ਪੜਚੋਲ ਕਰੋ
(Source: ECI/ABP News)
132 ਪਿੰਡਾਂ 'ਚ ਪਿਛਲੇ 3 ਮਹੀਨਿਆਂ ਦੌਰਾਨ ਨਹੀਂ ਜਨਮੀ ਕੋਈ ਕੁੜੀ, ਹੁਣ ਹੋਵੇਗੀ ਜਾਂਚ
ਪਿਛਲੇ ਤਿੰਨ ਮਹੀਨਿਆਂ ਦੌਰਾਨ ਕਿਸੇ ਵੀ ਲੜਕੀ ਦਾ ਜਨਮ ਨਹੀਂ ਹੋਇਆ। ਸਰਕਾਰੀ ਅੰਕੜਿਆਂ ਮੁਤਾਬਕ ਉੱਤਰਕਾਸ਼ੀ ਜ਼ਿਲ੍ਹੇ ਦੇ 132 ਪਿੰਡਾਂ ਵਿੱਚ 216 ਬੱਚੇ ਪੈਦਾ ਹੋਏ, ਜਿਨ੍ਹਾਂ ਵਿੱਚ ਇੱਕ ਵੀ ਕੁੜੀ ਨਹੀਂ ਸੀ।
![132 ਪਿੰਡਾਂ 'ਚ ਪਿਛਲੇ 3 ਮਹੀਨਿਆਂ ਦੌਰਾਨ ਨਹੀਂ ਜਨਮੀ ਕੋਈ ਕੁੜੀ, ਹੁਣ ਹੋਵੇਗੀ ਜਾਂਚ no girl child born in 132 villages of uttrakhand, probe started 132 ਪਿੰਡਾਂ 'ਚ ਪਿਛਲੇ 3 ਮਹੀਨਿਆਂ ਦੌਰਾਨ ਨਹੀਂ ਜਨਮੀ ਕੋਈ ਕੁੜੀ, ਹੁਣ ਹੋਵੇਗੀ ਜਾਂਚ](https://static.abplive.com/wp-content/uploads/sites/5/2019/07/22151854/Newborn-baby.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਉੱਤਰਾਖੰਡ ਤੋਂ ਬੇਹੱਦ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਸਵਾ 100 ਤੋਂ ਵੱਧ ਪਿੰਡਾਂ ਵਿੱਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਕਿਸੇ ਵੀ ਲੜਕੀ ਦਾ ਜਨਮ ਨਹੀਂ ਹੋਇਆ। ਸਰਕਾਰੀ ਅੰਕੜਿਆਂ ਮੁਤਾਬਕ ਉੱਤਰਕਾਸ਼ੀ ਜ਼ਿਲ੍ਹੇ ਦੇ 132 ਪਿੰਡਾਂ ਵਿੱਚ 216 ਬੱਚੇ ਪੈਦਾ ਹੋਏ, ਜਿਨ੍ਹਾਂ ਵਿੱਚ ਇੱਕ ਵੀ ਕੁੜੀ ਨਹੀਂ ਸੀ।
ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਬਾਕ ਜ਼ਿਲ੍ਹਾ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਗਈ ਹੈ ਇਸ ਜ਼ਿਲ੍ਹੇ 'ਚ ਲੜਕੀਆਂ ਦੀ ਜਨਮ ਦਰ ਸਿਫਰ ਹੈ। ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਲੱਭਣ ਲਈ ਇਲਾਕੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਕਾਰਨ ਦਾ ਪਤਾ ਲਗਾਉਣ ਲਈ ਇਕ ਸਰਵੇਖਣ ਅਤੇ ਅਧਿਐਨ ਕਰਵਾਇਆ ਜਾਵੇਗਾ।
ਜ਼ਿਲ੍ਹਾ ਪ੍ਰਸ਼ਾਸਨ ਨੇ ਆਸ਼ਾ ਵਰਕਰਾਂ ਨਾਲ ਹੰਗਾਮੀ ਮੀਟਿੰਗ ਵੀ ਸੱਦੀ ਤੇ ਉਨ੍ਹਾਂ ਨੂੰ ਇਨ੍ਹਾਂ ਖੇਤਰਾਂ ਵਿੱਚ ਚੌਕਸੀ ਵਧਾਉਣ ਅਤੇ ਅੰਕੜਿਆਂ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਹਾਲੇ ਤਕ ਭਰੂਣ ਹੱਤਿਆ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ, ਪਰ ਅਜਿਹਾ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)