ਪੜਚੋਲ ਕਰੋ

ਐਨਆਰਸੀ, ਸੀਏਏ ਤੇ ਹੁਣ ਐਨਪੀਆਰ ਆਖਰ ਕੀ ਕਰਨਾ ਚਾਹੁੰਦੀ ਮੋਦੀ ਸਰਕਾਰ?

ਮੋਦੀ ਸਰਕਾਰ ਵੱਲੋਂ ਐਨਆਰਸੀ, ਸੀਏਏ ਤੇ ਹੁਣ ਐਨਪੀਆਰ ਨੂੰ ਹਰੀ ਝੰਡੀ ਦੇਣ ਮਗਰੋਂ ਦੇਸ਼ ਵਿੱਚ ਕਈ ਸਵਾਲ ਉੱਠਣ ਲੱਗੇ ਹਨ। ਸਭ ਤੋਂ ਅਹਿਮ ਸਵਾਲ ਹੈ ਕਿ ਆਖਰ ਮੋਦੀ ਸਰਕਾਰ ਇਨ੍ਹਾਂ ਨਵੇਂ ਨਿਯਮਾਂ ਨਾਲ ਕੀ ਕਰਨਾ ਚਾਹੁੰਦੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਮੋਦੀ ਸਰਕਾਰ ਕੁਝ ਛੁਪਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਇਸ ਦਾ ਖੁਲਾਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵੇ ਤੋਂ ਕੁਝ ਘੰਟਿਆਂ ਬਾਅਦ ਹੀ ਹੋ ਗਿਆ।

ਨਵੀਂ ਦਿੱਲੀ: ਮੋਦੀ ਸਰਕਾਰ ਵੱਲੋਂ ਐਨਆਰਸੀ, ਸੀਏਏ ਤੇ ਹੁਣ ਐਨਪੀਆਰ ਨੂੰ ਹਰੀ ਝੰਡੀ ਦੇਣ ਮਗਰੋਂ ਦੇਸ਼ ਵਿੱਚ ਕਈ ਸਵਾਲ ਉੱਠਣ ਲੱਗੇ ਹਨ। ਸਭ ਤੋਂ ਅਹਿਮ ਸਵਾਲ ਹੈ ਕਿ ਆਖਰ ਮੋਦੀ ਸਰਕਾਰ ਇਨ੍ਹਾਂ ਨਵੇਂ ਨਿਯਮਾਂ ਨਾਲ ਕੀ ਕਰਨਾ ਚਾਹੁੰਦੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਮੋਦੀ ਸਰਕਾਰ ਕੁਝ ਛੁਪਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਇਸ ਦਾ ਖੁਲਾਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵੇ ਤੋਂ ਕੁਝ ਘੰਟਿਆਂ ਬਾਅਦ ਹੀ ਹੋ ਗਿਆ। ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਰਾਮ ਲੀਲਾ ਮੈਦਾਨ ’ਚ ਰੈਲੀ ਦੌਰਾਨ ਇਸ ਗੱਲ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਸੀ ਕਿ ਕੌਮੀ ਨਾਗਰਿਕਤਾ ਰਜਿਸਟਰ (ਐਨਆਰਸੀ) ਬਾਰੇ ਅਜੇ ਤੱਕ ਸਰਕਾਰ ਨੇ ਕੋਈ ਵਿਚਾਰ ਨਹੀਂ ਕੀਤਾ। ਜਦਕਿ ਭਾਰਤ ਦੀ ਜਨਗਣਨਾ ਬਾਰੇ ਸਰਕਾਰੀ ਵੈੱਬਸਾਈਟ ’ਤੇ ਐਨਪੀਆਰ (ਅਬਾਦੀ ਰਜਿਸਟਰ) ਨੂੰ ‘ਐਨਆਰਸੀ ਬਣਾਉਣ ਵੱਲ ਪਹਿਲਾ ਕਦਮ ਦੱਸਿਆ ਗਿਆ ਹੈ।’ ਇਸ ਦਾ ਮਤਲਬ ਹੈ ਕਿ ਐਨਆਰਸੀ ਲਈ ਹੀ ਐਨਪੀਆਰ ਲਾਗੂ ਕੀਤਾ ਜਾ ਰਿਹਾ ਹੈ। ਉਂਝ ਐਨਪੀਆਰ ਯੂਪੀਏ ਸਰਕਾਰ ਵੱਲੋਂ 2010 ’ਚ ਆਰੰਭਿਆ ਗਿਆ ਸੀ ਤੇ 2015 ਵਿੱਚ ਅਪਡੇਟ ਕੀਤਾ ਗਿਆ ਸੀ। ਦਿਲਚਸਪ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਦਾਅਵਾ ਕੀਤਾ ਹੈ ਕਿ ਕੌਮੀ ਅਬਾਦੀ ਰਜਿਸਟਰ (ਐਨਪੀਆਰ) ਨੂੰ ਅਪਡੇਟ ਕਰਨ ਦੌਰਾਨ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ (ਡੇਟਾ) ਦੇ ਆਧਾਰ ’ਤੇ ਪੂਰੇ ਮੁਲਕ ਲਈ ਕੌਮੀ ਨਾਗਰਿਕਤਾ ਰਜਿਸਟਰ (ਐਨਆਰਸੀ) ਤਿਆਰ ਕਰਨ ਦੀ ਕੋਈ ਯੋਜਨਾ ਨਹੀਂ। ਸਰਕਾਰ ਵੱਲੋਂ ਇਹ ਬਿਆਨ ਵਿਵਾਦਾਂ ’ਚ ਘਿਰੇ ਐਨਆਰਸੀ ਤੇ ਨਾਗਰਿਕਤਾ ਸੋਧ ਐਕਟ ਦੇ ਮੱਦੇਨਜ਼ਰ ਆਇਆ ਹੈ। ਮੰਤਰਾਲੇ ਨੇ ਕਿਹਾ ਕਿ ਅਜਿਹੀ ਕੋਈ ਯੋਜਨਾ ਨਹੀਂ। ਦੂਜੇ ਪਾਸੇ ਸਰਕਾਰੀ ਵੈੱਬਸਾਈਟ ਖੁਦ ਹੀ ਅਸਲੀਅਤ ਬਿਆਨ ਰਹੀ ਹੈ। ਕਾਂਗਰਸ ਨੇ ਅਬਾਦੀ ਰਜਿਸਟਰ (ਐਨਪੀਆਰ) ’ਤੇ ਸਰਕਾਰ ਨੂੰ ਘੇਰਦਿਆਂ ਦਾਅਵਾ ਕੀਤਾ ਕਿ ਇਹ ਐਨਆਰਸੀ ਵੱਲ ਪਹਿਲਾ ਕਦਮ ਹੈ। ਕਾਂਗਰਸ ਨੇ ਕਿਹਾ ਕਿ ਸਰਕਾਰ ਨੇ ਰਾਜ ਸਭਾ ’ਚ ਗ੍ਰਹਿ ਮੰਤਰਾਲੇ ਵੱਲੋਂ ਦਿੱਤੇ ਜਵਾਬ ਦਾ ਹਵਾਲਾ ਦਿੱਤਾ ਹੈ ਤੇ ਹੁਣ ਆਪਣੇ ਹੀ ਜਾਲ ਵਿਚ ਫ਼ਸਦੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸਪੱਸ਼ਟ ਕਿਹਾ ਹੈ ਕਿ ਦੇਸ਼ ਵਿਆਪੀ ਐਨਆਰਸੀ ਬਾਰੇ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ ਤੇ ਇਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਾਅਵਿਆਂ ਦੇ ਉਲਟ ਹੈ। ਮੰਤਰਾਲੇ ਦੀ ਰਿਪੋਰਟ ਸਾਫ਼-ਸਾਫ਼ ਦੱਸਦੀ ਹੈ ਕਿ ਐਨਪੀਆਰ, ਐਨਆਰਸੀ ਵੱਲ ਹੀ ਪਹਿਲਾ ਕਦਮ ਹੈ। ਆਬਾਦੀ ਰਜਿਸਟਰ ਤੇ ਜਨਗਣਨਾ ਵਿਚਾਲੇ ਫਰਕ ਐਨਪੀਆਰ (ਕੌਮੀ ਆਬਾਦੀ ਰਜਿਸਟਰ) ’ਚ ਮੁਲਕ ਦੇ ਸੁਭਾਵਿਕ ਨਿਵਾਸੀ ਦਰਜ ਕੀਤੇ ਜਾਂਦੇ ਹਨ। ਐਨਪੀਆਰ ਮੁਤਾਬਕ ਸੁਭਾਵਿਕ ਨਿਵਾਸੀ ਉਹ ਹੈ ਜੋ ਕਿਸੇ ਖ਼ਾਸ ਇਲਾਕੇ ’ਚ ਪਿਛਲੇ ਛੇ ਮਹੀਨਿਆਂ ਜਾਂ ਉਸ ਤੋਂ ਵੱਧ ਸਮੇਂ ਤੋਂ ਰਹਿ ਰਿਹਾ ਹੈ ਜਾਂ ਫਿਰ ਉਹ ਵਿਅਕਤੀ ਉਸ ਇਲਾਕੇ ’ਚ ਅਗਲੇ ਛੇ ਮਹੀਨੇ ਰਹਿਣ ਦਾ ਚਾਹਵਾਨ ਹੈ। ਨਾਗਰਿਕਤਾ ਐਕਟ ਭਾਰਤ ਦੇ ਹਰ ਨਾਗਰਿਕ ਨੂੰ ਰਜਿਸਟਰ ਕਰਨ ਤੇ ਸ਼ਨਾਖ਼ਤੀ ਕਾਰਡ ਜਾਰੀ ਕਰਨ ਦੀ ਹਾਮੀ ਭਰਦਾ ਹੈ। ਐਨਪੀਆਰ ’ਚ ਸ਼ਾਮਲ ਭੂਗੋਲਿਕ ਜਾਣਕਾਰੀ ’ਚ, ਨਾਂ, ਘਰ ਦੇ ਮੁਖੀ ਨਾਲ ਰਿਸ਼ਤਾ, ਪਿਤਾ ਤੇ ਮਾਂ ਦਾ ਨਾਂ, ਪਤੀ-ਪਤਨੀ ਦਾ ਨਾਂ, ਲਿੰਗ, ਜਨਮ ਮਿਤੀ, ਵਿਆਹੇ ਜਾਂ ਅਣਵਿਆਹੇ ਹੋਣ ਬਾਰੇ ਜਾਣਕਾਰੀ, ਜਨਮ ਸਥਾਨ, ਨਾਗਰਿਕਤਾ, ਸੁਭਾਵਿਕ ਨਿਵਾਸੀ ਦਾ ਮੌਜੂਦਾ ਪਤਾ, ਮੌਜੂਦਾ ਪਤੇ ’ਤੇ ਰਹਿੰਦੇ ਹੋਣ ਦਾ ਸਮਾਂ, ਪੱਕਾ ਪਤਾ, ਰੁਜ਼ਗਾਰ ਤੇ ਵਿਦਿਅਕ ਯੋਗਤਾ ਬਾਰੇ ਜਾਣਕਾਰੀ ਸ਼ਾਮਲ ਹੋਵੇਗੀ। ਜਦਕਿ ਜਨਗਣਨਾ ਲਈ ਵੱਧ ਜਾਣਕਾਰੀ ਲੋੜੀਂਦੀ ਹੁੰਦੀ ਹੈ। ਇਸ ’ਚ ਆਰਥਿਕ ਗਤੀਵਿਧੀਆਂ ਤੇ ਘਰ ’ਚ ਮੌਜੂਦ ਹੋਰ ਸੁੱਖ-ਸੁਵਿਧਾਵਾਂ ਬਾਰੇ ਵੀ ਜਾਣਕਾਰੀ ਦਰਜ ਕੀਤੀ ਜਾਂਦੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Jalandhar 'ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਡੂੰਘੇ ਟੋਏ 'ਚ ਪਲਟੀ ਕਾਰ, ਮੱਚਿਆ ਚੀਕ-ਚੀਹਾੜਾ
Jalandhar 'ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਡੂੰਘੇ ਟੋਏ 'ਚ ਪਲਟੀ ਕਾਰ, ਮੱਚਿਆ ਚੀਕ-ਚੀਹਾੜਾ
Punjab Vidhan Sabha ਦੇ ਸਪੈਸ਼ਲ ਸੈਸ਼ਨ ਦਾ ਐਲਾਨ, ਜਨਵਰੀ 'ਚ ਲਿਆਂਦਾ ਜਾਵੇਗਾ ਆਹ ਬਿੱਲ
Punjab Vidhan Sabha ਦੇ ਸਪੈਸ਼ਲ ਸੈਸ਼ਨ ਦਾ ਐਲਾਨ, ਜਨਵਰੀ 'ਚ ਲਿਆਂਦਾ ਜਾਵੇਗਾ ਆਹ ਬਿੱਲ
ਲੁਧਿਆਣਾ 'ਚ AAP ਦੀ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ! ਗੋਲੀਬਾਰੀ ਤੋਂ ਬਾਅਦ ਕਾਂਗਰਸੀਆਂ 'ਤੇ FIR, ਕੀ ਹੈ ਪੂਰਾ ਮਾਮਲਾ
ਲੁਧਿਆਣਾ 'ਚ AAP ਦੀ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ! ਗੋਲੀਬਾਰੀ ਤੋਂ ਬਾਅਦ ਕਾਂਗਰਸੀਆਂ 'ਤੇ FIR, ਕੀ ਹੈ ਪੂਰਾ ਮਾਮਲਾ
ਪੰਜਾਬ ਦੇ ਸਕੂਲਾਂ ਨੂੰ ਮਿਡ-ਡੇਅ-ਮੀਲ ਨੂੰ ਲੈਕੇ ਸਖ਼ਤ ਫੁਰਮਾਨ ਜਾਰੀ, ਨਹੀਂ ਕੀਤਾ ਆਹ ਕੰਮ ਤਾਂ...
ਪੰਜਾਬ ਦੇ ਸਕੂਲਾਂ ਨੂੰ ਮਿਡ-ਡੇਅ-ਮੀਲ ਨੂੰ ਲੈਕੇ ਸਖ਼ਤ ਫੁਰਮਾਨ ਜਾਰੀ, ਨਹੀਂ ਕੀਤਾ ਆਹ ਕੰਮ ਤਾਂ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar 'ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਡੂੰਘੇ ਟੋਏ 'ਚ ਪਲਟੀ ਕਾਰ, ਮੱਚਿਆ ਚੀਕ-ਚੀਹਾੜਾ
Jalandhar 'ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਡੂੰਘੇ ਟੋਏ 'ਚ ਪਲਟੀ ਕਾਰ, ਮੱਚਿਆ ਚੀਕ-ਚੀਹਾੜਾ
Punjab Vidhan Sabha ਦੇ ਸਪੈਸ਼ਲ ਸੈਸ਼ਨ ਦਾ ਐਲਾਨ, ਜਨਵਰੀ 'ਚ ਲਿਆਂਦਾ ਜਾਵੇਗਾ ਆਹ ਬਿੱਲ
Punjab Vidhan Sabha ਦੇ ਸਪੈਸ਼ਲ ਸੈਸ਼ਨ ਦਾ ਐਲਾਨ, ਜਨਵਰੀ 'ਚ ਲਿਆਂਦਾ ਜਾਵੇਗਾ ਆਹ ਬਿੱਲ
ਲੁਧਿਆਣਾ 'ਚ AAP ਦੀ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ! ਗੋਲੀਬਾਰੀ ਤੋਂ ਬਾਅਦ ਕਾਂਗਰਸੀਆਂ 'ਤੇ FIR, ਕੀ ਹੈ ਪੂਰਾ ਮਾਮਲਾ
ਲੁਧਿਆਣਾ 'ਚ AAP ਦੀ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ! ਗੋਲੀਬਾਰੀ ਤੋਂ ਬਾਅਦ ਕਾਂਗਰਸੀਆਂ 'ਤੇ FIR, ਕੀ ਹੈ ਪੂਰਾ ਮਾਮਲਾ
ਪੰਜਾਬ ਦੇ ਸਕੂਲਾਂ ਨੂੰ ਮਿਡ-ਡੇਅ-ਮੀਲ ਨੂੰ ਲੈਕੇ ਸਖ਼ਤ ਫੁਰਮਾਨ ਜਾਰੀ, ਨਹੀਂ ਕੀਤਾ ਆਹ ਕੰਮ ਤਾਂ...
ਪੰਜਾਬ ਦੇ ਸਕੂਲਾਂ ਨੂੰ ਮਿਡ-ਡੇਅ-ਮੀਲ ਨੂੰ ਲੈਕੇ ਸਖ਼ਤ ਫੁਰਮਾਨ ਜਾਰੀ, ਨਹੀਂ ਕੀਤਾ ਆਹ ਕੰਮ ਤਾਂ...
ਲੁਧਿਆਣਾ 'ਚ ਗੈਂਗਸਟਰ ਅੰਮ੍ਰਿਤ ਦਾਲਮ ਦਾ ਗੁਰਗਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਗੈਂਗਸਟਰ ਅੰਮ੍ਰਿਤ ਦਾਲਮ ਦਾ ਗੁਰਗਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਸੋਗ 'ਚ ਖੇਲ ਜਗਤ, ਜਹਾਜ਼ ਹਾਦਸੇ 'ਚ ਇਸ ਦਿੱਗਜ ਖਿਡਾਰੀ ਦੀ ਪੂਰੇ ਪਰਿਵਾਰ ਸਣੇ ਹੋਈ ਮੌਤ
ਸੋਗ 'ਚ ਖੇਲ ਜਗਤ, ਜਹਾਜ਼ ਹਾਦਸੇ 'ਚ ਇਸ ਦਿੱਗਜ ਖਿਡਾਰੀ ਦੀ ਪੂਰੇ ਪਰਿਵਾਰ ਸਣੇ ਹੋਈ ਮੌਤ
ਅੱਧੀ ਰਾਤ ਨੂੰ ਹੋਟਲ 'ਚ ਪੈ ਗਿਆ ਛਾਪਾ, ਤਾਂ ਮੱਚ ਗਿਆ ਹੜਕੰਪ, ਫੜੇ ਗਏ ਮੁੰਡੇ-ਕੁੜੀਆਂ
ਅੱਧੀ ਰਾਤ ਨੂੰ ਹੋਟਲ 'ਚ ਪੈ ਗਿਆ ਛਾਪਾ, ਤਾਂ ਮੱਚ ਗਿਆ ਹੜਕੰਪ, ਫੜੇ ਗਏ ਮੁੰਡੇ-ਕੁੜੀਆਂ
ਪੰਜਾਬ ਦੇ ਇਲਾਕਿਆਂ 'ਚ ਸੰਘਣੀ ਧੁੰਦ ਦਾ Alert, ਪੈ ਸਕਦਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ
ਪੰਜਾਬ ਦੇ ਇਲਾਕਿਆਂ 'ਚ ਸੰਘਣੀ ਧੁੰਦ ਦਾ Alert, ਪੈ ਸਕਦਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ
Embed widget