸ਼ ਕੁਮਾਰ ਨੂੰ ਪ੍ਰਧਾਨ ਬਣਾਉਣ ਦੀ ਗੱਲ ਉਦੋਂ ਸ਼ੁਰੂ ਹੋਈ ਜਦੋਂ ਕੇਸੀਆਰ ਅਤੇ ਪ੍ਰਸ਼ਾਂਤ ਕਿਸ਼ੋਰ ਇਸ ਮਹੀਨੇ ਮਿਲੇ ਸਨ। ਤੇਲੰਗਾਨਾ ਚੋਣਾਂ ਵਿੱਚ ਪੀਕੇ ਦੀ ਟੀਮ ਇਸ ਵਾਰ ਕੇਸੀਆਰ ਦੀ ਪਾਰਟੀ ਟੀਆਰਐਸ ਲਈ ਕੰਮ ਕਰੇਗੀ। ਦੋ ਦਿਨ ਤੱਕ ਚੱਲੀ ਇਸ ਬੈਠਕ 'ਚ ਨਿਤੀਸ਼ ਨੂੰ ਰਾਸ਼ਟਰਪਤੀ ਦੀ ਚੋਣ ਲੜਾਉਣ 'ਤੇ ਲੰਬੀ ਚਰਚਾ ਹੋਈ।
ਇਸ ਤੋਂ ਬਾਅਦ ਨਿਤੀਸ਼ ਤੇ ਪ੍ਰਸ਼ਾਂਤ ਕਿਸ਼ੋਰ ਪਟਨਾ 'ਚ ਡਿਨਰ 'ਤੇ ਮਿਲੇ। ਓਥੇ ਹੀ ਕੇਸੀਆਰ ਨੇ ਮੁੰਬਈ ਵਿੱਚ ਸ਼ਰਦ ਪਵਾਰ ਅਤੇ ਸੀਐਮ ਊਧਵ ਠਾਕਰੇ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਰਾਸ਼ਟਰੀ ਜਨਤਾ ਦਲ ਦੇ ਨੇਤਾ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਵੀ ਕੇਸੀਆਰ ਨਾਲ ਮੁਲਾਕਾਤ ਕੀਤੀ ਸੀ।