ਮਈ-ਜੂਨ ਨਹੀਂ, ਫਰਵਰੀ ਤੋਂ ਹੀ ਪੈਣ ਲੱਗੇਗੀ ਭੀਸ਼ਣ ਗਰਮੀ! ਬਾਰਿਸ਼ ਵਿੱਚ ਵੀ ਕਮੀ, IMD ਨੇ ਜਾਰੀ ਕੀਤਾ ਅਲਰਟ
ਉੱਤਰੀ ਭਾਰਤ 'ਚ ਠੰਡੀ ਦਾ ਅਸਰ ਲਗਾਤਾਰ ਘੱਟ ਰਿਹਾ ਹੈ। ਸਵੇਰੇ ਅਤੇ ਦੇਰ ਰਾਤ ਠੰਡੀ ਮਹਿਸੂਸ ਹੋ ਰਹੀ ਹੈ। ਜਦਕਿ ਦਿਨ ਵਿੱਚ ਤਾਪਮਾਨ ਗਰਮੀ ਦੇ ਪਿਛਲੇ ਰਿਕਾਰਡ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਜਧਾਨੀ ਵਿੱਚ ਨਿਊਨਤਮ ਤਾਪਮਾਨ 9.2 ਡਿਗਰੀ ਦਰਜ

Weather Update: ਉੱਤਰੀ ਭਾਰਤ ਵਿੱਚ ਠੰਡੀ ਦਾ ਅਸਰ ਲਗਾਤਾਰ ਘੱਟ ਰਿਹਾ ਹੈ। ਸਵੇਰੇ ਅਤੇ ਦੇਰ ਰਾਤ ਠੰਡੀ ਮਹਿਸੂਸ ਹੋ ਰਹੀ ਹੈ। ਜਦਕਿ ਦਿਨ ਵਿੱਚ ਤਾਪਮਾਨ ਗਰਮੀ ਦੇ ਪਿਛਲੇ ਰਿਕਾਰਡ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਜਧਾਨੀ ਵਿੱਚ ਨਿਊਨਤਮ ਤਾਪਮਾਨ 9.2 ਡਿਗਰੀ ਦਰਜ ਕੀਤਾ ਗਿਆ, ਜੋ ਸਧਾਰਨ ਤੋਂ 0.8 ਡਿਗਰੀ ਵੱਧ ਹੈ। ਮੌਸਮ ਵਿਭਾਗ (IMD) ਨੇ ਸ਼ੁੱਕਰਵਾਰ (31 ਜਨਵਰੀ, 2025) ਨੂੰ ਜਾਣਕਾਰੀ ਦਿੱਤੀ ਕਿ ਜਨਵਰੀ ਵਿੱਚ ਮੌਸਮ ਗਰਮ ਅਤੇ ਖੁਸ਼ਕ ਰਿਹਾ, ਪਰ ਫਰਵਰੀ ਵਿੱਚ ਦੇਸ਼ ਦੇ ਕਈ ਖੇਤਰਾਂ ਵਿੱਚ ਔਸਤ ਤੋਂ ਘੱਟ ਬਾਰਸ਼ ਹੋਣ ਦੀ ਸੰਭਾਵਨਾ ਹੈ।
ਪੀਟੀਆਈ ਦੀ ਰਿਪੋਰਟ ਦੇ ਅਨੁਸਾਰ, ਮੌਸਮ ਵਿਭਾਗ (IMD) ਨੇ ਸ਼ੁੱਕਰਵਾਰ ਯਾਨੀਕਿ 31 ਜਨਵਰੀ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜਨਵਰੀ ਵਿੱਚ ਗਰਮ ਰਹਿਣ ਦੇ ਬਾਅਦ ਫਰਵਰੀ ਵਿੱਚ ਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿੱਚ ਵੱਧ ਤਾਪਮਾਨ ਅਤੇ ਸਧਾਰਨ ਤੋਂ ਘੱਟ ਬਾਰਸ਼ ਹੋਣ ਦੀ ਸੰਭਾਵਨਾ ਹੈ। IMD ਦੇ ਮਹਾਨਿਦੇਸ਼ਕ ਮ੍ਰਿਤੁੰਜਯ ਮਹਾਪਾਤਰਾ ਨੇ ਦੱਸਿਆ ਕਿ ਪੱਛਮੀ -ਮੱਧ ਅਤੇ ਉੱਤਰ-ਪੱਛਮੀ ਭਾਰਤ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਜ਼ਿਆਦਾਤਰ ਹਿੱਸਿਆਂ ਵਿੱਚ ਸਧਾਰਨ ਤੋਂ ਘੱਟ ਬਾਰਸ਼ ਹੋਣ ਦੀ ਸੰਭਾਵਨਾ ਹੈ। ਜਦਕਿ ਕੁਝ ਹਿੱਸਿਆਂ ਨੂੰ ਛੱਡ ਕੇ ਜ਼ਿਆਦਾਤਰ ਖੇਤਰਾਂ ਵਿੱਚ ਨਿਊਨਤਮ ਤਾਪਮਾਨ ਸਧਾਰਨ ਤੋਂ ਵੱਧ ਰਹੇਗਾ।
ਜਨਵਰੀ ਵਿੱਚ ਔਸਤ 4.5 ਐੱਮਐੱਮ ਬਾਰਿਸ਼ ਦਰਜ - IMD
ਮ੍ਰਿਤੁੰਜਯ ਮਹਾਪਾਤਰਾ ਨੇ ਦੱਸਿਆ ਕਿ ਭਾਰਤ ਵਿੱਚ ਜਨਵਰੀ ਵਿੱਚ ਔਸਤ 4.5 ਐੱਮਐੱਮ ਬਾਰਿਸ਼ ਹੋਈ। ਜਨਵਰੀ ਵਿੱਚ ਦੇਸ਼ ਦਾ ਔਸਤ ਤਾਪਮਾਨ 18.98 ਡਿਗਰੀ ਸੈਲਸੀਅਸ ਰਿਹਾ, ਜੋ 1901 ਦੇ ਬਾਅਦ ਇਸ ਮਹੀਨੇ ਦਾ ਤੀਜਾ ਸਭ ਤੋਂ ਵੱਧ ਤਾਪਮਾਨ ਸੀ। ਪਿਛਲੇ ਸਾਲ 2024 ਦਾ ਅਕਤੂਬਰ ਵੀ 1901 ਦੇ ਬਾਅਦ ਤੋਂ ਸਭ ਤੋਂ ਗਰਮ ਮਹੀਨਾ ਰਿਹਾ, ਜਿਸ ਵਿੱਚ ਔਸਤ ਤਾਪਮਾਨ ਸਧਾਰਨ ਤੋਂ ਲਗਭਗ 1.2 ਡਿਗਰੀ ਸੈਲਸੀਅਸ ਵੱਧ ਰਿਹਾ।
ਫਸਲਾਂ ਲਈ ਬਹੁਤ ਹੀ ਖਾਸ ਹੈ ਬਾਰਿਸ਼ - IMD
ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਅੰਦਾਜਾ ਲਾਇਆ ਸੀ ਕਿ ਜਨਵਰੀ ਤੋਂ ਮਾਰਚ ਦੇ ਦਰਮਿਆਨ ਉੱਤਰੀ ਭਾਰਤ ਵਿੱਚ ਬਾਰਿਸ਼ ਸਧਾਰਨ ਤੋਂ ਘੱਟ ਹੋਵੇਗੀ, ਜੋ ਕਿ ਐਲਪੀਏ 184.3 MM ਦੇ 86 ਫੀਸਦੀ ਤੋਂ ਵੀ ਘੱਟ ਹੋਵੇਗੀ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਉਤਰਾਖੰਡ , ਉੱਤਰੀ ਅਤੇ ਉੱਤਰ ਪੱਛਮੀ ਰਾਜ ਸਰਦੀਆਂ (ਅਕਤੂਬਰ ਤੋਂ ਦਸੰਬਰ) ਵਿੱਚ ਕਣਕ, ਮਟਰ, ਛੋਲੇ ਅਤੇ ਜੌ ਜਿਹੀਆਂ ਰਬੀ ਫਸਲਾਂ ਦੀ ਖੇਤੀ ਕਰਦੇ ਹਨ ਅਤੇ ਗਰਮੀ (ਅਪ੍ਰੈਲ ਤੋਂ ਜੂਨ) ਵਿੱਚ ਉਨ੍ਹਾਂ ਦੀ ਕਟਾਈ ਕਰਦੇ ਹਨ। western disturbance ਦੇ ਕਾਰਨ ਸਰਦੀਆਂ ਵਿੱਚ ਹੋਣ ਵਾਲੀ ਬਾਰਿਸ਼ ਇਨ੍ਹਾਂ ਫਸਲਾਂ ਦੀ ਵਾਧੇ ਲਈ ਬਹੁਤ ਹੀ ਖਾਸ ਹੈ।






















