ਪੜਚੋਲ ਕਰੋ
Advertisement
ਬੈਂਕਾਂ 'ਚ ਛੁੱਟੀ, ਬੱਸ ATMs ਦਾ ਸਹਾਰਾ
ਨਵੀਂ ਦਿੱਲੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ ਅੱਜ ਬੈਂਕਾਂ ਵਿੱਚ ਛੁੱਟੀ ਹੈ। ਇਸ ਕਰਕੇ ਲੋਕਾਂ ਦੀਆਂ ਦਿੱਕਤਾਂ ਵੱਧ ਸਕਦੀਆਂ ਹਨ। ਲੋਕਾਂ ਨੂੰ ਹੁਣ ਸਿਰਫ ATMs ਦਾ ਸਾਹਰਾ ਹੈ। 500 ਤੇ 1000 ਰੁਪਏ ਦੇ ਨੋਟਾਂ ’ਤੇ ਰੋਕ ਬਾਅਦ ਦੇਸ਼ ਵਿੱਚ ਬੈਂਕਾਂ ਉਤੇ ਏਟੀਐਮ ਬੂਥਾਂ ਅੱਗੇ ਲੱਗੀਆਂ ਲਾਈਨਾਂ ਦੌਰਾਨ ਲੋਕਾਂ ਨੂੰ ਕੁੱਝ ਰਾਹਤ ਦੇਣ ਵਾਲੀਆਂ ਛੋਟਾਂ ਦਿੱਤੀਆਂ ਹਨ।
ਆਰਬੀਆਈ ਨੇ 500 ਰੁਪਏ ਦਾ ਨਵਾਂ ਨੋਟ ਜਾਰੀ ਕਰ ਦਿੱਤਾ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਏਟੀਐਮ ਵਿੱਚੋਂ ਪੈਸੇ ਕਢਵਾਉਣ ਦੀ ਸੀਮਾ ਦੋ ਹਜ਼ਾਰ ਰੁਪਏ ਤੋਂ ਵਧਾ ਕੇ 2500 ਰੁਪਏ ਕਰ ਦਿੱਤੀ ਹੈ ਅਤੇ ਹੁਣ ਬੈਂਕਾਂ ਵਿੱਚੋਂ 4500 ਰੁਪਏ ਬਦਲਵਾਏ ਜਾ ਸਕਦੇ ਹਨ। ਹਫ਼ਤੇ ਵਿੱਚ ਪੈਸੇ ਕਢਵਾਉਣ ਦੀ ਸੀਮਾ 20 ਹਜ਼ਾਰ ਰੁਪਏ ਤੋਂ ਵਧਾ ਕੇ 24 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਪਿੰਡਾਂ ਵਿੱਚ ਮੋਬਾਈਲ ਬੈਂਕਿੰਗ ਵੈਨਾਂ ਭੇਜੀਆਂ ਜਾਣਗੀਆਂ। ਬੈਂਕਾਂ ਵਿੱਚ ਅਪਾਹਜਾਂ ਅਤੇ ਬਜ਼ੁਰਗਾਂ ਲਈ ਹੁਣ ਵੱਖਰੀਆਂ ਲਾਈਨਾਂ ਲੱਗਣ ਗਈਆਂ।
ਸਰਕਾਰ ਵੱਲੋਂ ਵੱਡੇ ਨੋਟ ਬੰਦ ਕਰਨ ਬਾਅਦ ਪਹਿਲੇ ਤਿੰਨ ਦਿਨਾਂ ਵਿੱਚ ਤਿੰਨ ਲੱਖ ਕਰੋੜ ਰੁਪਏ ਜਮ੍ਹਾਂ ਹੋਏ ਹਨ। ਸਰਕਾਰ ਨੇ ਪੈਨਸ਼ਨਰਾਂ ਲਈ ਸਾਲਾਨਾ ਲਾਈਫ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਆਖ਼ਰੀ ਮਿਤੀ ਨਵੰਬਰ ਤੋਂ ਵਧਾ ਕੇ 15 ਜਨਵਰੀ ਕਰ ਦਿੱਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਆਈਪੀਐਲ
ਪੰਜਾਬ
ਉਲੰਪਿਕ
Advertisement