(Source: ECI/ABP News)
NMC : ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਲਈ ਵੱਡਾ ਐਲਾਨ, ਐਨਐਮਸੀ ਵੱਲੋਂ ਸਰਕੁਲਰ ਜਾਰੀ
ਨਵੀਂ ਦਿੱਲੀ: ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਲਈ ਭਾਰਤ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਕੌਮੀ ਮੈਡੀਕਲ ਕਮਿਸ਼ਨ (ਐਨਐਮਸੀ) ਨੇ ਐਲਾਨ ਕੀਤਾ ਹੈ ਕਿ ਕਰੋਨਾ ਜਾਂ ਜੰਗ ਕਾਰਨ ਪੈਦਾ ਮੁਸ਼ਕਲ ਹਾਲਾਤ ਕਰਕੇ ..
![NMC : ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਲਈ ਵੱਡਾ ਐਲਾਨ, ਐਨਐਮਸੀ ਵੱਲੋਂ ਸਰਕੁਲਰ ਜਾਰੀ NMC : Students returned from Ukraine can complete internship in Indian NMC : ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਲਈ ਵੱਡਾ ਐਲਾਨ, ਐਨਐਮਸੀ ਵੱਲੋਂ ਸਰਕੁਲਰ ਜਾਰੀ](https://feeds.abplive.com/onecms/images/uploaded-images/2022/03/04/3a3def294c00603d5c48adf45df25a33_original.webp?impolicy=abp_cdn&imwidth=1200&height=675)
ਨਵੀਂ ਦਿੱਲੀ: ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਲਈ ਭਾਰਤ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਕੌਮੀ ਮੈਡੀਕਲ ਕਮਿਸ਼ਨ (ਐਨਐਮਸੀ) ਨੇ ਐਲਾਨ ਕੀਤਾ ਹੈ ਕਿ ਕਰੋਨਾ ਜਾਂ ਜੰਗ ਕਾਰਨ ਪੈਦਾ ਮੁਸ਼ਕਲ ਹਾਲਾਤ ਕਰਕੇ ਸਥਿਤੀ ਵੱਸੋਂ ਬਾਹਰ ਹੋਣ ਕਾਰਨ ਇੰਟਨਰਸ਼ਿਪ ਪੂਰੀ ਨਾ ਕਰ ਸਕਣ ਵਾਲੇ ਵਿਦੇਸ਼ੀ ਮੈਡੀਕਲ ਗਰੈਜੂਏਟ ਵਿਦਿਆਰਥੀ ਆਪਣੀ ਇੰਟਰਨਸ਼ਿਪ ਭਾਰਤ ਵਿੱਚ ਪੂਰੀ ਕਰ ਸਕਦੇ ਹਨ। ਇਸ ਨਾਲ ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ।
ਐਨਐਮਸੀ ਨੇ ਇੱਕ ਸਰਕੁਲਰ ਵਿੱਚ ਕਿਹਾ ਕਿ ਸੂਬਾ ਮੈਡੀਕਲ ਕੌਂਸਲਾਂ ਵੀ ਇਸ ਦਾ ਪਾਲਣ ਕਰਨਗੀਆਂ, ਪਰ ਵਿਦਿਆਰਥੀਆਂ ਵੱਲੋਂ ਭਾਰਤ ਵਿੱਚ ਇੰਟਰਨਸ਼ਿਪ ਪੂਰੀ ਕਰਨ ਲਈ ਅਪਲਾਈ ਕਰਨ ਤੋਂ ਪਹਿਲਾਂ ਕੌਮੀ ਪ੍ਰੀਖਿਆ ਬੋਰਡ (ਐਨਬੀਈ) ਵੱਲੋਂ ਕਰਵਾਈ ਗਈ ਵਿਦੇਸ਼ੀ ਮੈਡੀਕਲ ਗਰੈਜੂਏਟ ਪ੍ਰੀਖਿਆ (ਐਫਐਮਜੀਈ) ਪਾਸ ਕੀਤੀ ਹੋਣੀ ਜ਼ਰੂਰੀ ਹੈ। ਜੇਕਰ ਵਿਦਿਆਰਥੀ ਇਹ ਮਾਪਦੰਡ ਪੂਰੇ ਕਰਦੇ ਹਨ ਤਾਂ ਸੂਬਾ ਮੈਡੀਕਲ ਕੌਂਸਲ 12 ਮਹੀਨੇ ਜਾਂ ਬਾਕੀ ਰਹਿੰਦੀ ਇੰਟਰਨਸ਼ਿਪ ਲਈ ਰਜਿਸਟਰੇਸ਼ਨ ਦਾ ਬਦਲ ਮੁਹੱਈਆ ਕਰਵਾ ਸਕਦੇ ਹਨ।
ਸਰਕੁਲਰ ਮੁਤਾਬਕ ਵਿੱਚ ਕਿਹਾ ਗਿਆ, ‘‘ਕੁਝ ਅਜਿਹੇ ਵਿਦੇਸ਼ੀ ਵਿਦਿਆਰਥੀ ਹਨ ਜਿਨ੍ਹਾਂ ਦੀ ਕਰੋਨਾ ਮਹਾਮਾਰੀ ਜਾਂ ਜੰਗ ਵਰਗੇ ਔਖੇ ਹਾਲਾਤ ਕਾਰਨ ਇੰਟਰਨਸ਼ਿਪ ਪੂਰੀ ਨਹੀਂ ਹੋ ਸਕੀ ਹੈ। ਉਨ੍ਹਾਂ ਵਿਦੇਸ਼ੀ ਮੈਡੀਕਲ ਵਿਦਿਆਰਥੀਆਂ ਦੀਆਂ ਪ੍ਰੇਸ਼ਾਨੀਆਂ ਤੇ ਉਨ੍ਹਾਂ ’ਤੇ ਦਬਾਅ ਨੂੰ ਦੇਖਦਿਆਂ ਭਾਰਤ ਵਿੱਚ ਇੰਟਰਨਸ਼ਿਪ ਪੂਰੀ ਕਰਨ ਲਈ ਉਨ੍ਹਾਂ ਦੀਆਂ ਅਰਜ਼ੀਆਂ ਮੰਨਣਯੋਗ ਹੋਣਗੀਆਂ।’’
ਇਸ ਨਾਲ ਉਨ੍ਹਾਂ ਮੈਡੀਕਲ ਵਿਦਿਆਰਥੀਆਂ ਨੂੰ ਲਾਭ ਮਿਲੇਗਾ ਜਿਹੜੇ ਯੂਕਰੇਨ ਦੇ ਕਾਲਜਾਂ ’ਚ ਮੈਡੀਕਲ ਕਰ ਰਹੇ ਸਨ ਪਰ ਉਥੇ ਪੈਦਾ ਹੋਏ ਸੰਕਟ ਕਾਰਨ ਉਨ੍ਹਾਂ ਨੂੰ ਪੜ੍ਹਾਈ ਵਿਚਾਲੇ ਛੱਡ ਕੇ ਭਾਰਤ ਆਉਣਾ ਪਿਆ ਹੈ। ਐਨਐਮਸੀ ਨੇ ਕਿਹਾ ਕਿ ਸੂਬਾ ਮੈਡੀਕਲ ਕੌਸਲਾਂ ਵੱਲੋਂ ਮੈਡੀਕਲ ਕਾਲਜਾਂ ਤੋਂ ਇਹ ਲਿਖਤੀ ਰੂਪ ਵਿੱਚ ਲਿਆ ਜਾਵੇਗਾ ਕਿ ਉਹ ਇੰਟਰਨਸ਼ਿਪ ਪੂਰੀ ਕਰਵਾਉਣ ਲਈ ਕੋਈ ਵੀ ਫ਼ੀਸ ਨਹੀਂ ਲੈਣਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)