ਪੜਚੋਲ ਕਰੋ
Advertisement
ਉਧਮਪੁਰ ਹਾਈਵੇਅ ਤੋਂ ਦੋ ਦਿਨ ਨਹੀ ਲੰਘ ਸਕਣਗੇ ਨਿਜ਼ੀ ਵਾਹਨ, ਜਾਣੋ ਕਾਰਨ
ਸ਼੍ਰੀਨਗਰ: ਜੰਮੂ-ਕਸ਼ਮੀਰ ‘ਚ ਸੁਰੱਖੀਆ ਕਾਰਨਾਂ ਕਰਕੇ ਬਾਰਾਮੂਲਾ ਤੋਂ ਉਧਮਪੁਰ ਤਕ ਦੇ ਨੇਸ਼ਨਲ ਹਾਈਵੇਅ ‘ਤੇ 31 ਮਈ ਤਕ ਇੱਕ ਹਫਤੇ ‘ਚ ਦੋ ਦਿਨ ਨਿਜ਼ੀ ਵਾਹਨਾਂ ਦੀ ਆਵਾਜਾਈ ‘ਤੇ ਰੋਕ ਰਹੇਗੀ। ਹਫਤੇ ‘ਚ ਐਤਵਾਰ ਅਤੇ ਬੁੱਧਵਾਰ ਨੂੰ ਉਧਮਪੁਰ ਹਾਈਵੇਅ ਤੋਂ ਨਿਜ਼ੀ ਵਾਹਨ ਨਹੀ ਜਾਣਗੇ ਇਨ੍ਹਾਂ ਦੋ ਦਿਨਾਂ ‘ਚ ਇਸ ਹਾਈਵੇਅ ‘ਤੇ ਸੈਨਿਕਾਂ ਦਾ ਕਾਫਿਲਾ ਲੰਘੇਗਾ।
ਇੱਕ ਅਧਿਕਾਰੀ ਨੇ ਕਿਹਾ ਕਿ ਇਹ ਉਪਾਅ ਅਜੇ ਜਾਰੀ ਮਤਦਾਨ ਪ੍ਰਕਿਰੀਆ ਦੌਰਾਨ ਅੱਤਵਾਦੀਆਂ ਦੇ ਹਮਲੇ ਦੀ ਕੋਸ਼ਿਸ਼ਾਂ ਨੂੰ ਧਿਆਨ ‘ਚ ਰੱਖਕੇ ਲਿਆ ਗਿਆ ਹੈ। ਸਰਕਾਰੀ ਸੂਚਨਾ ‘ਚ ਕਿਹਾ ਕਿਹਾ ਹੈ ਕਿ ਸ਼੍ਰੀਨਗਰ, ਕਾਜੀਗੁੰਡ, ਜਵਾਹਰ-ਸੁਰੰਗ, ਬਨੀਹਾਲ ਅਤੇ ਰਾਮਬਨ ਤੋਂ ਹੋ ਕੇ ਲੰਘਣ ਵਾਲੇ ਬਾਰਾਮੁਲਾ-ਉਧਮਪੁਰ ਹਾਈਵੇਅ ‘ਤੇ ਬੈਨ ਸਵੇਰੇ 4 ਵਜੇ ਤੋਂ ਸ਼ਾਮ 5 ਵਜੇ ਤਕ ਰਹੇਗਾ।
ਉਧਰ ਨੇਸ਼ਨਲ ਕਾਨਫਰੰਸ ਨੇਤਾ ਉਮਰ ਅੱਬਦੁਲਾ ਨੇ ਆਮ ਲੋਕਾਂ ਲਈ ਇਸ ਫੈਸਲੇ ਨੂੰ ਮੋਦੀ ਸਰਕਾਰ ਦਾ ਅੰਦਰੂਨੀ ਸੁਰੱਖੀਆ ‘ਚ ਨਾਕਾਮ ਹੋਣ ਦਾ ਸਬੂਤ ਮਨੀਆ ਹੈ। ਇਸ ਬਾਰੇ ਉਮਰ ਨੇ ਟਵੀਟ ਵੀ ਕੀਤਾ ਹੈ।
ਪੁਲਵਾਮਾ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਪ੍ਰਸਾਸ਼ਨ ਨੇ ਇੱਕ ਐਡਵਾਈਸਰੀ ਜਾਰੀ ਕਰ ਕਿਹਾ ਸੀ ਕਿ ਸੁਰੱਖੀਆਬਲਾਂ ਦੇ ਕਾਫੀਲੇ ਦੇ ਨਾਲ ਆਮ ਲੋਕਾਂ ਦੀ ਕਾਰਾਂ ਜਾਂ ਕਿਸੇ ਵੀ ਤਰ੍ਹਾਂ ਦਾ ਨਿਜ਼ੀ ਵਾਹਨ ਲੈ ਜਾਣ ਦੀ ਪਰਮਿਸ਼ਨ ਨਹੀ ਹੋਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਲੁਧਿਆਣਾ
ਬਾਲੀਵੁੱਡ
Advertisement